Home / Viral / ਦੇਖਲੋ ਵੀਡੀਓ ਨਹੀਂ ਤਾ ਰਗੜੇ ਜਾਵੋਂਗੇ ਸੁਕੇ ਹੀ

ਦੇਖਲੋ ਵੀਡੀਓ ਨਹੀਂ ਤਾ ਰਗੜੇ ਜਾਵੋਂਗੇ ਸੁਕੇ ਹੀ

ਦਿੱਲੀ ਦੇ ਸਫਦਰਜੰਗ ਇਨਕਲੇਵ ਵਿੱਚ ਲੱਗੇ ਹੋਏ ਇੱਕ ਏਟੀਐਮ ਵਿੱਚ ਕਿਸੇ ਸ਼ਰਾਰਤੀ ਵਿਅਕਤੀ ਦੁਆਰਾ ਲੋਕਾਂ ਨੂੰ ਲੁੱਟਣ ਦੇ ਇਰਾਦੇ ਨਾਲ ਲੁਕਵੇਂ ਢੰਗ ਨਾਲ ਇੱਕ ਕੈਮਰਾ ਬੈਟਰੀ ਅਤੇ 16 ਜੀਬੀ ਦਾ ਇੱਕ ਮੈਮਰੀ ਕਾਰਡ ਫਿੱਟ ਕੀਤਾ ਗਿਆ ਸੀ ਜਿਸਨੂੰ ਕਿਸੇ ਸੂਝਵਾਨ ਵਿਅਕਤੀ ਨੇ ਜ਼ਾਹਰ ਕਰ ਦਿੱਤਾ ਹੈ ਇੱਕ ਵਿਅਕਤੀ ਨੇ ਜਾਣਕਾਰੀ ਦਿੱਤੀ ਹੈ ਕਿ ਉਹ ਇਸ ਏਟੀਐਮ ਵਿੱਚ ਪੈਸੇ ਕਢਵਾਉਣ ਆਏ ਸਨ ਉਨ੍ਹਾਂ ਨੂੰ ਇੱਥੇ ਆ ਕੇ ਪਤਾ ਲੱਗਾ ਹੈ ਕਿ ਏਟੀਐਮ ਮਸ਼ੀਨ ਵਿੱਚ ਜਿੱਥੇ ਕੀ ਬੋਰਡ ਲੱਗਾ ਹੁੰਦਾ ਹੈ

ਉਸ ਦੇ ਉਪਰਲੇ ਪਾਸੇ ਲੱਗੀ ਪਲੇਟ ਦੇ ਹੇਠਲੇ ਪਾਸੇ ਇੱਕ ਕੈਮਰਾ ਵੱਡੀ ਬੈਟਰੀ ਅਤੇ 16 ਜੀਬੀ ਦਾ ਇੱਕ ਮੈਮਰੀ ਕਾਰਡ ਲੱਗਾ ਹੋਇਆ ਸੀ ਕਿਸੇ ਸ਼ਰਾਰਤੀ ਦੁਆਰਾ ਇਸ ਕੰਮ ਨੂੰ ਅੰਜਾਮ ਦਿੱਤਾ ਗਿਆ ਹੈ ਇਹ ਕੈਮਰਾ ਚਾਲੂ ਹਾਲਤ ਵਿੱਚ ਸੀ ਤਾਂ ਕਿ ਏਟੀਐੱਮ ਵਰਤਣ ਵਾਲਿਆਂ ਦੀ ਰਿਕਾਰਡਿੰਗ ਕਰਕੇ ਕੋਈ ਧੋਖਾਧੜੀ ਕੀਤੀ ਜਾ ਸਕੇ ਸਾਨੂੰ ਅਜਿਹੀ ਠੱਗੀ ਤੋਂ ਬਚਣ ਲਈ ਸਾਵਧਾਨ ਹੋਣਾ ਪਵੇਗਾ ਇਸ ਵਿਅਕਤੀ ਨੇ ਏਟੀਐੱਮ ਵਰਤਣ ਵਾਲਿਆਂ ਨੂੰ ਸਾਵਧਾਨ ਕਰਦੇ ਹੋਏ ਦੱਸਿਆ ਹੈ ਕਿ ਮਸ਼ੀਨ ਵਿੱਚ ਜਿਸ ਥਾਂ ਤੇ ਏਟੀਐਮ ਕਾਰਡ ਪਾਇਆ ਜਾਂਦਾ ਹੈ।

