ਆਸਟਰੇਲੀਆ ‘ਵਰਕਿੰਗ ਹਾਲੀਡੇਅ ਮੇਕਰ’ ਵੀਜ਼ਾ ਪ੍ਰੋਗਰਾਮ ਦੇ ਵਿਸਥਾਰ ‘ਤੇ ਕੰਮ ਕਰਦੇ ਹੋਏ ਇਸ ‘ਚ ਭਾਰਤ ਸਣੇ 13 ਦੇਸ਼ਾਂ ਨੂੰ ਸ਼ਾਮਲ ਕਰਨ ‘ਤੇ ਵਿਚਾਰ ਕਰ ਰਿਹਾ ਹੈ। ਆਸਟ੍ਰੇਲੀਆ ਵਲੋਂ ਅਜਿਹਾ ਖੇਤਰ ‘ਚ ਖੇਤੀਬਾੜੀ ਸਬੰਧੀ ਲੇਬਰ ਦੀ ਘਾਟ ਨੂੰ ਪੂਰਾ ਕਰਨ ਲਈ ਕੀਤਾ ਜਾ ਰਿਹਾ।

ਇਸ ਦੀ ਜਾਣਕਾਰੀ ਇਮੀਗ੍ਰੇਸ਼ਨ ਮੰਤਰੀ ਡੇਵਿਡ ਕੋਲਮੈਨ ਨੇ ਬੁੱਧਵਾਰ ਨੂੰ ਦਿੱਤੀ।ਆਸਟ੍ਰੇਲੀਆਈ ਸਰਕਾਰ ਨੇ ਖੇਤਰੀ ਕਾਰੋਬਾਰਾਂ ਲਈ ਖੇਤਾਂ ‘ਚ ਕੰਮ ਕਰਨ ਲਈ ਲੋੜੀਂਦੇ ਕਾਮੇ ਲੱਭਣ ਲਈ 13 ਦੇਸ਼ਾਂ ਨੂੰ ਆਪਣੇ ਪ੍ਰੋਗਰਾਮ ‘ਚ ਸ਼ਾਮਲ ਕਰਨ ‘ਤੇ ਵਿਚਾਰ ਕਰ ਰਹੀ ਹੈ। ਆਸਟ੍ਰੇਲੀਆਈ ਸਰਕਾਰ ਦਾ ‘ਵਰਕਿੰਗ ਹਾ। ਲੀਡੇਅ ਮੇਕਰ ਪ੍ਰੋਗਰਾਮ’, ਜਿਸ ‘ਚ ‘ਵਰਕਿੰਗ ਹਾਲੀਡੇਅ ਵੀਜ਼ਾ’ ਤੇ ‘ਵਰਕ ਐਂਡ ਹਾਲੀਡੇਅ ਵੀਜ਼ਾ’ ਸ਼ਾਮਲ ਹੈ, ਇਕ ਸੱਭਿਆਚਾਰ ਦੇ ਵਟਾਂਦਰੇ ਦਾ ਪ੍ਰੋਗਰਾਮ ਹੈ

ਜੋ ਨੌਜਵਾਨ ਯਾਤਰੀਆਂ ਨੂੰ ਲੰਬੀ ਛੁੱਟੀ ਦੀ ਆਗਿਆ ਦਿੰਦਾ ਹੈ ਤੇ ਇਸ ਨਾਲ ਉਹ ਥੋੜ੍ਹੇ ਸਮੇਂ ਦੇ ਰੁਜ਼ਗਾਰ ਰਾਹੀਂ ਪੈਸੇ ਕਮਾ ਸਕਦੇ ਹਨ।ਭਾਰਤ ਤੋਂ ਇਲਾਵਾ ਜਿਨ੍ਹਾਂ ਦੇਸ਼ਾਂ ਨੂੰ ਇਸ ‘ਵਰਕਿੰਗ ਹਾਲੀਡੇਅ ਪ੍ਰੋਗਰਾਮ’ ਲਈ ਚੁਣਿਆ ਜਾ ਰਿਹਾ ਹੈ ਉਨ੍ਹਾਂ ‘ਚ ਬ੍ਰਾਜ਼ੀਲ, ਮੈਕਸੀਕੋ, ਫਿਲਪੀਨਸ, ਸਵਿਟਜ਼ਰਲੈਂਡ, ਫਿਜੀ, ਸੋਲੋਮਨ ਆਇਸਲੈਂਡ, ਕ੍ਰੋਏਸ਼ੀਆ, ਲਾਤਵੀਆ, ਲਿਥੂਆਨੀਆ, ਅੰਡੋਰਾ, ਮੋਨਾਕੋ ਤੇ ਮੰਗੋਲੀਆ ਦੇਸ਼ ਸ਼ਾਮਲ ਹਨ।

ਇਮੀਗ੍ਰੇਮਸ਼ਨ ਮੰਤਰੀ ਨੇ ਕਿਹਾ ਕਿ ਸਰਕਾਰ ਆਸਟ੍ਰੇਲੀਆ ਦੇ ਵੱਖ-ਵੱਖ ਹਿੱਸਿਆਂ ‘ਚ ਮਜ਼ਦੂਰਾਂ ਦੀ ਭਰਤੀ ਲਈ ਵੀਜ਼ਾ ਪ੍ਰੋਗਰਾਮ ਦੇ ਵਿਸਥਾਰ ‘ਤੇ ਕੰਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਦੇ ਵੀਜ਼ਾ ਪ੍ਰੋਗਰਾਮ ਕਾਰਨ ਲੇਬਰ ਦੀ ਘਾਟ ਦੀ ਸਮੱਸਿਆ ਵਧਦੀ ਜਾ ਰਹੀ ਹੈ। ਬੀਤੇ ਮਾਰਚ ਮਹੀਨੇ ‘ਚ ਇਸ ਪ੍ਰੋਗਰਾਮ ਤਹਿਤ 1 ਲੱਖ 50 ਹਜ਼ਾਰ ਲੋਕ ਆਸਟ੍ਰੇਲੀਆ ਆਏ ਸਨ ਪਰ ਬੀਤੇ ਪੰਜ ਸਾਲਾਂ ਤੋਂ ਇਸ ਪ੍ਰੋਗਰਾਮ ਤਹਿਤ ਲੇਬਰ ਦੀ ਸਮੱਸਿਆ ਵਧਦੀ ਜਾ ਰਹੀ ਹੈ।