ਪੰਜਾਬ ਦੇ ਜ਼ਿਲ੍ਹੇ ਲੁਧਿਆਣਾ ‘ਚ ਅੱਜ ਸਵੇਰ ਤੋਂ ਬਾਰਸ਼ ਹੋ ਰਹੀ ਹੈ। ਗਰਮੀ ਤੋਂ ਰਾਹਤ ਦੇਣ ਦੇ ਨਾਲ ਹੀ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਵੀ ਕਰਨਾ ਪਿਆ ।ਬਾਰਸ਼ ਨਾਲ ਕਈ ਸਕੂਲਾਂ ‘ਚ ਪਾਣੀ ਭਰ ਗਿਆ। ਇਸ ਨਾਲ ਬੱਚਿਆਂ ਸਣੇ ਅਧਿਆਪਕਾਂ ਨੂੰ ਵੀ ਬੈਂਚਾਂ ‘ਤੇ ਬੈਠਣ ਲਈ ਮਜਬੂਰ ਹੋਣਾ ਪਿਆ।

ਚਾਰ ਘੰਟੇ ਦੀ ਬਾਰਸ਼ ਨੇ ਲੁਧਿਆਣਾ ‘ਚ ਪਾਣੀ ਭਰ ਦਿੱਤਾ, ਜਿਸ ਨਾਲ ਪ੍ਰਸਾਸ਼ਨ ਦੀ ਵੀ ਪੋਲ੍ਹ ਖੋਲ੍ਹ ਗਈ ਤੇ ਉਹਨਾਂ ਦੇ ਨਕੰਮੇ ਕਾਰਜਕਾਰੀ ਦੀ ਤਸਵੀਰ ਸਾਹਮਣੇ ਆਈ ਹੈ ਜਿਸ ਨਾਲ ਲੋਕਾਂ ਵੱਲੋਂ ਪ੍ਰਸ਼ਾਸ਼ਨ ਦਾ ਕਾਫੀ ਵਿਰੋਧ ਕੀਤਾ ਜਾ ਰਿਹਾ ਹੈ ਤੇ ਦੇਖਿਆ ਜਾ ਰਿਹਾ ਹੈ ਬਾਰਿਸ਼ ਲਗਾਤਾਰ ਪੈਣ ਕਾਰਨ ਲੁਧਿਆਣਾ ਸ਼ਹਿਰ ਡੁੱਬਦਾ ਹੀ ਜਾ ਰਿਹਾ ਹੈ ।