ਅਜੋਕੇ ਨੌਜਵਾਨਾਂ ‘ਚ ਵਿਦੇਸ਼ ਜਾ ਕੇ ਕਮਾਈ ਕਰਨ ਦਾ ਰੁਝਾਨ ਕਾਫ਼ੀ ਵੱਧ ਗਿਆ ਹੈ। ਅਮਰੀਕਾ ‘ਚ ਜਾ ਕੇ ਡਰਾਈਵਰੀ ਦਾ ਸੁਪਨਾ ਦੇਖਣ ਵਾਲਿਆਂ ਲਈ ਖੁਸ਼ਖਬਰੀ ਹੈ ਕਿ ਅਮਰੀਕਾ ਨੂੰ ਹੁਣ 1,00,000 (ਇੱਕ ਲੱਖ) ਡਰਾਇਵਰਾਂ ਦੀ ਲੋੜ ਹੈ। ਇਹ ਡਰਾਇਵਰ ਟਰੱਕਾਂ ਲਈ ਚਾਹੀਦੇ ਹਨ। ਇਹ ਜਾਣਕਾਰੀ ‘ਅਮੈਰਿਕਨ ਟਰੱਕਿੰਗ ਐਸੋਸੀਏਸ਼ਨ’ ਨੇ ਦਿੱਤੀ ਹੈ।

ਅਮਰੀਕਾ ਵਿੱਚ ਸਭ ਤੋਂ ਵੱਧ ਪੰਜਾਬੀ ਟਰੱਕ ਡਰਾਇਵਰ ਟੈਕਸਾਸ ਤੇ ਕੈਲੀਫ਼ੋਰਨੀਆ ਸੂਬਿਆਂ ਵਿੱਚ ਹਨ। ਕੈਲੀਫ਼ੋਰਨੀਆ ਸੂਬੇ ਵਿੱਚ ਖ਼ਾਸ ਤੌਰ ’ਤੇ ਸਿੱਖ ਟਰੱਕ ਡਰਾਇਵਰਾਂ ਦੀ ਗਿਣਤੀ ਤੇਜ਼ੀ ਨਾਲ ਵੱਧਦੀ ਜਾ ਰਹੀ ਹੈ। ਅਮਰੀਕਾ ਜਿਹੇ ਵੱਡੇ ਦੇਸ਼ ਵਿੱਚ ਇਸ ਵੇਲੇ ਟਰੱਕ ਡਰਾਇਵਰਾਂ ਦੀ ਵੱਡੀ ਘਾਟ ਚੱਲ ਰਹੀ ਹੈ। ਅਮਰੀਕਾ ਵਿੱਚ ਸਿੱਖਾਂ ਦੀ ਗਿਣਤੀ 5 ਲੱਖ ਤੋਂ ਵੀ ਵੱਧ ਹੈ ਤੇ ਉਨ੍ਹਾਂ ਵਿੱਚੋਂ ਬਹੁਤੇ ਡਰਾਇਵਰੀ ਹੀ ਕਰ ਰਹੇ ਹਨ।
