ਪਟਿਆਲਾ: ਬੀਤੇ ਦਿਨੀਂ ਨਾਭਾ ਚ ਕਤਲ ਹੋਏ ਡੇਰਾ ਪ੍ਰੇਮੀ ਮਹਿੰਦਰਪਾਲ ਬਿੱਟੂ ਦਾ ਐਤਵਾਰ ਤੜਕੇ ਮੁਲਾਹਜਾ ਕੀਤਾ ਗਿਆ । ਜਿਸ ਤੋਂ ਬਾਅਦ ਕਾਗਜ਼ੀ ਕਾਰਵਾਈ ਪੂਰੀ ਕਰਦਿਆਂ ਪਰਿਵਾਰ ਵਾਲਿਆਂ ਦੇ ਹਵਾਲੇ ਕਰ ਦਿੱਤਾ ਗਿਆ । ਉਥੇ ਹੀ ਦੂਜੇ ਪਾਸੇ

ਦੋਵੇਂ ਕਸੂਰਵਾਰਾਂ ਮਨਿੰਦਰ ਸਿੰਘ ਤੇ ਗੁਰਸਵੇਕ ਸਿੰਘ ਨੂੰ ਕੋਰਟ ਵਿੱਚ ਪੇਸ਼ ਕਰ ਕੇ 4 ਦਿਨ ਦਾ ਰਮਾਂਡ ਹਾਸਿਲ ਕੀਤਾ ਗਿਆ ਹੈ ।

ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਰਾਤੋ-ਰਾਤ ਬਿੱਟੂ ਦੇ ਪਰਿਵਾਰ ਨੂੰ ਨਾਭਾ ਬੁਲਾ ਕੇ ਸਾਰੀ ਕਾਗ਼ਜ਼ੀ ਕਾਰਵਾਈ ਪੂਰੀ ਕਰ ਕੇ ਐਤਵਾਰ ਤੜਕੇ ਹੀ ਮੁਲਾਹਜਾ ਕਰ ਦਿੱਤਾ ਗਿਆ । ਉਸਤੋਂ ਤੁਰੰਤ ਬਾਅਦ ਬਿੱਟੂ ਦਾ ਪਰਿਵਾਰ ਉਸ ਨੂੰ ਲੈ ਕੇ ਕੋਟਕਪੂਰੇ ਵੱਲ ਰਵਾਨਾ ਹੋ ਗਿਆ ।