Home / Viral / CM ਕੈਪਟਨ ਅਮਰਿੰਦਰ ਨੇ ਪੰਜਾਬ ਚ ਆਏ ਹੜ੍ਹਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਕੀਤੀ ਅਪੀਲ ਕਿਹਾ ਪੰਜਾਬ ਨੂੰ!

CM ਕੈਪਟਨ ਅਮਰਿੰਦਰ ਨੇ ਪੰਜਾਬ ਚ ਆਏ ਹੜ੍ਹਾਂ ਨੂੰ ਲੈ ਕੇ ਪ੍ਰਧਾਨ ਮੰਤਰੀ ਮੋਦੀ ਕੀਤੀ ਅਪੀਲ ਕਿਹਾ ਪੰਜਾਬ ਨੂੰ!

ਪੰਜਾਬ ਮੁਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਅਪੀਲ ਕਰੀ ਹੈ ਉਨ੍ਹਾਂ ਨੇ ਕਿਹਾ ਹੈ ਕਿ ਮੈਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਜੀ ਨੂੰ ਬੇਨਤੀ ਕਰਦਾ ਹਾਂ ਕਿ ਉਹ ਪੰਜਾਬ ਵਿੱਚ ਆਏ ਹੜ੍ਹਾਂ ਕਰਕੇ ਕਿਸਾਨਾਂ ਦੀ ਖ਼ਰਾਬ ਹੋਈ ਫ਼ਸਲ ਦੇ ਕਰਜ਼ੇ ਮੁਆਫ਼ੀ ਲਈ 1000 ਕਰੋੜ ਰੁਪਏ ਦੀ ਰਾਸ਼ੀ ਫੌਰੀ ਤੌਰ ‘ਤੇ ਜਾਰੀ ਕਰਨ ਤਾਂ ਜੋ ਕਿਸਾਨਾਂ ਨੂੰ ਰਾਹਤ ਮਿਲ ਸਕੇ। ਤੁਹਾਨੂੰ ਦੱਸ ਦੇਈਏ ਕਿ ਹਿਮਾਚਲ ਪ੍ਰਦੇਸ਼ ਚ ਪਈ ਬਾਰੀ ਬਾਰਿਸ਼ ਕਾਰਨ ਪੰਜਾਬ ਚ ਹਾਲਾਤ ਖਰਾਬ ਹੋ ਗਏ ਹਨ ਜਿੱਥੇ ਜਿਆਦਾਤਰ ਪ੍ਰਸ਼ਾਸਨ ਫੇਲ ਰਿਹਾ ਹੈ। ਉਹ ਤੇ ਵਾਹਿਗੁਰੂ ਦਾ ਸ਼ੁਕਰ ਹੈ ਸਿੱਖ ਜਥੇਬੰਦੀਆਂ ਵੱਧ ਤੋਂ ਵੱਧ ਮੱਦਦ ਕਰ ਕੇ ਲੋਕਾਂ ਦੀ ਸੇਵਾ ਕਰ ਰਹੀਆਂ ਹਨ। ਤੁਹਾਨੂੰ ਦੱਸ ਦੇਈਏ ਕਿਭਾਖੜਾ ਤੋਂ ਪਾਣੀ ਛੱਡੇ ਜਾਣ ਨਾਲ ਆਏ ਹੜ੍ਹ ਨੇ ਤਬਾ ਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ।