ਉਸ ਦੇ ਬਾਹਰਲੇ ਪਾਸੇ ਲੱਗੇ ਹੋਏ ਹੋਲਡਰ ਨੂੰ ਖਿੱਚ ਕੇ ਵੇਖਣਾ ਚਾਹੀਦਾ ਹੈ। ਜੇਕਰ ਇਹ ਹੋਲਡਰ ਖਿੱਚਣ ਨਾਲ ਬਾਹਰ ਆ ਜਾਂਦਾ ਹੈ ਤਾਂ ਸਮਝ ਲਵੋ ਕਿ ਮਸ਼ੀਨ ਨਾਲ ਛੇੜਛਾੜ ਕੀਤੀ ਗਈ ਹੈ। ਇਸ ਤੇ ਸਾਨੂੰ ਸਾਵਧਾਨ ਹੋ ਜਾਣਾ ਚਾਹੀਦਾ ਹੈ। ਦੂਸਰੇ ਨੰਬਰ ਤੇ ਸਾਨੂੰ ਕੀ ਪੈਡ ਦੇ ਉੱਪਰਲੇ ਪਾਸੇ ਲੱਗੀ ਪਲੇਟ ਨੂੰ ਹਿਲਾ ਕੇ ਦੇਖਣਾ ਚਾਹੀਦਾ ਹੈ। ਜੇਕਰ ਇਹ ਪਲੇਟ ਉੱਖੜ ਜਾਂਦੀ ਹੈ ਤਾਂ ਇਸ ਦੇ ਹੇਠਲੇ ਪਾਸੇ ਗੁਪਤ ਤਰੀਕੇ ਨਾਲ ਕੈਮਰਾ ਲਗਾਇਆ ਹੋ ਸਕਦਾ ਹੈ। ਜਿਵੇਂ ਜਿਵੇਂ ਨਵੀਂ ਨਵੀਂ ਤਕਨੀਕ ਹੋਂਦ ਵਿੱਚ ਆ ਰਹੀ ਹੈ।

ਤਿਵੇਂ ਤਿਵੇਂ ਲੋਕਾਂ ਨਾਲ ਠੱਗੀ ਮਾਰਨ ਦੇ ਤਰੀਕੇ ਵੀ ਬਦਲਦੇ ਜਾ ਰਹੇ ਹਨ। ਨਵੀਂ ਤਕਨੀਕ ਦੇ ਹੋਂਦ ਵਿੱਚ ਆਉਣ ਨਾਲ ਜਿੱਥੇ ਸਾਨੂੰ ਸਹੂਲਤਾਂ ਉਪਲੱਬਧ ਹੋਈਆਂ ਹਨ। ਉੱਥੇ ਹੀ ਸਾਡੇ ਨਾਲ ਠੱਗੀ ਮਾਰਨ ਦੇ ਨਵੇਂ ਤਰੀਕੇ ਵੀ ਹੋਂਦ ਵਿੱਚ ਆਏ ਹਨ। ਸਾਨੂੰ ਇਨ੍ਹਾਂ ਤੋਂ ਬਚਣ ਦੀ ਲੋੜ ਹੈ। ਸਾਡੇ ਵੱਲੋਂ ਇਸ ਵਾਇਰਲ ਵੀਡੀਓ ਦੀ ਪੁਸ਼ਟੀ ਨਹੀਂ ਕੀਤੀ ਜਾਂਦੀ। ਇਸ ਦੇ ਬਾਰੇ ਇੱਕ ਵਾਰ ਸਬੰਧਤ ਅਧਿਕਾਰੀ ਨਾਲ ਜ਼ਰੂਰ ਗੱਲਬਾਤ ਕੀਤੀ ਜਾਵੇ।

error: Content is protected !!