Home / Viral / ਕੁਰਸੀ ਤੇ ਬੈਠ ਕੇ ਲਾਵਾਂ ਲੈਣੀਆਂ ਪੈ ਗਈਆਂ ਮਹਿੰਗੀਆਂ

ਕੁਰਸੀ ਤੇ ਬੈਠ ਕੇ ਲਾਵਾਂ ਲੈਣੀਆਂ ਪੈ ਗਈਆਂ ਮਹਿੰਗੀਆਂ

ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ। ਜਿਸ ਵਿੱਚ ਇੱਕ ਗੁਰੂ ਘਰ ਵਿੱਚ ਇੱਕ ਜੋੜੇ ਦੇ ਅਨੰਦ ਕਾਰਜਾਂ ਦੀ ਰਸਮ ਹੋ ਰਹੀ ਹੈ। ਲਾੜੇ ਅਤੇ ਲਾੜੀ ਲਈ ਸੋਫ਼ੇ ਰੱਖੇ ਗਏ ਹਨ। ਉਹ ਲਾਵਾਂ ਲੈਣ ਸਮੇਂ ਗੁਰੂ ਗ੍ਰੰਥ ਸਾਹਿਬ ਜੀ ਦੀ ਪਰਿਕਰਮਾ ਕਰਨ ਤੋਂ ਬਾਅਦ ਸੋਫੇ ਤੇ ਬੈਠ ਜਾਂਦੇ ਹਨ। ਇਸ ਘਟਨਾ ਨੇ ਸਭ ਨੂੰ ਹੈਰਾਨ ਕੀਤਾ ਹੋਇਆ ਹੈ। ਅਨੰਦ ਕਾਰਜ ਕਰਵਾਉਣ ਸਮੇਂ ਕਿਸੇ ਨੇ ਵੀ ਉਨ੍ਹਾਂ ਨੂੰ ਇਸ ਸ਼ਰਤ ਤੋਂ ਨਹੀਂ ਰੋਕਿਆ ਹੋਰ ਤਾਂ ਹੋਰ ਗ੍ਰੰਥੀ ਸਿੰਘਾਂ ਨੂੰ ਤਾਂ ਗੁਰੂ ਘਰ ਦੀ ਰਹਿਤ ਮਰਿਆਦਾ ਬਰਕਰਾਰ ਰੱਖਣੀ ਚਾਹੀਦੀ ਸੀ। ਇਸ ਵੀਡੀਓ ਨੂੰ ਦੇਖ ਕੇ ਹਰ ਉਸ ਸ਼ਖ਼ਸ ਦੇ ਮਨ ਨੂੰ ਠੇਸ ਪਹੁੰਚਦੀ ਹੈ।

ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਸਥਾ ਰੱਖਦਾ ਹੈ ਅਤੇ ਜਿਸ ਦੇ ਮਨ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਸਤਿਕਾਰ ਹੈ। ਇੱਕ ਪਾਸੇ ਤਾਂ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਬਹੁਤ ਹੀ ਸਨਮਾਨਯੋਗ ਦਰਜਾ ਦਿੰਦੇ ਹਾਂ।

ਇਸ ਘਟਨਾ ਦਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਸਖਤ ਨੋਟਿਸ ਲਿਆ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਸ਼੍ਰੋਮਣੀ ਕਮੇਟੀ ਰਾਹੀਂ ਇਸ ਦੀ ਜਾਂਚ ਕਰਵਾਉਣਗੇ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ। ਇਸ ਤਰ੍ਹਾਂ ਕਰਨ ਨਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਹੋਈ ਹੈ। ਅਜਿਹੀਆਂ ਹਰਕਤਾਂ ਹਰਗਿਜ਼ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ। ਹਰ ਸਿੱਖ ਦਾ ਫਰਜ਼ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਬਉੱਚਤਾ ਨੂੰ ਬਣਾਈ ਰੱਖੇ।

error: Content is protected !!