ਵਿਗਿਆਨ ਨੇ ਤਰੱਕੀ ਦੇ ਉਸ ਮੁਕਾਬਲੇ ਛੂਹ ਲਿਆ ਹੈ। ਜਿਸ ਦੇ ਬਾਰੇ ਕਦੇ ਸੋਚਿਆ ਵੀ ਨਹੀਂ ਜਾ ਸਕਦਾ ਸੀ। ਵਿਗਿਆਨ ਨੇ ਹਵਾ ਦੀ ਰਫ਼ਤਾਰ ਵਾਂਗੂੰ ਤੇਜ਼ ਚੱਲਣ ਵਾਲੀਆਂ ਬੁਲੇਟ ਟਰੇਨਾਂ ਅਤੇ ਜਹਾਜ਼ ਬਣਾਏ ਹਨ। ਇਸੀ ਵਿਗਿਆਨ ਨੇ ਕੈਸਰ ਵਰਗੀਆਂ ਖ਼ਤਰਨਾਕ ਬੀਮਾਰੀਆ ਦਾ ਇਲਾਜ ਵੀ ਸੰਭਵ ਕੀਤਾ ਹੈ।

ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਜੇਕਰ ਲੋਕ ਹਾਲੇ ਵੀ ਵਹਿਮਾਂ-ਭਰਮਾਂ ਵਿੱਚੋਂ ਨਾ ਨਿਕਲਣ ਤਾਂ ਫਿਰ ਇਸ ਦਾ ਦੋਸ਼ ਕਿਸ ਨੂੰ ਦਿੱਤਾ ਜਾਵੇ। ਇਹ ਖਬਰ ਲੁਧਿਆਣਾ ਤੋਂ ਸਾਹਮਣੇ ਆਈ ਹੈ। ਜਿੱਥੇ ਕਿ ਲੁਧਿਆਣਾ ਚੰਡੀਗੜ੍ਹ ਰੋਡ ਤੇ ਪੈਂਦੇ ਪਿੰਡ ਜੰਡਿਆਲੀ ਵਿਖੇ ਇੱਕ ਖੂਹ ਵਿੱਚ ਲੋਕਾਂ ਨੂੰ ਲਟਕਾ ਕੇ ਉਨ੍ਹਾਂ ਦੀਆਂ ਬੀਮਾਰੀਆਂ ਦਾ ਇਲਾਜ ਕੀਤੇ ਜਾਣ ਦਾ ਦਾਅਵਾ ਕੀਤਾ ਜਾਂਦਾ ਹੈ।

ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇੱਥੇ ਦੋ ਸੌ ਸਾਲ ਪਹਿਲਾਂ ਕਿਸੇ ਮਹਾਪੁਰਸ਼ ਦੁਆਰਾ ਇਸ਼ਨਾਨ ਕੀਤਾ ਗਿਆ ਸੀ ਅਤੇ ਉਨ੍ਹਾਂ ਨੇ ਇਸ ਖੂਹ ਨੂੰ ਵਰ ਦਿੱਤਾ ਸੀ। ਇੱਥੇ ਲੋਕਾਂ ਨੂੰ ਖੂਹ ਵਿੱਚ ਲਟਕਾ ਕੇ ਸੱਤ ਵਾਰ ਝੁਲਾ ਦਿੱਤਾ ਜਾਂਦਾ ਹੈ ਅਤੇ ਮੰਨਿਆ ਜਾਂਦਾ ਹੈ ਕਿ ਇਸ ਨਾਲ ਉਨ੍ਹਾਂ ਦੀ ਬੀਮਾਰੀ ਠੀਕ ਹੋ ਜਾਂਦੀ ਹੈ। ਇਥੇ ਇਲਾਜ ਕਰਵਾਉਣ ਵਾਲਿਆਂ ਦੀਆਂ ਲਾਈਨਾਂ ਤਕ ਵੀ ਲਗ ਜਾਂਦੀਆਂ ਹਨ। ਹੁਣ ਇਸ ਗੱਲ ਵਿਚ ਕਿੰਨੀ ਸਚਾਈ ਹੈ, ਇਹ ਜਾਂਚ ਦਾ ਵਿਸ਼ਾ ਹੈ।