Home / Viral / ਮੂੰਹ ਧੱਕ ਕੇ ਚੋਰ ਹੋਇਆ ਲਾਈਵ ਤੇ ਰੋਂਦਾ ਰੋਂਦਾ ਸਿਮਰਜੀਤ ਬੈਂਸ ਨੂੰ ਕਰਦਾ ਰਿਹਾ ਅਪੀਲ, ਦੇਖੋ ਵੀਡੀਓ

ਮੂੰਹ ਧੱਕ ਕੇ ਚੋਰ ਹੋਇਆ ਲਾਈਵ ਤੇ ਰੋਂਦਾ ਰੋਂਦਾ ਸਿਮਰਜੀਤ ਬੈਂਸ ਨੂੰ ਕਰਦਾ ਰਿਹਾ ਅਪੀਲ, ਦੇਖੋ ਵੀਡੀਓ

ਇੱਕ ਨਕਾਬਪੋਸ਼ ਨੌਜਵਾਨ ਨੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਖੁਲਾਸਾ ਕੀਤਾ ਹੈ ਤੇ ਇੱਕ ਵੀਡੀਓ ਵਾਇਰਲ ਕੀਤੀ ਹੈ। ਜਿਸ ਵਿੱਚ ਉਹ ਕਹਿੰਦਾ ਹੈ ਕਿ ਉਹ ਚਿੱਟਾ ਪੀਣ ਦਾ ਆਦੀ ਹੈ। ਕੁਝ ਦਿਨ ਪਹਿਲਾਂ ਉਸ ਨੂੰ ਚਿੱਟੇ ਦੀ ਤੋਟ ਲੱਗੀ ਹੋਣ ਕਾਰਨ ਉਸ ਨੇ ਇੱਕ ਔਰਤ ਦਾ ਪਰਸ ਖੋਹ ਲਿਆ ਸੀ। ਹੁਣ ਪੀੜਤ ਪਰਿਵਾਰ ਉਸ ਤੇ ਪਰਚਾ ਕਰਵਾਉਣਾ ਚਾਹੁੰਦਾ ਹੈ। ਉਸ ਦੇ ਦੱਸਣ ਅਨੁਸਾਰ ਉਹ ਮਾਂ ਬਾਪ ਦਾ ਇਕਲੌਤਾ ਪੁੱਤਰ ਹੈ। ਉਹ ਐਲੂਮੀਨੀਅਮ ਦਾ ਕੰਮ ਕਰਦਾ ਸੀ ਪਰ ਉਸ ਨੂੰ ਕਿਸੇ ਨਹੀਂ ਚਿੱਟਾ ਪੀਣ ਲਗਾ ਦਿੱਤਾ। ਜਿਸ ਕਾਰਨ ਉਸ ਦੀ ਜ਼ਿੰਦਗੀ ਨਰਕ ਬਣ ਗਈ ਹੈ। ਉਸ ਦੀ ਮੰਗ ਹੈ ਕਿ ਚਿੱਟਾ ਪੀਣ ਵਾਲਿਆਂ ਨੂੰ ਫੜਨ ਦੀ ਬਜਾਏ ਚਿੱਟਾ ਵੇਚਣ ਵਾਲਿਆਂ ਨੂੰ ਫੜਿਆ ਜਾਵੇ।

ਇਸ ਨੌਜਵਾਨ ਨੇ ਇਹ ਵੀਡੀਓ ਸਿਮਰਜੀਤ ਸਿੰਘ ਬੈਂਸ ਨੂੰ ਸੰਬੋਧਨ ਕਰਕੇ ਵਾਇਰਲ ਕੀਤੀ। ਉਹ ਕਹਿੰਦਾ ਹੈ ਕਿ ਉਹ ਮੰਨਦਾ ਹਾਂ ਕਿ ਉਸਨੇ ਪਰਸ ਹੋਇਆ ਹੈ। ਜਿਸ ਤੋਂ ਪਰਸ ਖੋਹਿਆ ਹੈ, ਉਹ ਉਸ ਦੀ ਮਾਂ ਜਾਂ ਭੈਣ ਸਮਾਨ ਹੈ। ਜੇਕਰ ਉਸ ਦੇ ਖਿਲਾਫ ਉਹ ਪਰਚਾ ਕਰਵਾ ਦਿੰਦੇ ਹਨ ਤਾਂ ਉਸ ਦੇ ਮਾਤਾ ਪਿਤਾ ਅਤੇ ਉਹ ਤਿੰਨੇ ਹੀ ਪਰਿਵਾਰ ਦੇ ਮੈਂਬਰ ਮਰ ਜਾਣਗੇ। ਜਿਸ ਦਾ ਜ਼ਿੰਮੇਵਾਰ ਉਹ ਪਰਿਵਾਰ ਹੋਵੇਗਾ ਜੋ ਉਸ ਤੇ ਪਰਚਾ ਕਰਵਾਉਣਾ ਚਾਹੁੰਦਾ ਹੈ। ਉਸ ਦਾ ਕਹਿਣਾ ਹੈ ਕਿ ਉਸ ਤੇ ਪਰਚਾ ਹੋਣ ਨਾਲ ਚਿੱਟਾ ਵਿਕਣਾ ਬੰਦ ਨਹੀਂ ਹੋਣਾ ਅਤੇ ਨਾ ਹੀ ਚੋਰੀਆਂ ਹੋਣੀਆਂ ਬੰਦ ਹੋ ਜਾਣਗੀਆਂ।

ਇਸ ਲਈ ਚਿੱਟਾ ਵੇਚਣ ਵਾਲੇ ਤਸਕਰਾਂ ਖ਼ਿਲਾਫ਼ ਕਾਰਵਾਈ ਕਰਨ ਦੀ ਲੋੜ ਹੈ। ਤਸਕਰ ਪੁਲਿਸ ਨੂੰ ਮਹੀਨਾ ਜਾਂ ਆਫ਼ਤਾਂ ਦਿੰਦੇ ਹਨ। ਜਿਸ ਕਰਕੇ ਪੁਲੀਸ ਉਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰਦੀ। ਉਸ ਲੜਕੇ ਨੇ ਸਿਮਰਜੀਤ ਸਿੰਘ ਬੈਂਸ ਨੂੰ ਬੇਨਤੀ ਕੀਤੀ ਹੈ ਕਿ ਚਿੱਟਾ ਛੁਡਾਉਣ ਲਈ ਉਨ੍ਹਾਂ ਦਾ ਇਲਾਜ ਕਰਵਾਇਆ ਜਾਵੇ। ਉਹ ਲੁਧਿਆਣੇ ਦਾ ਹੀ ਰਹਿਣ ਵਾਲਾ ਹੈ। ਉਹ ਹੋਰ ਵੀ ਤਸਕਰਾਂ ਨੂੰ ਪੁਲਿਸ ਕੋਲ ਫੜਾ ਦੇਵੇਗਾ। ਉਸ ਨੂੰ ਪਤਾ ਹੈ ਕਿ ਕੌਣ ਕੌਣ ਇਸ ਦਾ ਧੰਦਾ ਕਰਦੇ ਹਨ। ਉਹ ਕਹਿੰਦਾ ਹੈ ਕਿ ਹਰ ਰੋਜ਼ ਮਾਵਾਂ ਦੇ ਪੁੱਤ ਮਰ ਰਹੇ ਹਨ ਪਰ ਚਿੱਟਾ ਵਿਕਣਾ ਬੰਦ ਨਹੀਂ ਹੋ ਰਿਹਾ।

error: Content is protected !!