ਨਵੀਂ ਦਿੱਲੀ—ਪੀ.ਐੱਮ.ਮੋਦੀ ਦੇ ਡਮੈਸਟਿਕ ਟੂਰੀਜ਼ਮ ਨੂੰ ਵਾਧਾ ਦੇਣ ਦੀ ਅਪੀਲ ਦੇ ਬਾਅਦ ਏਅਰ ਇੰਡੀਆ 3 ਸਤੰਬਰ ਤੋਂ ‘ਘੁੰਮੋ ਇੰਡੀਆ’ ਸਕੀਮ ਲਾਂਚ ਕਰਨ ਜਾ ਰਹੀ ਹੈ ।

ਸਕੀਮ ਦੇ ਤਹਿਤ ਦੇਸ਼ ਦੇ ਇਤਿਹਾਸਿਕ ਥਾਵਾਂ ‘ਤੇ ਲੋਕਾਂ ਨੂੰ ਘਮਾਉਣ ਦੇ ਲਈ ਸਰਕਾਰੀ ਹਵਾਬਾਜ਼ੀ ਕੰਪਨੀ ਫੈਮਿਲੀ ਪੈਕੇਜ ਸ਼ੁਰੂ ਕਰ ਰਹੀ ਹੈ ।ਇਸ ਪੈਕੇਜ ‘ਚ ਏਅਰ ਇੰਡੀਆ ਆਪਣੀ ਅਤੇ ਸਹਿਯੋਗੀ ਏਅਰਲਾਈਨਸ ‘ਚ 25 ਫੀਸਦੀ ਦੀ ਛੋਟ ਦੇਵੇਗੀ ।

ਏਅਰ ਇੰਡੀਆ ਦੇ ਸੀ.ਐੱਮ.ਡੀ. ਅਸ਼ਵਨੀ ਲੋਹਾਨੀ ਦੇ ਮੁਤਾਬਕ ਸਕੀਮ 3 ਸਤੰਬਰ 2019 ਤੋਂ 31 ਮਾਰਚ 2020 ਤੱਕ ਲਾਗੂ ਰਹੇਗੀ ।ਸਕੀਮ ਸਿਰਫ ਫੈਮਿਲੀ ਪੈਕੇਜ ‘ਤੇ ਹੀ ਲਾਗੂ ਹੋਵੇਗੀ । ਇਸ ਦੇ ਤਹਿਤ ਇਕ ਪਰਿਵਾਰ ਦੇ ਘੱਟ ਤੋਂ ਘਟ 3 ਮੈਂਬਰ ਹੋਣੇ ਚਾਹੀਦੇ । ਵੱਧ ਤੋਂ ਵੱਧ ਛੇ ਮੈਂਬਰ ਹੋ ਸਕਦੇ ਹਨ ।

ਸਕੀਮ ਦਾ ਫਾਇਦਾ ਚੁੱਕਣ ਲਈ ਇਹ ਪਰੂਫ ਦੇਣਾ ਹੋਵੇਗਾ ਕਿ ਯਾਤਰਾ ਕਰਨ ਵਾਲਿਆਂ ‘ਚ ਟਿਕਟਾਰਥੀ ਦੀ ਪਤਨੀ, ਬੱਚਾਂ ਜਾਂ ਮਾਂ ਅਤੇ ਪਿਓ ਹਨ ।ਇਸ ਦੇ ਤਹਿਤ ਪਾਸਪੋਰਟ, ਆਧਾਰ ਕਾਰਡ ਜਾਂ ਕੋਈ ਵੀ ਸਰਕਾਰੀ ਆਈ.ਡੀ. ਕਾਰਡ ਜੋ ਇਹ ਦਰਸਾਉਂਦਾ ਹੈ ਇਹ ਇਕ ਹੀ ਪਰਿਵਾਰ ਦੇ ਮੈਂਬਰ ਹਨ, ਉਸ ਨੂੰ ਦਿਖਾਉਣਾ ਹੋਵੇਗਾ ।
