Home / Viral / ਥਾਣੇ ਤੇ ਛਾਪੇ ਦੌਰਾਨ ਪੁਲਸੀਏ ਫੜੇ ਗਏ ਰੰਗੇ ਹੱਥੀਂ ਸਾਰਾ ਥਾਣਾ ਮਿਲ ਕੇ ਕਰ ਰਿਹਾ ਸੀ ਇਹ ਕੰਮ

ਥਾਣੇ ਤੇ ਛਾਪੇ ਦੌਰਾਨ ਪੁਲਸੀਏ ਫੜੇ ਗਏ ਰੰਗੇ ਹੱਥੀਂ ਸਾਰਾ ਥਾਣਾ ਮਿਲ ਕੇ ਕਰ ਰਿਹਾ ਸੀ ਇਹ ਕੰਮ

ਪਟਿਆਲਾ: ਪਾਵਰਕਾਮ ਵਲੋਂ ਅਨਾਜ ਮੰਡੀ ਪੁਲਿਸ ਥਾਣੇ ‘ਤੇ ਛਾਪੇਮਾਰੀ, ਚੋਰੀ ਦੀ ਬਿਜਲੀ ‘ਤੇ ਚੱਲ ਰਹੇ ਸਨ 4 AC,ਪਟਿਆਲਾ: ਪਾਵਰਕਾਮ ਵਲੋਂ ਪਟਿਆਲਾ ਦੇ ਅਨਾਜ ਮੰਡੀ ਪੁਲਿਸ ਥਾਣੇ ‘ਤੇ ਛਾਪੇਮਾਰੀ ਕਰ ਨਜਾਇਜ਼ ਬਿਜਲੀ ਚੋਰੀ ਕੀਤੇ ਜਾਣ ਦਾ ਮਾਮਲਾ ਬੇਨਕਾਬ ਕੀਤਾ।

ਦੋ ਐਸ ਡੀ ਓ ਦੀ ਅਗਵਾਈ ‘ਚ ਪਹੁੰਚੀ ਟੀਮ ਨੇ ਜਦੋਂ ਛਾਪੇਮਾਰੀ ਕੀਤੀ ਤਾਂ ਉਹਨਾਂ ਇਥੇ ਚੋਰੀ ਦੀ ਬਿਜਲੀ ‘ਤੇ ਚੱਲ ਰਹੇ 4 ਏ ਸੀ ਪਾਏ।ਇਸ ਦੌਰਾਨ ਬਿਜਲੀ ਚੋਰੀ ਮਾਮਲੇ ‘ਚ ਪੁਲਿਸ ਥਾਣੇ ਨੂੰ 8 ਲੱਖ 73 ਹਜ਼ਾਰ 991 ਰੁਪਏ ਜ਼ੁਰਮਾਨਾ ਲਗਾਇਆ ਗਿਆ।

ਦੱਸ ਦਈਏ ਕਿ ਇਸ ਥਾਣੇ ‘ਚ ਦੋ ਸਾਲ ਪਹਿਲਾਂ ਵੀ ਬਿਜਲੀ ਚੋਰੀ ਫੜ੍ਹੀ ਗਈ ਸੀ ਉਦੋਂ ਪਾਵਰਕਾਮ ਨੇ 1 ਲੱਖ 52 ਹਜ਼ਾਰ ਰੁਪਏ ਜ਼ੁਰਮਾਨਾ ਲਗਾਇਆ ਗਿਆ ਸੀ ਜੋ ਹਾਲੇ ਤੱਕ ਅਦਾ ਨਹੀਂ ਕੀਤਾ ਗਿਆ।

error: Content is protected !!