Home / Viral / ਘਰ ਦੇ ਵਿਚ ਛਿਪਕਲੀਆ ਤੋਂ ਛੁਟਕਾਰਾ ਪਾਉਣ ਲਈ ਵਰਤੋਂ ਇਹ

ਘਰ ਦੇ ਵਿਚ ਛਿਪਕਲੀਆ ਤੋਂ ਛੁਟਕਾਰਾ ਪਾਉਣ ਲਈ ਵਰਤੋਂ ਇਹ

ਸਾਡੇ ਘਰ ਵਿੱਚ ਛਿਪਕਲੀ ਦਾ ਹੋਣਾ ਆਮ ਗੱਲ ਹੈ । ਛਿਪਕਲੀ ਦਾ ਘਰ ਵਿੱਚ ਹੋਣਾ ਸਿਹਤ ਦੇ ਮਾਮਲੇ ਵਿੱਚ ਠੀਕ ਨਹੀਂ ਹੈ, ਜੇਕਰ ਛਿਪਕਲੀ ਰਸੋਈ ਵਿੱਚ ਹੋਵੇ ਤਾਂ ਖਾਣ-ਪੀਣ ਦੇ ਸਾਮਾਨ ਵਿੱਚ ਡਿੱਗਣ ਦਾ ਵੀ ਡਰ ਰਹਿੰਦਾ ਹੈ। ਜੇਕਰ ਛਿਪਕਲੀ ਖਾਣੇ ਵਿੱਚ ਡਿੱਗ ਜਾਵੇ ਅਤੇ ਉਸ ਖਾਣੇ ਨੂੰ ਕੋਈ ਵਿਅਕਤੀ ਖਾ ਲਵੇ ਤਾਂ ਉਸਦੀ ਜਾਨ ਵੀ ਜਾ ਸਕਦੀ ਹੈ, ਇਸ ਲਈ ਛਿਪਕਲੀਆਂ ਨੂੰ ਦੂਰ ਕਰਣਾ ਜਰੂਰੀ ਹੋ ਜਾਂਦਾ ਹੈ। ਅਸੀ ਛਿਪਕਲੀ ਨੂੰ ਭਜਾਉਣ ਲਈ ਕਈ ਤਰੀਕੇ ਅਪਣਾਉਂਦੇ ਹਾਂ, ਬਹੁਤ ਉਪਾਅ ਕਰਨ ਦੇ ਬਾਵਜੂਦ ਵੀ ਛਿਪਕਲੀਆਂ ਘਰ ਵਿਚੋਂ ਨਹੀਂ ਜਾਂਦੀਆਂ ।ਅਸੀਂ ਅੱਜ ਤੁਹਾਨੂੰ ਛਿਪਕਲੀਆਂ ਤੋਂ ਛੁਟਕਾਰਾ ਪਾਉਣ ਲਈ ਘਰੇਲੂ ਉਪਾਅ ਦੱਸਾਂਗੇ, ਜਿਸ ਦਾ ਇਸਤੇਮਾਲ ਕਰ ਤੁਸੀਂ ਛਿਪਕਲੀਆਂ ਨੂੰ ਘਰ ਤੋਂ ਦੂਰ ਕਰ ਸਕਦੇ ਹੋ,

ਇਸ ਨੁਸਖੇ ਨੂੰ ਬਣਾਉਣ ਲਈ ਤੁਹਾਨੂੰ ਇਹਨਾਂ ਚੀਜ਼ਾਂ ਪਿਆਜ,ਕਾਲੀ ਮਿਰਚ,ਇੱਕ ਸਪ੍ਰੇ ਬੋਤਲ,ਪਾਣੀ,ਇੱਕ ਸਾਬਣ ਦੀ ਜਰੂਰਤ ਪਵੇਗੀ । ਇਸ ਨੁਸਖੇ ਨੂੰ ਬਣਾਉਣ ਲਈ ਸਭ ਤੋਂ ਪਹਿਲਾਂ ਇੱਕ ਸਪ੍ਰੇ ਬੋਤਲ ਵਿੱਚ ਪਾਣੀ ਪਾਓ,ਉਸ ਤੋਂ ਬਾਅਦ ਪਿਆਜ ਦਾ ਰਸ ਕੱਢ ਕੇ ਉਸਨੂੰ ਪਾਣੀ ਵਿੱਚ ਪਾ ਦਿਓ ਅਤੇ ਫਿਰ ਪੀਸੀ ਹੋਈ ਕਾਲੀ ਮਿਰਚ ਨੂੰ ਬੋਤਲ ਵਿੱਚ ਪਾ ਦਿਓ। ਉਸ ਤੋਂ ਬਾਅਦ ਸਾਬਣ ਦੇ ਟੁਕੜੇ ਬੋਤਲ ਵਿੱਚ ਪਾਓ ਅਤੇ ਬੋਤਲ ਨੂੰ ਚੰਗੀ ਤਰ੍ਹਾਂ ਹਿਲਾ ਲਓ, ਤਾ ਜੋ ਇਹ ਪੂਰੀ ਤਰ੍ਹਾਂ ਮਿਕਸ ਹੋ ਜਾਵੇ, ਇਸਨੂੰ ਘਰ ਦੇ ਸਾਰੇ ਕੋਨਿਆਂ ਵਿੱਚ ਛਿੜਕੋ ਜਿੱਥੇ-ਜਿੱਥੇ ਛਿਪਕਲੀਆਂ ਆਉਂਦੀਆਂ ਹਨ । ਇਸ ਉਪਾਅ ਨਾਲ ਛਿਪਕਲੀਆਂ ਤੁਹਾਡੇ ਘਰ ਵਿੱਚ ਨਹੀਂ ਆਉਣਗੀਆਂ, ਕਈ ਲੋਕਾਂ ਨੇ ਇਨ੍ਹਾਂ ਨੁਸਖਿਆਂ ਨੂੰ ਅਜਮਾ ਕੇ ਵੇਖਿਆ ਹੈ ਅਤੇ ਛਿਪਕਲੀਆਂ ਘਰ ਵਿਚੋਂ ਦੂਰ ਹੋ ਗਈਆਂ ।

error: Content is protected !!