ਮੱਧ ਪ੍ਰਦੇਸ਼ ਦੀ ਜ਼ਿਲ੍ਹਾ ਅਦਾਲਤ ਵਿੱਚ ਡਰਾਈਵਰ ਦੇ ਤੌਰ ਤੇ ਨੌਕਰੀ ਕਰ ਰਹੇ ਗੋਵਰਧਨ ਲਾਲ ਬਜਾੜ ਦੇ ਪੁੱਤਰ ਚੇਤਨ ਬਜਾੜ ਨੇ ਜੱਜ ਬਣ ਕੇ ਆਪਣੇ ਪਿਤਾ ਦਾ ਸੁਪਨਾ ਪੂਰਾ ਕਰ ਦਿਖਾਇਆ ਹੈ। ਜ਼ਿਕਰਯੋਗ ਹੈ ਕਿ ਚੇਤਨ ਬਜਾੜ ਦੇ ਪਿਤਾ ਗੋਵਰਧਨ ਲਾਲ ਬਜਾੜ ਜਿੱਥੇ ਇੰਦੌਰ ਦੀ ਜ਼ਿਲ੍ਹਾ ਅਦਾਲਤ ਵਿੱਚ ਡਰਾਈਵਰ ਹਨ। ਉੱਥੇ ਹੀ ਚੇਤਨ ਬਜਾੜ ਦੇ ਦਾਦਾ ਹਰੀ ਰਾਮ ਬਜਾੜ ਇਸੇ ਅਦਾਲਤ ਵਿੱਚ ਚੌਕੀਦਾਰ ਵਜੋਂ ਨੌਕਰੀ ਕਰਦੇ ਰਹੇ ਹਨ।

ਗੋਵਰਧਨ ਲਾਲ ਦੇ ਤਿੰਨ ਪੁੱਤਰਾਂ ਵਿੱਚੋਂ 26 ਸਾਲਾ ਇੱਕ ਪੁੱਤਰ ਚੇਤਨ ਬਜਾੜ ਜੱਜ ਬਣ ਗਿਆ ਹੈ। ਚੇਤਨ ਬਜਾੜ ਨੇ ਜਾਣਕਾਰੀ ਦਿੱਤੀ ਹੈ ਕਿ ਸਿਵਲ ਜੱਜ ਵਰਗ 2 ਦੀ ਭਰਤੀ ਪ੍ਰੀਖਿਆ ਵਿੱਚ ਉਹ ਚੌਥੀ ਕੋਸ਼ਿਸ਼ ਵਿੱਚ ਸਫਲ ਹੋਏ ਹਨ। ਉਨ੍ਹਾਂ ਨੇ ਕਾਨੂੰਨ ਵਿੱਚ ਗ੍ਰੈਜੂਏਸ਼ਨ ਪ੍ਰਾਪਤ ਕੀਤੀ ਹੋਈ ਹੈ। ਉਹ ਆਪਣੇ ਪਿਤਾ ਨੂੰ ਆਪਣਾ ਆਦਰਸ਼ ਮੰਨਦੇ ਹਨ। ਮੱਧ ਪ੍ਰਦੇਸ਼ ਹਾਈ ਕੋਰਟ ਦੀ ਜਬਲਪੁਰ ਸਥਿਤ ਪ੍ਰੀਖਿਆ ਇਕਾਈ ਨੇ ਨਤੀਜਾ ਘੋਸ਼ਿਤ ਕੀਤਾ ਹੈ। ਚੇਤਨ ਬਜਾੜ ਨੇ ਹੋਰ ਪਿਛੜਾ ਵਰਗ(ਓ.ਬੀ.ਸੀ.) ਵਿੱਚ 450 ਅੰਕਾਂ ਵਿੱਚੋਂ 257.5 ਲੈ ਕੇ 13ਵਾਂ ਸਥਾਨ ਪ੍ਰਾਪਤ ਕੀਤਾ ਹੈ।

ਚੇਤਨ ਬਜ਼ਾਰ ਦੀ ਇਸ ਕਾਮਯਾਬੀ ਤੇ ਉਨ੍ਹਾਂ ਦਾ ਪੂਰਾ ਪਰਿਵਾਰ ਖੁਸ਼ ਹੈ। ਉਨ੍ਹਾਂ ਦੇ ਨਜ਼ਦੀਕੀ ਇਸ ਕਾਮਯਾਬੀ ਨੂੰ ਸੋਸ਼ਲ ਮੀਡੀਆ ਤੇ ਸ਼ੇਅਰ ਕਰ ਰਹੇ ਹਨ ਚੇਤਨ ਬਜ਼ਾਰ ਦਾ ਕਹਿਣਾ ਹੈ ਕਿ ਇਸ ਅਹੁਦੇ ਤੇ ਬੈਠ ਕੇ ਉਹ ਲੋਕਾਂ ਨੂੰ ਜਲਦੀ ਤੋਂ ਜਲਦੀ ਨਿਆਂ ਦੇਣ ਦੀ ਕੋਸ਼ਿਸ਼ ਕਰਨਗੇ ਤਾਂ ਕਿ ਲੋਕਾਂ ਦਾ ਅਦਾਲਤਾਂ ਵਿੱਚ ਫਾਲਤੂ ਸਮਾਂ ਬਰਬਾਦ ਨਾ ਹੋਵੇ। ਆਪਣੀ ਮਿਹਨਤ ਦੇ ਸਿਰ ਤੇ ਉਹ ਆਮ ਪਰਿਵਾਰ ਵਿੱਚੋਂ ਉੱਠ ਕੇ ਇੰਨੀ ਵੱਡੀ ਜ਼ਿੰਮੇਵਾਰੀ ਵਾਲੀ ਪੋਸਟ ਤੇ ਪਹੁੰਚੇ ਹਨ। ਇਹ ਸੱਚਮੁੱਚ ਹੀ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ।