ਸਾਡੇ ਸਮਾਜ ਵਿੱਚ ਅਜੀਬੋ-ਗਰੀਬ ਗੱਲਾਂ ਹੁੰਦੀਆਂ ਰਹਿੰਦੀਆਂ ਹਨ ਜਿਨ੍ਹਾਂ ਨੂੰ ਕਈ ਵਾਰ ਸੁਣ ਕੇ ਬਹੁਤ ਤਰਸ ਆਉਂਦਾ ਹੈ ਅਜਿਹੀ ਹੀ ਇੱਕ ਘਟ ਨਾ ਵਾਪਰੀ ਹੈ ਅੰਮ੍ਰਿਤਸਰ ਚ ਜਿੱਥੇ ਕਿ ਇੱਕ ਪਰਿਵਾਰ ਵੱਲੋਂ ਆਪਣੀ ਧੀ ਨੂੰ ਘਰ ਚ ਸੰਗਲ ਲਾ ਕੇ ਰੱਖਿਆ ਹੈ ਜਿਸ ਨੂੰ ਘਰੋ ਬਾਹਰ ਨਹੀਂ ਜਾਣ ਦਿੱਤਾ ਜਾ ਰਿਹਾ ਹੈ ਕਿਉਂਕਿ ਉਹ ਹੱਦ ਤੋਂ ਜਿਆਦਾ nashe ਕਰਦੀ ਹੈ ਜਾਣਕਾਰੀ ਅਨੁਸਾਰ ਅੰਮ੍ਰਿਤਸਰ (ਸੁਮੀਤ) – ਅੰਮ੍ਰਿਤਸਰ ਦੇ ਰਣਜੀਤ ਐਵੀਨਿਓ ’ਚ ਰਹਿ ਰਿਹਾ ਇਕ ਪਰਿਵਾਰ ਨਸ਼ੇ ਕਰਨ ਦੀ ਆਦੀ ਆਪਣੀ 24 ਸਾਲ ਦੀ ਜਵਾਨ ਧੀ ਨੂੰ ਸੰਗਲਾਂ ਨਾਲ ਬੰਨ੍ਹਣ ਲਈ ਮਜ਼ਬੂਰ ਹੋ ਰਿਹਾ ਹੈ। ਉਕਤ ਕੁੜੀ ਰੋਜ਼ਾਨਾ 500 ਤੋਂ 1000 ਰੁਪਏ ਤੱਕ ਦਾ nashe ਕਰਦੀ ਹੈ। ਅੰਮ੍ਰਿਤਸਰ ਦੇ ਮੌਜੂਦਾ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ nasha ਕਰਨ ਦੀ ਆਦੀ ਕੁੜੀ ਨੂੰ ਮਿਲਣ ਲਈ ਅੱਜ ਉਸ ਦੇ ਘਰ ਗਏ,
ਜਿਥੇ ਉਨ੍ਹਾਂ ਨੇ ਪੀ ੜਤ ਕੁੜੀ ਦੇ ਨਾਲ-ਨਾਲ ਉਸ ਦੇ ਪਰਿਵਾਰ ਵਾਲਿਆਂ ਨਾਲ ਗੱਲਬਾਤ ਕੀਤੀ। ਨੌਜਵਾਨ ਕੁੜੀ ਦੇ ਘਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਪੁਲਸ ਅਧਿਕਾਰੀਆਂ ਨੂੰ ਨਿਸ਼ਾਨੇ ’ਤੇ ਲਿਆ। ਉਨ੍ਹਾਂ ਕਿਹਾ ਕਿ nashe ਦੀ ਵੱਖ-ਵੱਖ ਇਲਾਕਿਆਂ ’ਚ ਹੋ ਰਹੀ ਵਰਤੋਂ ਲਈ ਪੁਲਸ ਜ਼ਿੰਮੇਵਾਰ ਹੈ। ਇਸ ਦੇ ਸਬੰਧ ’ਚ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਜ਼ਰੂਰ ਕਰਨਗੇ ਤੇ ਜਿੱਥੋਂ ਤੱਕ ਸੰਭਵ ਹੋ ਸਕੇ ਇਸ ਗੰਭੀਰ ਵਿਸ਼ੇ ਵੱਲ ਧਿਆਨ ਦੇਣਗੇ। ਕਿਉਂਕਿ ਉਨ੍ਹਾਂ ਨੇ ਕਿਹਾ ਕਿ ਮੇਰੇ ਹਿਸਾਬ ਨਾਲ ਇਸ ਤੋਂ ਮਾੜੇ ਦਿਨ ਕੀ ਹੋਣ ਗੇ ਪੰਜਾਬ ਵਾਸਤੇ ਤੇ ਇਸ ਘਰ ਵਾਸਤੇ ਵਾਹਿਗੁਰੂ ਜੀ ਮਿਹਰ ਕਰੋ ਸਾਡੇ ਲਈ ਇਹ ਸ਼ਰਮ ਵਾਲੀ ਗੱਲ ਹੈ ਕਿ ਗੁਰੂ ਕੀ ਨਗਰੀ ਅੰਮ੍ਰਿਤਸਰ ਚ ਇਸ ਤਰ੍ਹਾਂ ਦੀ ਗੱਲ ਹੋਵੇ ਤਾਂ ਸਾਡਾ ਸਿਰ ਝੁਕਾ ਜਾਂਦਾ ਹੈ ਜੇਕਰ ਪਵਿੱਤਰ ਨਗਰੀ ਸੇਫ ਨਹੀਂ ਹੈ ਤਾਂ ਬਾਕੀ ਪੰਜਾਬ ਦਾ ਕੀ ਹਾਲ ਹੋਣਾ। ਬਾਕੀ ਹੀ ਇਸ ਤਰਾਂ ਕਰੋ ਦੀਆਂ ਗੱਲਾਂ ਸਾਡੇ ਸਮਾਜ ਨੂੰ ਸ਼ਰਮਸਾਰ ਕਰਦੀਆਂ ਹਨ। ਇਸ ਤਰ੍ਹਾਂ ਦੇ ਐਪ ਪੀ ਦੀ ਸਲਾਘਾ ਬਣਦੀ ਹੈ ਜੋ ਸਮਾਜ ਵਿਚ ਹੋ ਰਹੀਆਂ ਇਸ ਤਰ੍ਹਾਂ ਦੀਆਂ ਗੱਲਾਂ ਦਾ ਧਿਆਨ ਰੱਖਦੇ ਹਨ।