Home / Viral / ਤਾਜ਼ਾ ਵੱਡੀ ਖ਼ਬਰ: ਹੁਣੇ-ਹੁਣੇ ਭਾਰਤੀ ਫ਼ੌਜ ਨੇ ਮਸਾਇਲ ਨੇ ਡੇਗਿਆ ਆਪਣਾ ਹੀ ਹੈਲੀਕਾਪਟਰ ਤੇ ਮੌਕੇ ਤੇ ਮੌਤਾਂ ਦੀ ਗਿਣਤੀ…ਦੇਖੋ ਪੂਰੀ ਖ਼ਬਰ

ਤਾਜ਼ਾ ਵੱਡੀ ਖ਼ਬਰ: ਹੁਣੇ-ਹੁਣੇ ਭਾਰਤੀ ਫ਼ੌਜ ਨੇ ਮਸਾਇਲ ਨੇ ਡੇਗਿਆ ਆਪਣਾ ਹੀ ਹੈਲੀਕਾਪਟਰ ਤੇ ਮੌਕੇ ਤੇ ਮੌਤਾਂ ਦੀ ਗਿਣਤੀ…ਦੇਖੋ ਪੂਰੀ ਖ਼ਬਰ

ਭਾਰਤੀ ਹਵਾਈ ਫ਼ੋਜ ਦੇ ਦੋ ਅਫਸਰਾਂ ਸਮੇਤ ਪੰਜ ਜਵਾਨਾਂ ਨੂੰ ਆਪਣੇ ਹੀ ਦੇਸ਼ ਦਾ ਹੈਲੀਕਾਪਟਰ ਮਿਜ਼ਾਈਲ ਨਾਲ ਡੇਗਣ ਦਾ ਦੋਸ਼ੀ ਪਾਇਆ ਗਿਆ ਹੈ। ਕਸ਼ਮੀਰ ਦੇ ਬਡਗਾਮ ਵਿੱਚ ਬੀਤੀ 27 ਫਰਵਰੀ ਨੂੰ ਫ਼ੌਜ ਦਾ Mi-17 V5 ਹੈਲੀਕਾਪਟਰ ਜ਼ਮੀਨ ‘ਤੇ ਡਿੱਗਿਆ ਸੀ। ਉਦੋਂ ਇਸ ਨੂੰ ਹਾਦਸਾ ਸਮਝਿਆ ਗਿਆ ਪਰ ਹੁਣ ਇਸ ਦੀ ਅਸਲੀਅਤ ਸਾਹਮਣੇ ਆ ਚੁੱਕੀ ਹੈ।

ਹਾਦਸੇ ਦੀ ਜਾਂਚ ਹੋਈ ਤਾਂ ਸਾਹਮਣੇ ਆਇਆ ਕਿ ਹੈਲੀਕਾਪਟਰ ਆਪਣੇ ਆਪ ਨਹੀਂ ਬਲਕਿ ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਨਾਲ ਸੁੱਟਿਆ ਗਿਆ ਸੀ। ਇਹ ਮਿਜ਼ਾਈਲ ਦਾਗ਼ਣ ਦੇ ਮਾਮਲੇ ਵਿੱਚ ਹੁਣ ਭਾਰਤੀ ਹਵਾਈ ਫ਼ੌਜ ਦੇ ਪੰਜ ਜਵਾਨਾਂ ਨੂੰ ਦੋਸ਼ੀ ਪਾਇਆ ਗਿਆ ਹੈ। ਇਸ ਘਟਨਾ ਦੇ ਬਰਾਬਰ ਦੀ ਕਸ਼ਮੀਰ ਦੇ ਨੌਸ਼ਹਿਰਾ ਸੈਕਟਰ ਵਿੱਚ ਭਾਰਤੀ ਲੜਾਕੂ ਜਹਾਜ਼ ਪਾਕਿਸਤਾਨ ਦੇ ਜਹਾਜ਼ਾਂ ਦਾ ਟਾਕਰਾ ਕਰ ਰਹੇ ਸਨ।

ਪੁਲਵਾਮਾ ਵਿੱਚ ਸੀਆਰਪੀਐਫ ਦੇ ਕਾਫਲੇ ‘ਤੇ ਫਿਦਾਈਨ ਹਮਲੇ ਉਪਰੰਤ ਭਾਰਤ ਨੇ ਪਾਕਿਸਤਾਨ ਦੇ ਬਾਲਾਕੋਟ ਸਥਿਤ ਅੱਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ। ਇਸ ਕਾਰਵਾਈ ਦਾ ਜਵਾਬ ਦੇਣ ਲਈ ਪਾਕਿਸਤਾਨ ਨੇ ਆਪਣੇ ਜਹਾਜ਼ ਭਾਰਤ ਭੇਜੇ ਸਨ। ਇਸੇ ਦੌਰਾਨ ਬਡਗਾਮ ਵਿੱਚ ਫ਼ੌਜ ਵੱਲੋਂ ਵੱਡੀ ਭੁੱਲ ਹੋ ਗਈ।

ਹੈਲੀਕਾਪਟਰ ਵਿੱਚ ਸਵਾਰ ਸਾਰੇ ਛੇ ਅਤੇ ਇੱਕ ਆਮ ਨਾਗਰਿਕ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਫ਼ੌਜੀ ਅਦਾਲਤ ਵਿੱਚ ਸੁਣਵਾਈ ਜਾਰੀ ਸੀ, ਜਿਸ ਵਿੱਚ ਹੁਣ ਸ਼੍ਰੀਨਗਰ ਏਅਰ ਬੇਸ ਦੇ ਮੁੱਖ ਕਾਰਜ ਸਾਧਕ ਅਫਸਰ (COO) ਤੇ ਸੀਨੀਅਰ ਏਅਰ ਟ੍ਰੈਫਿਕ ਕੰਟਰੋਲ ਅਫਸਰ ਸਮੇਤ ਕੁੱਲ ਪੰਜ ਜਵਾਨ ਦੋਸ਼ੀ ਪਾਏ ਗਏ ਹਨ। ਇਨ੍ਹਾਂ ਲਈ ਸਜ਼ਾ ਦਾ ਐਲਾਨ ਹਾਲੇ ਹੋਵੇਗਾ।

error: Content is protected !!