ਕਈ ਲੋਕੀ ਇਸ ਦੁਨੀਆ ਤੇ ਇਸ ਕਦਰ ਨਾਸਤਿਕ ਹੁੰਦੇ ਹਨ ਕਿ ਉਹ ਕਿਸਮਤ ਨਾਮ ਦੀ ਚੀਜ਼ ਨੂੰ ਮਜ਼ਾਕ ਸਮਝਦੇ ਹਨ ਪਰ ਉਨ੍ਹਾਂ ਨੂੰ ਰਾਨੂੰ ਮੰਡਲ ਦੀ ਰਾਤੋਂ ਰਾਤ ਬਦਲੀ ਕਿਸਮਤ ਨੂੰ ਜਰੂਰ ਦੇਖ ਲੈਣਾ ਚਾਹੀਦਾ ਹੈ ਕਿ ਇਸ ਤਰ੍ਹਾਂ ਕਿਸਮਤ ਪਲਟਦੀ ਹੈ ਅਜਿਹਾ ਹੀ ਕੁਝ ਹੋਇਆ ਹੈ ਰੇਲਵੇ ਸਟੇਸ਼ਨ ਤੇ ਗਾ ਕੇ ਗੁਜਾਰਾ ਕਰਨ ਵਾਲੀ ਰਾਨੂੰ ਮੰਡਲ ਨਾਲ ਆਉ ਤੁਹਾਨੂੰ ਦੱਸਦੇ ਹਾਂ ਪੂਰੀ ਕਹਾਣੀ ਕੀ ਸੀ ਸੋਸ਼ਲ ਮੀਡੀਆ ’ਤੇ ਸਟਾਰ ਬਣੀ ਰਾਨੂ ਮੰਡਲ ਦੀ ਕਿਸਮਤ ਬਦਲ ਗਈ ਹੈ । ਉਸ ਨੂੰ ਹਰ ਦਿਨ ਨਵੇਂ ਆਫਰ ਮਿਲ ਰਹੇ ਹਨ ।
ਇੱਥੋਂ ਤੱਕ ਕਿ ਰਾਨੂ ਦਾ ਇੱਕ ਗਾਣਾ ਫ਼ਿਲਮ ਵਿੱਚ ਵੀ ਆ ਰਿਹਾ ਹੈ । ਪਰ ਇਹ ਖ਼ਬਰ ਰਾਨੂ ਬਾਰੇ ਨਹੀਂ ਬਲਕਿ ਉਸ ਸਖਸ਼ ਬਾਰੇ ਹੈ, ਜਿਸ ਨੇ ਰਾਨੂ ਦੀ ਕਿਸਮਤ ਬਦਲੀ ਸੀ । ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਉਸ ਬੰਦੇ ਦੀ ਜਿਸ ਨੇ ਰਾਨੂ ਦੀ ਦੋ ਮਿੰਟ ਦੀ ਵੀਡੀਓ ਬਣਾ ਕੇ ਵਾਇਰਲ ਕੀਤੀ ਸੀ, ਤੇ ਉਸ ਨੂੰ ਸੋਸ਼ਲ ਮੀਡੀਆ ਦਾ ਸਟਾਰ ਬਣਾ ਦਿੱਤਾ ਸੀ ।ਰਾਨੂ ਦੀ ਸਟੇਸ਼ਨ ਤੇ ਵੀਡੀਓ ਬਣਾ ਕੇ ਵਾਇਰਲ ਕਰਨ ਵਾਲੇ ਇਸ ਸਖਸ਼ ਦਾ ਨਾਂਅ ਅਤਿੰਦਰ ਚੱਕਰਵਤੀ ਹੈ ।
ਅਤਿੰਦਰ ਨੇ ਹੀ ਰਾਨੂ ਦਾ ਸਭ ਤੋਂ ਪਹਿਲਾਂ ਵੀਡੀਓ ਬਣਾ ਕੇ ਫੇਸਬੁੱਕ ਤੇ ਸ਼ੇਅਰ ਕੀਤਾ ਸੀ । ਉਸ ਸਮੇਂ ਅਤਿੰਦਰ ਨੇ ਸੋਚਿਆ ਵੀ ਨਹੀਂ ਸੀ ਕਿ ਉਸ ਦੀ ਛੋਟੀ ਜਿਹੀ ਕੋਸ਼ਿਸ਼ ਰਾਨੂ ਦੀ ਜ਼ਿੰਦਗੀ ਹੀ ਬਦਲ ਕੇ ਰੱਖ ਦੇਵੇਗੀ । ਏਨੀਂ ਦਿਨੀਂ ਰਾਨੂ ਜਿੱਥੇ ਵੀ ਜਾ ਰਹੀ ਹੈ ਉੱਥੇ ਅਤਿੰਦਰ ਵੀ ਨਜ਼ਰ ਆਉਂਦੇ ਹਨ ।ਤੁਹਾਨੂੰ ਦਸ ਦਿੰਦੇ ਹਾਂ ਕਿ ਅਤਿੰਦਰ ਦੀ ਵਜ੍ਹਾ ਕਰਕੇ ਰਾਨੂ ਦੀ ਬਾਲੀਵੁੱਡ ਵਿੱਚ ਐਂਟਰੀ ਹੋ ਗਈ ਹੈ ਬਾਲੀਵੁੱਡ ਦੇ ਮਸ਼ਹੂਰ ਗਾਇਕ ਤੇ ਮਿਊਜ਼ਿਕ ਡਾਈਰੈਕਟਰ ਹਿਮੇਸ਼ ਰੇਸ਼ਮਿਆ ਨੇ ਆਪਣੀ ਫ਼ਿਲਮ ਲਈ ਰਾਨੂ ਮੰਡਲ ਤੋਂ ਇੱਕ ਗਾਣਾ ਗਵਾਇਆ ਹੈ । ਇਸ ਗਾਣੇ ਦਾ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ।