Home / Viral / ਹੁਣ ਇਹ ਕੀ ਹੋ ਗਿਆ ਹਾਰਡ ਕੌਰ ਨਾਲ, ਕਿਸਨੇ ਕੀਤਾ ਹਾਰਡ ਕੌਰ ਦਾ ਇਹ ਹਾਲ, ਪੜ੍ਹੋ ਪੂਰੀ ਜਾਣਕਾਰੀ

ਹੁਣ ਇਹ ਕੀ ਹੋ ਗਿਆ ਹਾਰਡ ਕੌਰ ਨਾਲ, ਕਿਸਨੇ ਕੀਤਾ ਹਾਰਡ ਕੌਰ ਦਾ ਇਹ ਹਾਲ, ਪੜ੍ਹੋ ਪੂਰੀ ਜਾਣਕਾਰੀ

ਸੋਸ਼ਲ ਮੀਡੀਆ ਤੇ ਮਸ਼ਹੂਰ ਰੈਪਰ ਹਾਰਡ ਕੌਰ ਦੀਆਂ ਤਸਵੀਰਾਂ ਵਾਇਰਲ ਹੋਈਆਂ ਹਨ। ਇਨ੍ਹਾਂ ਤਸਵੀਰਾਂ ਵਿੱਚ ਉਸਦਾ ਚਿਹਰਾ ਸੁੱਜਿਆ ਹੋਇਆ ਹੈ ਅਤੇ ਚਿਹਰੇ ਤੇ ਸੱਟਾਂ ਦੇ ਨਿਸ਼ਾਨ ਹਨ। ਨਾਲ ਹੀ ਇਹ ਲਿਖਿਆ ਹੋਇਆ ਹੈ ਕਿ ਹਾਰਡ ਕੌਰ ਪੰਜਾਬ ਨੂੰ ਭਾਰਤ ਨਾਲੋਂ ਵੱਖ ਕਰਨਾ ਚਾਹੁੰਦੀ ਹੈ। ਉਹ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਗਲਤ ਬੋਲ ਰਹੀ ਹੈ। ਹੁਣ ਦੇਖੋ ਕਿਸੇ ਭਗਤ ਨੇ ਉਸਦੇ ਚਿਹਰੇ ਦਾ ਨਕਸ਼ਾ ਹੀ ਬਦਲ ਦਿੱਤਾ। ਇਨ੍ਹਾਂ ਤਸਵੀਰਾਂ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਹ ਹਾਰਡ ਕੌਰ ਦੀਆਂ ਹਨ।

ਹਾਰਡ ਕੌਰ ਪਿਛਲੇ ਸਮੇਂ ਦੌਰਾਨ ਸੋਸ਼ਲ ਮੀਡੀਆ ਤੇ ਛਾਈ ਰਹੀ ਹੈ। ਰਿਫਰੈਂਡਮ ਦੇ ਪੱਖ ਵਿੱਚ ਉਹ ਸ਼ਰੇਆਮ ਬਿਆਨ ਦੇ ਰਹੀ ਸੀ। ਉਹ ਸਿੱਖ ਫਾਰ ਜਸਟਿਸ ਨਾਲ ਜੁੜਕੇ ਰਿਫਰੈਂਡਮ 2020 ਦੇ ਪੱਖ ਵਿੱਚ ਖੁੱਲ੍ਹ ਕੇ ਪ੍ਰਚਾਰ ਕਰ ਰਹੀ ਸੀ। ਉਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਆਦਿੱਤਿਆ ਨਾਥ ਯੋਗੀ ਅਤੇ ਆਰਐਸਐਸ ਮੁਖੀ ਮੋਹਨ ਭਾਗਵਤ ਖਿਲਾਫ ਕਈ ਕੌੜੀਆਂ ਕੁਸੈਲੀਆਂ ਟਿੱਪਣੀਆਂ ਕੀਤੀਆਂ ਸਨ। ਉਸ ਦੇ ਅਜਿਹਾ ਕਰਨ ਕਰਕੇ ਉਸ ਤੇ ਦੇਸ਼ ਧ੍ਰੋਹ ਦਾ ਪਰਚਾ ਵੀ ਦਰਜ ਕਰ ਦਿੱਤਾ ਗਿਆ ਸੀ।

ਹਾਰਡ ਕੌਰ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵਾਇਰਲ ਕਰਕੇ ਉਸ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਇਸ ਵਿੱਚ ਕੋਈ ਸੱਚਾਈ ਨਹੀਂ ਹੈ। ਸੱਚਾਈ ਤਾਂ ਇਹ ਹੈ ਕਿ ਇਹ ਤਸਵੀਰਾਂ ਸਾਲ 2017 ਦੀਆਂ ਹਨ। ਇਹ ਤਸਵੀਰਾਂ ਖੁਦ ਹਾਰਡ ਕੌਰ ਨੇ ਆਪਣੇ ਇੰਸਟਾਗ੍ਰਾਮ ਪੇਜ਼ ਉੱਤੇ ਮਿਤੀ 1-7-2019 ਨੂੰ ਪਾਈਆਂ ਸਨ। ਉਸ ਨੇ ਨਾਲ ਹੀ ਇਹ ਵੀ ਸਪੱਸ਼ਟ ਕੀਤਾ ਸੀ ਕਿ ਸਾਲ 2017 ਵਿੱਚ ਉਸ ਦਾ ਭਾਰਤੀ ਮਿਊਜ਼ਿਕ ਇੰਡਸਟਰੀ ਵਿੱਚ ਆਪਣੇ ਕਿਸੇ ਸਾਥੀ ਨਾਲ ਤਕਰਾਰ ਹੋ ਗਿਆ ਸੀ।

ਇਸ ਤਕਰਾਰ ਕਾਰਨ ਉਨ੍ਹਾਂ ਦੀ ਆਪਸ ਵਿੱਚ ਹੱਥੋਪਾਈ ਹੋ ਗਈ। ਕੁਝ ਸਮੇਂ ਬਾਅਦ ਉਸ ਨੇ ਆਪਣੇ ਸਾਥੀ ਦਾ ਨਾਮ ਵੀ ਲੈ ਦਿੱਤਾ ਸੀ। ਹਾਰਡ ਕੌਰ ਦੇ ਦੱਸਣ ਅਨੁਸਾਰ ਉਸ ਦਾ ਨਾਮ ਐੱਮ ਓ ਜੋਸ਼ੀ ਹੈ। ਜਦਕਿ ਐੱਮ ਓ ਜੋਸ਼ੀ ਨੇ ਹਾਰਡ ਕੌਰ ਦੇ ਇਸ ਬਿਆਨ ਨੂੰ ਝੂਠਾ ਦੱਸਿਆ ਹੈ। ਹਾਰਡ ਕੌਰ ਦੀਆਂ ਇਨ੍ਹਾਂ ਤਸਵੀਰਾਂ ਦੇ ਵਾਇਰਲ ਹੋਣ ਨਾਲ ਉਹ ਸੋਸ਼ਲ ਮੀਡੀਆ ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

error: Content is protected !!