ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਭਰੋਸਾ ਦਿਵਾਇਆ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਵਿੱਚ ਚੋਣਾਂ ਜਲਦ ਤੋਂ ਜਲਦ ਕਾਰਵਾਈਆਂ ਜਾਣਗੀਆਂ। ਟੀ ਵੀ ਤੇ ਖ਼ਾਸ ਪ੍ਰਸਾਰਨ ਤੇ ਮੋਦੀ ਨੇ ਇਹ ਵੀ ਭਰੋਸਾ ਦਿਵਾਇਆ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਆਪਣੇ ਸਥਾਨਕ ਨੁਮਾਇੰਦਿਆਂ ਰਾਹੀਂ ਰਾਜਨੀਤਕ ਨੁਮਾਇੰਦਗੀ ਮਿਲੇਗੀ।“ਜੰਮੂ ਕਸ਼ਮੀਰ ਜੂਨ ਤੋਂ ਬਗੈਰ ਚੁਣੀ ਹੋਈ ਸਰਕਾਰ ਦੇ ਹੈ ਜਦੋਂ ਤੋਂ ਭਾਜਪਾ ਨੇ ਗੱਠਜੋੜ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਸੀ। ਰਾਸ਼ਟਰ ਨੂੰ ਸੰਬੋਧਨ ਕਰਦੇ ਹੋਏ ਮੋਦੀ ਨੇ ਧਾਰਾ 370 ਹਟਾਉਣ ਨੂੰ ਭੀਮਰਾਓ ਅੰਬੇਡਕਰ, ਸਰਦਾਰ ਪਟੇਲ, ਸ਼ਿਆਮਾ ਪ੍ਰਸਾਦ ਮੁਖਰਜੀ, ਅਟਲ ਬਿਹਾਰੀ ਵਾਜਪਾਈ ਤੇ ਕਰੋੜਾਂ ਦੇਸ਼ ਵਾਸੀਆਂ ਦਾ ਸੁਪਨਾ ਪੂਰਾ ਹੋ ਗਿਆ ਹੈ। ਹੁਣ ਦੇਸ਼ ਦੇ ਹਰ ਨਾਗਰਿਕ ਦੇ ਅਧਿਕਾਰ ਬਰਾਬਰ ਹਨ।ਧਾਰਾ 370 ਹਟਣ ਤੋਂ ਬਾਅਦ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਮਿਲੇਗਾ ਰੋਜ਼ਗਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਨੂੰ ਭਰੋਸਾ ਦਿਵਾਇਆ ਹੈ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਵਿੱਚ ਚੋਣਾਂ ਜਲਦ ਤੋਂ ਜਲਦ ਕਾਰਵਾਈਆਂ ਜਾਣਗੀਆਂ। ਟੀ ਵੀ ਤੇ ਖ਼ਾਸ ਪ੍ਰਸਾਰਨ ਤੇ ਮੋਦੀ ਨੇ ਇਹ ਵੀ ਭਰੋਸਾ ਦਿਵਾਇਆ ਕਿ ਜੰਮੂ ਕਸ਼ਮੀਰ ਦੇ ਲੋਕਾਂ ਨੂੰ ਆਪਣੇ ਸਥਾਨਕ ਨੁਮਾਇੰਦਿਆਂ ਰਾਹੀਂ ਰਾਜਨੀਤਕ ਨੁਮਾਇੰਦਗੀ ਮਿਲੇਗੀ। “ਜੰਮੂ ਕਸ਼ਮੀਰ ਜੂਨ ਤੋਂ ਬਗੈਰ ਚੁਣੀ ਹੋਈ ਸਰਕਾਰ ਦੇ ਹੈ ਜਦੋਂ ਤੋਂ ਭਾਜਪਾ ਨੇ ਗੱਠਜੋੜ ਸਰਕਾਰ ਤੋਂ ਆਪਣਾ ਸਮਰਥਨ ਵਾਪਸ ਲੈ ਲਿਆ ਸੀ।

ਹੁਣ ਦੇਸ਼ ਦੇ ਹਰ ਨਾਗਰਿਕ ਦੇ ਅਧਿਕਾਰ ਬਰਾਬਰ ਹਨ। ਮੋਦੀ ਨੇ ਕਿਹਾ ਕਿ ਆਰਟੀਕਲ 370 ਕਾਰਨ 42,000 ਲੋਕਾਂ ਦੀ ਜਾਨ ਚਲੀ ਗਈ। ਇਸ ਧਾਰਾ ਕਰ ਕੇ ਪਰਿਵਾਰਵਾਦ ਤੇ ਭ੍ਰਿਸ਼ਟਾਚਾਰ ਨੂੰ ਵਧਾਇਆ। ਇਹ ਮੰਨ ਲੈ ਗਿਆ ਸੀ ਕਿ ਕੁੱਝ ਵੀ ਨਹੀਂ ਬਦਲੇਗਾ। ਇਸ ਕਰ ਕੇ ਜੰਮੂ ਕਸ਼ਮੀਰ ਤੇ ਲਦਾਖ਼ ਵਿੱਚ ਸਾਡੇ ਭੈਣ ਭਰਾਵਾਂ ਤੇ ਬੱਚਿਆਂ ਨੂੰ ਹੋ ਰਹੇ ਨੁਕਸਾਨ ਦੀ ਕੋਈ ਚਰਚਾ ਨਹੀਂ ਹੋਈ। ਧਾਰਾ 370 ਤੇ 35 ਏ ਦਾ ਇਸਤੇਮਾਲ ਦੇਸ਼ ਦੇ ਖ਼ਿਲਾਫ਼ ਕੀਤਾ ਗਿਆ। ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਇੱਕ ਦੇਸ਼ ਤੇ ਪਰਿਵਾਰ ਹੋਣ ਸਦਕਾ ਅਸੀਂ ਇੱਕ ਇਤਿਹਾਸਿਕ ਫ਼ੈਸਲਾ ਲਿਆ ਹੈ। ਇੱਕ ਅਜਿਹੀ ਵਿਵਸਥਾ ਜਿਸ ਕਰ ਕੇ ਜੰਮੂ ਕਸ਼ਮੀਰ ਤੇ ਲਦਾਖ਼ ਦੇ ਸਾਡੇ ਭੈਣ ਭਰਾ ਕਈ ਅਧਿਕਾਰਾਂ ਤੋਂ ਵਾਂਝੇ ਸਨ, ਜੋ ਉਨ੍ਹਾਂ ਦੇ ਵਿਕਾਸ ਦੀ ਰਾਹ ‘ਚ ਰੋੜਾ ਸਨ, ਉਹ ਸਾਡੀ ਕੋਸ਼ਿਸ਼ਾਂ ਸਦਕਾ ਹੁਣ ਹਟ ਗਈਆਂ ਹਨ।
ਜਲਦ ਹੀ ਕੇਂਦਰ ਤੇ ਰਾਜ ਸਰਕਾਰਾਂ ਦੀ ਖ਼ਾਲੀ ਅਸਾਮੀਆਂ ਨੂੰ ਭਰਨ ਦਾ ਕੰਮ ਕੀਤਾ ਜਾਵੇਗਾ। ਇਸ ਤਰ੍ਹਾਂ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ। ਸੈਨਾ ਤੇ ਪੈਰਾ-ਮਿਲਟਰੀ ਵਿੱਚ ਭਰਤੀ ਲਈ ਰੈਲੀਆਂ ਕਾਰਵਾਈਆਂ ਜਾਣਗੀਆਂ। ਮੋਦੀ ਨੇ ਕਿਹਾ ਕਿ ਹਰ ਸਰਕਾਰ ਅਜਿਹੇ ਕਾਨੂੰਨ ਬਣਾਉਂਦੀ ਹੈ ਜੋ ਦੇਸ਼ ਦੇ ਫ਼ਾਇਦੇ ਵਿੱਚ ਹੋਣ। ਉਨ੍ਹਾਂ ਕਿਹਾ ਕਿ ਸਰਕਾਰ ਕਾਫ਼ੀ ਗੰਭੀਰ ਚਰਚਾ ਕਰਨ ਤੋਂ ਬਾਅਦ ਕਨੂੰ ਬਣਾਉਂਦੀ ਹੈ ਜਿਸ ਚ ਦੇਸ਼ ਦਾ ਭਲਾ ਹੋਵੇ। ਕੋਈ ਇਹ ਸੋਚ ਵੀ ਨਹੀਂ ਸਕਦਾ ਕਿ ਸਰਕਾਰ ਕੋਈ ਕਾਨੂੰਨ ਬਣਾਏ ਜੋ ਸਾਰੇ ਦੇਸ਼ ‘ਚ ਲਾਗੂ ਵੀ ਨਾ ਹੋਣ। ਪਿਛਲੀ ਸਰਕਾਰਾਂ ਕਾਨੂੰਨ ਬਣਾ ਕੇ ਵਾਹਵਾਹੀ ਲੁੱਟਦੀਆਂ ਸੀ ਪਰ ਇਸ ਗੱਲ ਦਾ ਦਾਅਵਾ ਨਹੀਂ ਕਰ ਸਕਦੀਆਂ ਸਨ ਕਿ ਉਹ ਕਾਨੂੰਨ ਜੰਮੂ ਕਸ਼ਮੀਰ ‘ਚ ਲਾਗੂ ਹੋਣਗੇ ਕਿ ਨਹੀਂ। ਹੁਣ ਜੰਮੂ ਕਸ਼ਮੀਰ ਦੇ ਲੋਕ ਆਪਣੇ ਅਧਿਕਾਰਾਂ ਤੋਂ ਸੱਖਣੇ ਨਹੀਂ ਰਹਿਣਗੇ।ਈਦ ਦਾ ਤਿਉਹਾਰ ਵੀ ਨੇੜੇ ਆ ਰਿਹਾ ਹੈ। ਈਦ ਲਈ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈ। ਸਰਕਾਰ ਇਸ ਗੱਲ ਦਾ ਧਿਆਨ ਰੱਖ ਰਹੀ ਹੈ ਕਿ ਜੰਮੂ ਕਸ਼ਮੀਰ ‘ਚ ਈਦ ਮਨਾਉਣ ‘ਚ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।ਅੰਤ ‘ਚ ਉਹਨਾਂ ਕਿਹਾ ਕਿ ਆਓ ਸਾਰੇ ਮਿਲ ਕੇ ਨਵੇਂ ਭਾਰਤ ਨਾਲ ਹੁਣ ਨਵੇਂ ਜੰਮੂ ਕਸ਼ਮੀਰ ਤੇ ਨਵੇਂ ਲੱਦਾਖ ਦਾ ਵੀ ਨਿਰਮਾਣ ਕਰੀਏ।