ਕਨੇਡਾ ਵਿਚ ਆਪਣਾ ਪੰਜਾਬੀ ਭਾਈਚਾਰਾ ਬਹੁਤ ਹੈ ।ਜਿਸ ਕਰਕੇ ਇਸ ਨੂੰ ਅਸੀਂ ਮਿੰਨੀ ਪੰਜਾਬ ਵੀ ਕਹਿ ਸਕਦੇ ਹਾਂ।ਕੈਨੇਡਾ ਦੇ ਵਿਚ ਬਹੁਤ ਸਾਰੀਆਂ ਪੰਜਾਬ ਦੀਆ ਧੀਆਂ ਨੇ ਮੱਲਾ ਮਾਰੀਆ ਹੋਇਆ ਨੇ ।ਪਰ ਕੁਸ਼ ਲੋਕ ਕਨੇਡਾ ਵਿਚ ਹੀ ਰਹਿ ਕ ਪੰਜਾਬ ਦੀਆ ਕੁੜੀਆਂ ਨੂੰ ਬਦਨਾਮ ਕਰਦੇ ਹਨ ।ਅਜਿਹੀਆਂ ਖਬਰਾਂ ਤਾ ਆਮ ਹੀ ਸੁਨਣ ਨੂੰ ਮਿਲਦੀਆਂ ਹਨ ਕਿ ਕਲੀਆਂ ਗਈ ਕੁੜੀਆਂ ਕੁਰਾਹੇ ਪੈ ਜਾਂਦੀਆਂ ਹਨ ਤੇ ਡਾਲਰ ਦੇ ਲਾਲਚ ਦੇ ਵਿਚ ਆ ਕੇ ਗ਼ਲਤ ਕਮ ਵੀ ਕਰ ਲੈਂਦੀਆਂ ਹਨ ।ਇਸ ਦੇ ਨਾਲ ਅਸੀਂ ਇਹ ਤਾ ਨਹੀਂ ਕਹਿ ਸਕਦੇ ਕਿ ਸਾਰੀਆਂ ਹੀ ਕੁੜੀਆਂ ਗਲਤ ਹੁੰਦੀਆਂ ਨੇ?

ਨਾ ਅਸੀਂ ਇਹ ਕਹਿ ਸਕਦੇ ਹਾਂ ਕਿ ਸਾਰੀਆਂ ਕੁੜੀਆਂ ਸਹੀ ਹੁੰਦੀਆਂ ਨੇ।ਇਸ ਦੇ ਬਾਰੇ ਜਦੋ ਏਥੇ ਰਹਿੰਦੀਆਂ ਕੁੜੀਆਂ ਨਾਲ ਗੱਲ ਕੀਤੀ ਗਈ ਤਾ ਓਹਨਾ ਨੇ ਆਪਣੇ ਵਿਚਾਰ ਦਸੇ ਕਿ ਜੋ ਤਾ ਪੰਜਾਬੀ ਏਥੇ ਪੱਕੇ ਤੋਰ ਤੇ ਰਹਿ ਰਹੇ ਹਨ ਉਹ ਤਾ ਕੋਈ ਵੀ ਸਟੂਡੈਂਟ ਦੀ ਮਦਦ ਕਰਕੇ ਰਾਜੀ ਨਹੀਂ ਹੁੰਦਾ ਸਗੋਂ ਇਹੋ ਜਹੇ ਲੋਕ ਹੀ ਗਲਤ ਅਫਵਾਹ ਉਡਾ ਦੇਂਦੇ ਹਨ ।ਓਹਨਾ ਇਹ ਵੀ ਕਿਹਾ ਕਿ ਕੁੜੀਆਂ ਦੀਆ ਅਫਵਾਹ ਉਡਾ ਕੇ ਹੈ ਜਹੇ ਲੋਕ ਹੀ ਬਦਨਾਮੀ ਕਰਦੇ ਹਨ । ਓਹਨਾ ਕਿਹਾ ਕੁੜੀਆਂ ਕਿਉਂ ਨਹੀਂ ਕੁਸ਼ ਕਰ ਸਕਦੀਆਂ ਉਹ ਵੀ ਸਬ ਕੁਸ਼ ਕਰ ਸਕਦੀਆਂ ਹਨ ।
ਉਹ ਵੀ ਤਰੱਕੀ ਕਰਨਾ ਚਾਹੁੰਦੀਆਂ ਨੇ ।ਉਹ ਵੀ ਅਤੇ ਆਕੇ ਆਪਣੇ ਪੈਰਾਂ ਤੇ ਖੜੇ ਹੋ ਕੇ ਆਪਣੀ ਜਿੰਦਗੀ ਜਿਉਂਦਿਆਂ ਨੇ ।ਹਾਂ ਓਹਨਾ ਦਸਿਆ ਜਦੋ ਨਵੇਂ ਨਵੇਂ ਜਾਈਦਾ ਓਦੋ ਪ੍ਰੇਸ਼ਾਨੀਆਂ ਤਾ ਬਹੁਤ ਆਉਂਦੀਆਂ ਪਰ ਹੋਲੀ ਹੋਲੀ ਏਥੇ ਰਹਿ ਕ ਸਬ ਕੁਸ਼ ਪਤਾ ਚਲ ਜਾਂਦਾ ਹੈ ।ਇਹ ਵੀ ਪਤਾ ਚਲ ਜਾਂਦਾ ਹੈ ਕਿ ਏਥੇ ਦੇ ਪੱਕੇ ਪੰਜਾਬੀ ਕੋਈ ਵੀ ਤੇ ਕਦੀ ਵੀ ਮਦਦ ਨਹੀਂ ਕਰਦੇ ਸਗੋਂ ਲੱਤਾਂ ਖਿੱਚਦੇ ਹਨ । ਓਹਨਾ ਦਸਿਆ ਭਾਰਤ ਵਿਚ ਤਾ ਬੇਰੋਜਗਾਰੀ ਬਹੁਤ ਜਿਆਦਾ ਹੈ ਉਸਦੇ ਮੁਕਾਬਲੇ ਕਨੇਡਾ ਵਿਚ ਕਮ ਲੱਭਣ ਵਿਚ ਏਨੀ ਮੁਸ਼ਕਿਲ ਨਹੀਂ ਆਉਂਦੀ।ਓਹਨਾ ਇਹ ਵੀ ਕਿਹਾ ਜੇ ਕੋਈ ਕੈਨੇਡਾ ਵਿਚ ਕਿਸੇ ਹੋਟਲ ਵਿਚ ਕਮ ਕਰਦਾ ਹੈ ਤਾ ਇਹ ਨਹੀਂ ਕਿ ਉਹ ਵੇਟਰ ਹੈ ਏਥੇ ਕਮ ਨੂੰ ਕਮ ਸਮਝਦੇ ਹਨ ਇੰਡੀਆ ਵਾਂਗ ਨਹੀਂ ਹੈ ।ਕੈਨੇਡਾ ਦੀਆ ਕੁੜੀਆਂ ਨੇ ਹੋਰ ਵੀ ਬਹੁਤ ਖੁਲਾਸੇ ਕੀਤੇ ।