ਇਸ ਲਈ 48 ਘੰਟਿਆਂ ਦਾ ਰੈੱਡ ਅਲਰਟ ਜਾਰੀ ਕਰ ਦਿੱਤਾ ਹੈ। ਅਲਰਟ ਦੇ ਪਹਿਲੇ ਦਿਨ ਹੜ੍ਹ ਕਾਰਨ 33 ਪਿੰਡ ਪਾਣੀ ‘ਚ ਡੁੱਬ ਗਏ। ਇਹ ਸੈਨਾ, ਪੁਲਸ, ਐੱਨ. ਡੀ. ਆਰ. ਐੱਫ. (ਨੈਸ਼ਨਲ ਡਿਜਾਸਟਰ ਰਿਸਪਾਂਸ ਫੋਰਸ) ਨੇ ਪ੍ਰਸ਼ਾਸਨ ਨਾਲ ਮਿਲ ਕੇ 102 ਦੇ ਲਗਭਗ ਲੋਕਾਂ ਨੂੰ ਬਚਾਇਆ। ਉਥੇ ਸ਼ਾਹਕੋਟ ਦੇ ਇਕ ਪਿੰਡ ‘ਚ ਰੈਸਕਿਊ ਦੌਰਾਨ ਕਿਸ਼ਤੀ ਪਲਟਣ ਦੀ ਸੂਚਨਾ ਹੈ ਪਰ ਕੋਈ ਵੱਡਾ ਹਾਦਸਾ ਨਹੀਂ ਵਾਪਰਿਆ। ਹਾਲਾਂਕਿ ਪੰਜਾਬ ਭਰ ‘ਚ ਹਜ਼ਾਰਾਂ ਲੋਕ ਬੇਘਰ ਹੋ ਚੁੱਕੇ ਹਨ, ਜੋ ਰਾਹਤ ਕੈਂਪਾਂ ‘ਚ ਰਹਿਣ ਲਈ ਮਜਬੂਰ ਹਨ ਫਿਲੌਰ ਦੇ ਪਿੰਡਾਂ ਬੁਰਜੀ ਨੰਬਰ 14, 20, 31 ਦਾ ਬੰਨ੍ਹ ਟੁੱਟਣ ਕਾਰਨ ਰਾਤ 3.30 ਵਜੇ ਦੇ ਲਗਭਗ ਪਾਣੀ ਭਰਨਾ ਸ਼ੁਰੂ ਹੋ ਗਿਆ।

ਇਸ ਕਰਕੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤੁਰੰਤ ਮੌਕਾ ਸੰਭਾਲਿਆਂ। ਆਰਮੀ ਤੇ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਅਤੇ ਪਾਣੀ ‘ਚ ਫਸੇ ਲੋਕਾਂ ਨੂੰ ਰੈਸਕਿਊ ਕਰਨ ਦਾ ਕੰਮ ਸ਼ੁਰੂ ਹੋਇਆ। ਨਕੋਦਰ ਦੇ ਮਹਿਤਪੁਰ ‘ਚ ਲਗਭਗ 10 ਲੋਕਾਂ ਨੂੰ ਬਚਾਇਆ ਗਿਆ ਜਦਕਿ ਸ਼ਾਹਕੋਟ ‘ਚ 80 ਤੋਂ ਵੱਧ ਲੋਤਾਂ ਨੂੰ ਰੈਸਕਿਊ ਦੌਰਾਨ ਬਾਹਰ ਕੱਢਿਆ ਗਿਆ।ਇਸੇ ਤਰ੍ਹਾਂ ਫਿਲੌਰ ਅਧੀਨ ਆਉਂਦੇ ਗੰਨਾ ਪਿੰਡ ਦੇ ਨਾਲ ਭੋਲੇਵਾਲੀ ‘ਚ 10 ਤੋਂ 12 ਲੋਕਾਂ ਨੂੰ ਐਮਰਜੇਂਸੀ ਹਾਲਾਤ ‘ਚ ਬਾਹਰ ਕੱਢ ਕੇ ਸੁਰੱਖਿਅਤ ਥਾਵਾਂ ‘ਤੇ ਭੇਜਿਆ ਗਿਆ। ਅਗਲੇ 48 ਘੰਟਿਆਂ ਦੀ ਸਥਿਤੀ ਨਾਜ਼ੁਕ ਹੈ, ਜਿਸ ਕਰਕੇ ਸਿਸਟਮ ਨੂੰ ਰੈੱਡ ਅਲਰਟ ‘ਤੇ ਰੱਖਿਆ ਗਿਆ ਹੈ। ਫਿਲੌਰ ‘ਚ 11,400 ਏਕੜ ਫਸਲ ਡੁੱਬ ਚੁੱਕੀ ਹੈ।

error: Content is protected !!