ਜੇ ਦਫ਼ਤਰੀ ਸਮੇਂ ਦੌਰਾਨ ਵਰਤਿਆ ਮੋਬਾਇਲ ਤੇ ਇੰਟਰਨੈੱਟ ਤਾਂ ਹੋਵੋਗੇ ਸਸਪੈਂਡ , ਹੁਕਮ ਜਾਰੀ:ਮਾਨਸਾ : ਅੱਜ ਦੇ ਕੰਪਿਊਟਰ ਤੇ ਮੋਬਾਇਲ ਦੇ ਯੁੱਗ ਵਿਚ ਹਰ ਇਕ ਵਿਅਕਤੀ ਆਪਣੇ ਕੋਲ ਮੋਬਾਇਲ ਰੱਖਣਾ ਬੇਹੱਦ ਜ਼ਰੂਰੀ ਸਮਝ ਰਿਹਾ ਹੈ। ਇਸ ਮਾਡਰਨ ਯੁੱਗ ਦੀ ਸਭ ਤੋਂ ਵੱਡਮੁੱਲੀ ਦੇਣ ਦੇਸ਼ ਦੇ ਗਰੀਬ ਤੇ ਗਰੀਬ ਵਿਅਕਤੀ ਇਥੋਂ ਤੱਕ ਕਿ ਭਿਖਾਰੀਆਂ ਕੋਲ ਵੀ ਮੋਬਾਇਲ ਦੀ ਸਹੂਲਤ ਉਪਲੱਬਧ ਹੋ ਚੁੱਕੀ ਹੈ। ਅਜੋਕੀ ਨਵੀਂ ਪੀੜ੍ਹੀ ਉੱਤੇ ਇਹ ਸਮਾਰਟਫ਼ੋਨ ਕੁਝ ਜ਼ਿਆਦਾ ਹੀ ਭਾਰੂ ਪੈ ਰਿਹਾ ਹੈ। ਮਾਨਸਾ ਦੇ ਸੀਨੀਅਰ ਪੁਲਿਸ ਕਪਤਾਨ ਨੇ ਹੁਣ ਪੁਲਿਸ ਮਹਿਕਮੇ ਵਿੱਚ ਮੋਬਾਈਲ ਫ਼ੋਨਾਂ ਦੀ ਜ਼ਿਆਦਾ ਵਰਤੋਂ ‘ਤੇ ਰੋਕ ਲਗਾਉਣ ਲਈ ਕਮਰ ਕੱਸ ਲਈ ਹੈ।ਹੁਣ ਡਿਊਟੀ ਦੌਰਾਨ ਪੁਲਿਸ ਮੁਲਾਜ਼ਮਾਂ ਵਲੋਂ ਮੋਬਾਈਲ ਦੀ ਵਰਤੋਂ ‘ਤੇ ਰੋਕ ਦੇ ਹੁਕਮ ਜਾਰੀ ਹੋਏ ਹਨ।

ਮਾਨਸਾ ਦੇ ਸੀਨੀਅਰ ਪੁਲਿਸ ਕਪਤਾਨ ਨੇ ਇਹ ਹੁਕਮ ਜਾਰੀ ਕੀਤੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਕਰਮਚਾਰੀ ਅਤੇ ਅਧਿਕਾਰੀ ਆਪਣੀ ਡਿਊਟੀ ਦੌਰਾਨ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਅਤੇ ਦਫ਼ਤਰੀ ਟਾਈਮ ਤੱਕ ਆਪਣੇ ਮੋਬਾਈਲ ਫ਼ੋਨ ‘ਤੇ ਇੰਟਰਨੈੱਟ ,ਵੱਟਸਐਪ ,ਯੂ -ਟਿਊਬ ਅਤੇ ਗੇਮਾਂ ਆਦਿ ਦੀ ਗੈਰ ਜ਼ਰੁਰੀ ਵਰਤੋਂ ਨਹੀਂ ਕਰਨਗੇ। ਜੇਕਰ ਕੋਈ ਵੀ ਅਧਿਕਾਰੀ ਮੋਬਾਈਲ ਵਰਤਦਾ ਹੈ ਜਾਂ ਖਾਸ ਕਰਕੇ ਸੋਸ਼ਲ ਮੀਡੀਆ ਜਾਂ ਫੇਸਬੁੱਕ ਆਦਿ ਚਲਾਉਂਦਾ ਹੈ ਤਾਂ ਉਸ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ। ਭਾਰਤ ਵਿੱਚ ਬੇਰੁਜ਼ਗਾਰੀ ਭਿਅੰਕਰ ਰੂਪ ਧਾਰਨ ਕਰ ਚੁੱਕੀ ਹੈ। ਕਹਿਣ ਨੂੰ ਭਾਰਤ ਦੀ ਕੁੱਲ ਕੌਮੀ ਵਿਕਾਸ ਦਰ ਤੇਜ਼ੀ ਨਾਲ ਵਧ ਰਹੀ ਹੈ ਤੇ ਇਹ ਦਾਅਵਾ ਵੀ ਕੀਤਾ ਜਾਂਦਾ ਹੈ ਕਿ ਭਾਰਤ ਵੱਡੀ ਆਰਥਕਤਾ ਬਣ ਗਿਆ ਹੈ, ਪਰ ਆਰਗੇਨਾਈਜ਼ੇਸ਼ਨ ਆਫ਼ ਇਕਨਾਮਿਕ ਕੋਆਪਰੇਸ਼ਨ ਐਂਡ ਡਿਵੈਲਪਮੈਂਟ (ਓਕਡ) ਨੇ ਭਾਰਤ ਦੇ ਸੰਨ 2017 ਦੇ ਆਰਥਕ ਸਰਵੇਖਣ ਦੀ ਜਿਹੜੀ ਰਿਪੋਰਟ ਜਾਰੀ ਕੀਤੀ ਹੈ,

ਉਸ ਵਿੱਚ ਦੱਸਿਆ ਗਿਆ ਹੈ ਕਿ 15 ਤੋਂ 29 ਆਯੂ ਗੁੱਟ ਦੇ ਤੀਹ ਪ੍ਰਤੀਸ਼ਤ ਨੌਜੁਆਨ ਬੇਰੁਜ਼ਗਾਰ ਹਨ। ਰਿਪੋਰਟ ਅਨੁਸਾਰ ਇਹ ਗਿਣਤੀ ਤਿੰਨ ਕਰੋੜ ਦਸ ਲੱਖ ਬਣਦੀ ਹੈ। ਭਾਰਤ ਵਿਚ ਬਾਲਗਾਂ ਲਈ ਕੰਮ ਦੀ ਕਮੀ ਹੈ ਪਰ ਬੱਚਿਆਂ ਲਈ ਰੁਜ਼ਗਾਰ ਦੇ ਬੇਹੱਦ ਮੌਕੇ ਹਨ; ਭਾਵੇਂ 14 ਸਾਲ ਤੋਂ ਛੋਟੇ ਬੱਚੇ ਦੇ ਕੰਮ ਨੂੰ ਰੁਜ਼ਗਾਰ ਨਹੀਂ ਕਿਹਾ ਜਾ ਸਕਦਾ ਅਤੇ ਇਸ ਦੀ ਕਾਨੂੰਨੀ ਤੌਰ ‘ਤੇ ਵੀ ਮਨਾਹੀ ਹੈ। ਅੱਜਕੱਲ੍ਹ ਦੇਸ਼ ਵਿਚ 3 ਕਰੋੜ ਦੇ ਕਰੀਬ ਬੱਚੇ ਕਿਰਤ ਕਰਨ ਲਈ ਮਜਬੂਰ ਹਨ। ਇਹ ਗਿਣਤੀ ਦੁਨੀਆਂ ਭਰ ਵਿਚ ਸਭ ਤੋਂ ਜ਼ਿਆਦਾ ਹੈ ਅਤੇ ਦਿਨੋ-ਦਿਨ ਵਧ ਰਹੀ ਹੈ। ਅਰਧ-ਬੇਰੁਜ਼ਗਾਰਾਂ ਦੀ ਜਿੰਨੀ ਗਿਣਤੀ ਭਾਰਤ ਵਿਚ ਹੈ, ਉਹ ਦੁਨੀਆਂ ਦੇ ਹੋਰ ਕਿਸੇ ਦੇਸ਼ ਵਿਚ ਨਹੀਂ।