Home / Viral / ਹੁਣੇ ਹੁਣੇ ਛੱਤ ਤੋਂ ਛਾਲ ਮਾਰ ਕੇ ਇਸ ਅਦਾਕਾਰਾ ਨੇ ਕੀਤੀ

ਹੁਣੇ ਹੁਣੇ ਛੱਤ ਤੋਂ ਛਾਲ ਮਾਰ ਕੇ ਇਸ ਅਦਾਕਾਰਾ ਨੇ ਕੀਤੀ

ਮੁੰਬਈ ’ਚ ਰਹਿਣ ਵਾਲੀ ਇਕ ਮਾਡਲ ਅਦਾਕਾਰਾ ਨੇ ਵੀਰਵਾਰ ਰਾਤ ਆਪਣੀ ਜੀਵਨ ਲੀਲਾ ਖਤਮ ਕਰ ਲਈ। ਮਾਡਲ ਅਤੇ ਅਦਾਕਾਰਾ ਦਾ ਨਾਂ ਪਰਲ ਪੰਜਾਬੀ ਹੈ। ਇਸ ਤੋਂ ਪਹਿਲਾਂ ਵੀ ਪਰਲ 2 ਵਾਰ ਇਸ ਤਰਾਂ ਕਰਨ ਦੀ ਕੋਸ਼ਿਸ਼ ਕਰ ਚੁਕੀ ਹੈ। ਦੋਹਾਂ ਵਾਰ ਉਸ ਨੂੰ ਬਚਾ ਲਿਆ ਗਿਆ ਪਰ ਤੀਜੀ ਵਾਰ ਦੀ ਕੋਸ਼ਿਸ਼ ਜਾਨਲੇਵਾ ਸਾਬਤ ਹੋਈ। ਨਾਕਾਮਯਾਬੀ ਤੋਂ ਪਰੇਸ਼ਾਨ ਦੱਸੀ ਜਾ ਰਹੀ ਪਰਲ ਨੇ ਆਪਣੀ ਜ਼ਿੰਦਗੀ ਨੂੰ ਹੀ ਖਤਮ ਕਰ ਲਿਆ। ਪੁਲਸ ਅਨੁਸਾਰ, ਪਰਲ ਮਾਨਸਿਕ ਰੂਪ ਨਾਲ ਪਰੇਸ਼ਾਨ ਸੀ। ਪਰਲ ਦੀ ਆਪਣੀ ਮਾਂ ਨਾਲ ਵੀ ਨਹੀਂ ਬਣਦੀ ਸੀ। ਪਰਲ ਕਾਫ਼ੀ ਸਮੇਂ ਤੋਂ ਇੰਡੀਸਟਰੀ ’ਚ ਪੈਰ ਜ਼ਮਾਉਣ ਦੀ ਕੋਸ਼ਿਸ਼ ਕਰ ਰਹੀ ਸੀ ਪਰ ਉਸ ਨੂੰ ਕਾਮਯਾਬੀ ਨਹੀਂ ਮਿਲੀ। ਪਰਲ ਦੀ ਪਰਸਨਲ ਲਾਈਫ਼ ’ਚ ਵੀ ਪਰੇਸ਼ਾਨੀਆਂ ਚੱਲ ਰਹੀਆਂ ਸਨ। ਨਾਕਾਮਯਾਬੀ ਦੇ ਬੋਝ ਹੇਠ ਦੱਬ ਕੇ ਪਰਲ ਨੇ ਇਸ ਤਰਾਂ ਕਰ ਲਿਆ ।

ਰਾਤ 12.15 ਤੋਂ 12.30 ਵਜੇ ਦਰਮਿਆਨ ਹੋਈ ਘਟਨਾ ਘਟਨਾ ਨੂੰ ਲੈ ਕੇ ਬਿਲਡਿੰਗ ਦੇ ਸਕਿਓਰਿਟੀ ਗਾਰਡ ਬਿਪਿਨ ਕੁਮਾਰ ਨੇ ਦੱਸਿਆ,‘‘ਪਰਲ ਨੂੰ ਆਦਤ ਸੀ ਕਿ ਮੰਮੀ ਨੂੰ ਦਿਖਾਉਣ ਲਈ ਉਹ ਅਜਿਹਾ ਕਰਦੀ ਸੀ ਕਿ ਇੱਥੋਂ ਛਾਲ ਮਾਰ ਦੇਵਾਂਗੀ, ਖਿੜਕੀ ਤੋਂ ਛਾਲ ਮਰਾ ਦੇਵਾਂਗੀ। ਅੱਜ ਪਤਾ ਨਹੀਂ ਕੀ ਹੋਇਆ, ਮੈਂ ਜਿਵੇਂ ਹੀ ਉੱਪਰ ਗਿਆ ਦੇਖਿਆ ਕਿ ਟੈਰੇਸ ਦਾ ਗੇਟ ਖੁੱਲਿ੍ਹਆ ਹੋਇਆ ਹੈ। ਕੁਝ ਰੌਲੇ ਦੀ ਆਵਾਜ਼ ਵੀ ਆ ਰਹੀ ਸੀ। ਮੈਨੂੰ ਲੱਗਾ ਕਿ ਰੋਡ ’ਤੇ ਕੋਈ ਚੀਕ ਰਿਹਾ ਹੋਵੇਗਾ।’’ ਗਾਰਡ ਅਨੁਸਾਰ,‘‘ਮੈਂ ਜਿਵੇਂ ਹੀ ਹੇਠਾਂ ਆਇਆ। ਤੀਜੇ ਮੰਜ਼ਲ ’ਤੇ ਉਸ ਦੀ ਮੰਮੀ ਮਿਲੀ। ਅਸੀਂ ਹੇਠਾਂ ਆਏ ਤਾਂ ਦੇਖਿਆ ਕਿ ਉਹ ਡਿੱਗੀ ਪਈ ਹੈ। ਘਟਨਾ ਰਾਤ 12.15 ਤੋਂ 12.30 ਦਰਮਿਆਨ ਹੋਈ।’’

ਇਲਾਜ ਦੌਰਾਨ ਹੋਈ ਮੌਤ ਜ਼ਿਕਰਯੋਗ ਹੈ ਕਿ ਪਰਲ ਨੂੰ ਤੁਰੰਤ ਕੋਕੀਲਾਬੇਨ ਹਸਪਤਾਲ ਲਿਜਾਇਆ ਗਿਆ ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਮਾਮਲੇ ਦੀ ਜਾਂਚ ਔਸ਼ਿਵਾਰਾ ਪੁਲਸ ਕਰ ਰਹੀ ਹੈ। ਪਰਲ ਦੀ ਉਮਰ 22 ਤੋਂ 25 ਸਾਲ ਦਰਮਿਆਨ ਹੈ।

error: Content is protected !!