Home / Viral / ਤਾਜ਼ਾ ਦੁਖਦਾਈ ਖ਼ਬਰ: ਹੁਣੇ-ਹੁਣੇ ਇਸ ਜਗ੍ਹਾ ਵਾਪਰਿਆ ਰੂਹ ਕੰਬਾ ਦੇਣ ਵਾਲਾ ਦਰਦਨਾਕ ਹਾਦਸਾ ਤੇ ਮੌਕੇ ਤੇ 24 ਲੋਕਾਂ ਦੀ ਹੋਈ ਮੌਤ, ਦੇਖੋ ਪੂਰਾ ਲਾਇਵ

ਤਾਜ਼ਾ ਦੁਖਦਾਈ ਖ਼ਬਰ: ਹੁਣੇ-ਹੁਣੇ ਇਸ ਜਗ੍ਹਾ ਵਾਪਰਿਆ ਰੂਹ ਕੰਬਾ ਦੇਣ ਵਾਲਾ ਦਰਦਨਾਕ ਹਾਦਸਾ ਤੇ ਮੌਕੇ ਤੇ 24 ਲੋਕਾਂ ਦੀ ਹੋਈ ਮੌਤ, ਦੇਖੋ ਪੂਰਾ ਲਾਇਵ

ਪਾਕਿਸਤਾਨ ‘ਚ ਇਕ ਵੱਡਾ ਸੜਕ ਹਾਦਸਾ ਵਾਪਰਿਆ ਹੈ। ਉੱਤਰ ਪੱਛਮੀ ਪਾਕਿਸਤਾਨ ਵਿੱਚ ਇੱਕ ਪੁਲ ਢਹਿ ਗਿਆ ਅਤੇ ਇਸ ਉਤੋਂ ਲੰਘ ਰਹੀ ਇੱਕ ਬੱਸ ਖੱਡ ਵਿੱਚ ਡਿੱਗ ਗਈ, ਜਿਸ ਵਿੱਚ ਘੱਟੋ ਘੱਟ 24 ਲੋਕਾਂ ਦੀ ਮੌਤ ਹੋ ਗਈ।

ਦਰਅਸਲ ‘ਚ ਇਕ ਬੱਸ ਪੁਲ਼ ਤੋਂ ਗੁਜ਼ਰ ਰਹੀ ਸੀ। ਉਦੋਂ ਹੀ ਪੁਲ਼ ਟੁੱਟ ਗਿਆ ਤੇ ਬੱਸ ਹੇਠਾਂ ਜਾ ਡਿੱਗੀ। ਇਹ ਘਟਨਾ ਸ਼ੁੱਕਰਵਾਰ ਨੂੰ ਉਸ ਸਮੇਂ ਵਾਪਰੀ ,ਜਦੋਂ ਬੱਸ ਖੈਬਰ ਪੁਖਤੂਨਖਵਾ ਸੂਬੇ ਦੇ ਬਗਰੂ ਤੋਂ ਕਾਂਡੀਆ ਜਾ ਰਹੀ ਸੀ।ਇਸ ਹਾਦਸੇ ਵਿੱਚ ਬੱਚਿਆਂ ਤੇ ਔਰਤਾਂ ਸਮੇਤ 24 ਲੋਕਾਂ ਦੀ ਮੌਤ ਹੋ ਗਈ ਹੈ।

ਜਾਣਕਾਰੀ ਅਨੁਸਾਰ ਬੱਸ ਵਿਚ ਸਵਾਰ ਰਿਸ਼ਤੇਦਾਰ ਸਨ ਅਤੇ ਉਨ੍ਹਾਂ ਵਿਚੋਂ ਬਹੁਤੇ ਇੱਕੋ ਪਰਿਵਾਰ ਨਾਲ ਸਬੰਧਤ ਸਨ। ਇਹ ਸਾਰੇ ਲੋਕ ਕਿਸੇ ਨਾ ਕਿਸੇ ਸਮਾਰੋਹ ਵਿਚ ਸ਼ਾਮਲ ਹੋਣ ਜਾ ਰਹੇ ਸਨ। ਸਿਵਲ ਸੁਰੱਖਿਆ ਦੇ ਮੁਖੀ ਵਾਰਡਨ ਅਹਿਸਾਨ-ਉਲ-ਹੱਕ ਨੇ ਦੱਸਿਆ ਕਿ ਪੁਲ ਦੇ ਡਿੱਗਣ ਤੋਂ ਬਾਅਦ ਬੱਸ ਖੱਡ ਵਿੱਚ ਡਿੱਗ ਗਈ, ਜਿਸ ਵਿੱਚ 24 ਵਿਅਕਤੀਆਂ ਦੀ ਮੌਤ ਹੋ ਗਈ।

ਉਨ੍ਹਾਂ ਦੱਸਿਆ ਕਿ ਪੁਲ ਦੀ ਹਾਲਤ ਖਰਾਬ ਸੀ ,ਜਿਸ ਕਾਰਨ ਉਹ ਬੱਸ ਦਾ ਭਾਰ ਨਹੀਂ ਸਹਿ ਸਕਿਆ ਅਤੇ ਇਹ ਹਾਦਸਾ ਵਾਪਰ ਗਿਆ। ਅੱਪਰ ਕੋਹਿਸਤਾਨ ਦੇ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਲਾਸ਼ਾਂ ਨੂੰ ਬਾਹਰ ਕੱਢਣ ਲਈ ਪੁਲਿਸ ਅਤੇ ਬਚਾਅ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਹਨ।

error: Content is protected !!