Home / Viral / ਜਸਵਿੰਦਰ ਭੱਲਾ ਨੂੰ ਸੁਪਰ ਸਟਾਰ ਬਣਾਉਣ ਪਿੱਛੇ ਹੈ ਇਸ ਬੰਦੇ ਦਾ ਹੱਥ

ਜਸਵਿੰਦਰ ਭੱਲਾ ਨੂੰ ਸੁਪਰ ਸਟਾਰ ਬਣਾਉਣ ਪਿੱਛੇ ਹੈ ਇਸ ਬੰਦੇ ਦਾ ਹੱਥ

ਜਸਵਿੰਦਰ ਭੱਲਾ ਪੰਜਾਬੀ ਦਾ ਸਭ ਤੋਂ ਲੋਕ ਪ੍ਰੀਏ ਕਮੈਡੀਅਨ ਹਨ, ਉਹਨਾਂ ਨੂੰ ਚਾਚੇ ਚਤਰੇ ਦੇ ਨਾਮ ਨਾਲ ਵੀ ਜਾਣਿਆ ਜਾਦਾਂ ਹੈ। ਪਰ ਇਹ ਮੁਕਾਮ ਹਾਸਲ ਕਰਨਾ ਸੌਖਾ ਨਹੀ ਸੀ। ਇਸ ਨੂੰ ਹਾਸਲ ਕਰਨ ਲਈ ਜਸਵਿੰਦਰ ਭੱਲੇ ਨੂੰ ਬਹੁਤ ਮਿਹਨਤ ਕਰਨੀ ਪਈ। ਜਸਵਿੰਦਰ ਭੱਲੇ ਦੀ ਪਹਿਚਾਣ ‘ਛਣਕਾਟਾ’ ਕਰਕੇ ਹੋਏ ਸੀ। ਉਹਨਾਂ ਨੇ ਆਪਣੀ ਇੱਕ ਇੰਟਰਵਿਊ ਵਿੱਚ ਦੱਸਿਆ ਕਿ ਜਦੋਂ ਉਹ ਕਾਲਜ ਵਿੱਚ ਪੜ੍ਹਦੇ ਸੀ ਤਾਂ ਉਹਨਾਂ ਨੂੰ ਗੀਤ ਤੇ ਚੁਟਕਲੇ ਲਿਖਣ ਦਾ ਸ਼ੌਕ ਸੀ।

ਇਸ ਸਭ ਦੇ ਚਲਦੇ ਜਦੋਂ ਉਹਨਾਂ ਨੇ ਆਪਣੇ ਚੁਟਕਲੇ ਤੇ ਗੀਤ ਜਗਦੇਵ ਸਿੰਘ ਜੱਸੋਵਾਲ ਨੂੰ ਸੁਣਾਏ ਤਾਂ ਉਹਨਾਂ ਨੇ ਇਹਨਾਂ ਚੁਟਕਲਿਆਂ ਨੂੰ ਆਡੀਓ ਕੈਸੇਟ ‘ਛਣਕਾਟਾ’ ਦੇ ਰੂਪ ਵਿੱਚ ਕੱਢਣ ਦੀ ਸਲਾਹ ਦਿੱਤੀ । ਪਰ ਜਦੋਂ ਵੀ ਉਹ ਆਪਣੀ ਕੈਸਟ ਕਿਸੇ ਕੰਪਨੀ ਕੋਲ ਲੈ ਕੇ ਜਾਂਦੇ ਤਾਂ ਉਹਨਾਂ ਨੂੰ ਬੇ ਰੰਗ ਮੌੜ ਦਿੱਤਾ ਜਾਂਦਾ ਸੀ। ਜਦੋਂ ਇਹ ਸਭ ਕੁਝ ਜਗਦੇਵ ਸਿੰਘ ਜੱਸੋਵਾਲ ਨੂੰ ਲੱਗਾ ਤਾਂ ਉਹਨਾਂ ਨੇ ਉਹਨਾਂ ਨੇ ‘ਛਣਕਾਟਾ’ ਕੈਸੇਟ ਕੱਢਣ ਵਿੱਚ ਜਸਵਿੰਦਰ ਭੱਲਾ ਦੀ ਮਦਦ ਕੀਤੀ ।

ਸਭ ਤੋਂ ਪਹਿਲਾ ‘ਛਣਕਾਟਾ’ ਕੱਢਿਆ ਗਿਆ । ਇਸ ਕੈਸੇਟ ਦੀਆਂ ਦੋ ਹਜ਼ਾਰ ਕਾਪੀਆਂ ਕੱਢੀਆਂ ਗਈਆਂ। ਇਹਨਾਂ ਕੈਸੇਟਾਂ ਦੇ ਬਜ਼ਾਰ ਵਿੱਚ ਆਉਂਦੇ ਹੀ ਸਾਰੀਆਂ ਕਾਪੀਆਂ ਕੁਝ ਹੀ ਦਿਨ ਵਿੱਚ ਵਿਕ ਗਈਆਂ ।ਮਾਰਕਿਟ ਵਿੱਚ ਕੈਸੇਟਾਂ ਦਾ ਕਾਲ ਪੈ ਗਿਆ । ਰਿਕਾਰਡਿੰਗ ਕੰਪਨੀਆਂ ਦੀ ਭੱਲਾ ਦੇ ਘਰ ਦੇ ਬਾਹਰ ਲਾਈਨ ਲੱਗ ਗਈ । ਇਸ ਤੋਂ ਬਾਅਦ ਉਹਨਾਂ ਨੇ ਕਦੇ ਵੀ ਪਿੱਛੇ ਮੁੜਕੇ ਨਹੀਂ ਦੇਖਿਆ।

error: Content is protected !!