Home / Viral / ਹੁਣੇ ਹੁਣੇ ਪੁਲਸ ਨੇ ਲਾਪਤਾ ਬਚਾ ਲੱਭ ਲਿਆ ਇਸ ਜਗ੍ਹਾ ਤੋਂ ਮਿਲਿਆ – ਦੇਖੋ ਤਾਜਾ ਵੱਡੀ ਖਬਰ

ਹੁਣੇ ਹੁਣੇ ਪੁਲਸ ਨੇ ਲਾਪਤਾ ਬਚਾ ਲੱਭ ਲਿਆ ਇਸ ਜਗ੍ਹਾ ਤੋਂ ਮਿਲਿਆ – ਦੇਖੋ ਤਾਜਾ ਵੱਡੀ ਖਬਰ

ਸਮਰਾਲਾ-ਸ਼ਹਿਰ ਦੇ ਭੀੜ-ਭੜੱਕੇ ਵਾਲੇ ਇਲਾਕੇ ਡੱਬੀ ਬਜ਼ਾਰ ‘ਚੋਂ ਕਰੀਬ ਚਾਰ ਘੰਟੇ ਪਹਿਲਾ ਲਾਪਤਾ ਹੋਇਆ 11 ਸਾਲਾਂ ਦਾ ਬੱਚਾ ਆਰੀਅਨ ਵੈਕਟਰ ਦੇ ਸਲਾਮਤ ਮਿਲ ਜਾਣ ਦੀ ਸੂਚਨਾ ਮਿਲੀ ਹੈ। ਪੁਲਸ ਸੂਤਰਾਂ ਅਤੇ ਪਰਿਵਾਰਕ ਮੈਂਬਰਾਂ ਪਾਸੋਂ ਪ੍ਰਾਪਤ ਜਾਣਕਾਰੀ ਮੁਤਾਬਕ ਆਰੀਅਨ ਦੇ ਇਥੋਂ 24 ਕਿਲੋਮੀਟਰ ਦੂਰ ਜ਼ਿਲਾ ਫਤਿਹਗੜ ਸਾਹਿਬ ਵਿਖੇ ਰਾਜਾ ਢਾਬਾ ਖਮਾਣੋ ‘ਤੇ ਮੌਜੂਦ ਹੋਣ ਦੀ ਖ਼ਬਰ ਮਿਲੀ ਸੀ।

ਜਿਸ ਮਗਰੋਂ ਪੁਲਸ ਟੀਮ ਬੱਚੇ ਨੂੰ ਲੈਣ ਲਈ ਤੁਰੰਤ ਰਵਾਨਾ ਹੋਈ ਅਤੇ ਬੱਚੇ ਨੂੰ ਖਮਾਣੋ ਢਾਬੇ ਤੋਂ ਬਰਾਮਦ ਕੀਤਾ।ਜ਼ਿਕਰਯੋਗ ਹੈ ਕਿ ਅੱਜ ਕਰੀਬ 4 ਵਜੇ ਘਰੋਂ ਖੇਡਣ ਗਏ ਬੱਚੇ ਦੇ ਅਚਾਨਕ ਲਾਪਤਾ ਹੋ ਜਾਣ ਮਗਰੋਂ ਜਿੱਥੇ ਬੱਚੇ ਦੇ ਪਰਿਵਾਰ ‘ਚ ਕੋਹਰਾਮ ਮਚ ਗਿਆ, ਉੱਥੇ ਹੀ ਇਸ ਘਟਨਾ ਮਗਰੋਂ ਸ਼ਹਿਰ ਦੇ ਲੋਕ ਡਾਹਢੇ ਸਹਿਮ ਗਏ ਸਨ।

ਸੈਕਰਡ ਹਾਰਟ ਕਾਨਵੈਂਟ ਸਕੂਲ ‘ਚ ਪੜਣ ਵਾਲਾ ਇਹ ਬੱਚਾ ਅੱਜ ਸਕੂਲ ਤੋਂ ਵਾਪਿਸ ਆਉਣ ਤੋਂ ਬਾਅਦ ਸ਼ਾਮ ਨੂੰ ਕਰੀਬ 4 ਵਜੇ ਘਰ ਤੋਂ ਬਾਹਰ ਖੇਡਣ ਲਈ ਗਿਆ,ਪਰ ਕਾਫ਼ੀ ਦੇਰ ਬਾਅਦ ਵੀ ਜਦੋਂ ਘਰ ਨਾ ਪਰਤਿਆ ਤਾਂ ਪਰਿਵਾਰ ਦੇ ਮੈਂਬਰ ਇਸ ਦੀ ਭਾਲ ‘ਚ ਜੁਟ ਗਏ। ਬੱਚੇ ਦਾ ਕਿਤੇ ਵੀ ਕੋਈ ਅਤਾ-ਪਤਾ ਨਾ ਲੱਗਣ ‘ਤੇ ਪੁਲਸ ਨੂੰ ਸੂਚਨਾ ਦਿੱਤੀ ਗਈ ਸੀ।

error: Content is protected !!