Home / Viral / ਤਾਜ਼ਾ ਖੁਸ਼ਖ਼ਬਰੀ: ਹੁਣੇ-ਹੁਣੇ ਇਸ ਦੇਸ਼ ਨੇ ਖੋਲਤੇ ਦਰਵਾਜ਼ੇ, ਹੁਣ ਬਿਨ੍ਹਾਂ ਵੀਜੇ ਤੋਂ ਆਸਾਨੀ ਨਾਲ ਲੈ ਸਕੋਂਗੇ ਇਸ ਦੇਸ਼ ਦੇ ਨਜਾਰੇ, ਦੇਖੋ ਪੂਰੀ ਖ਼ਬਰ

ਤਾਜ਼ਾ ਖੁਸ਼ਖ਼ਬਰੀ: ਹੁਣੇ-ਹੁਣੇ ਇਸ ਦੇਸ਼ ਨੇ ਖੋਲਤੇ ਦਰਵਾਜ਼ੇ, ਹੁਣ ਬਿਨ੍ਹਾਂ ਵੀਜੇ ਤੋਂ ਆਸਾਨੀ ਨਾਲ ਲੈ ਸਕੋਂਗੇ ਇਸ ਦੇਸ਼ ਦੇ ਨਜਾਰੇ, ਦੇਖੋ ਪੂਰੀ ਖ਼ਬਰ

ਭਾਰਤ ‘ਚ ਰਹਿ ਰਹੇ ਉਨ੍ਹਾਂ ਲੋਕਾਂ ਲਈ ਸੰਯੁਕਤ ਅਰਬ ਅਮੀਰਾਤ ਦਾ ਦੌਰਾ ਕਰਨਾ ਹੋਰ ਸੌਖਾਲਾ ਹੋ ਗਿਆ ਹੈ, ਜਿਨ੍ਹਾਂ ਕੋਲ ਪਹਿਲਾਂ ਤੋਂ ਹੀ ਯੂਕੇ ਜਾਂ ਯੂਰਪ ਦਾ ਰੈਜ਼ੀਡੈਂਸੀ ਵੀਜ਼ਾ ਹੈ। ਦੁਬਈ ਦੇ ਗਲਫ ਨਿਊਜ਼ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ ਹੈ। ਦੁਬਈ ‘ਚ ਜਨਰਲ ਡਾਇਰੈਕਟਰ ਆਫ ਰੈਜ਼ੀਡੈਂਸੀ ਐਂਡ ਫਾਰਨਸ ਅਫੇਅਰਸ (ਜੀ.ਡੀ.ਆਰ.ਐੱਫ.ਏ) ਨੇ ਨਿਵਾਸੀਆਂ ਨੂੰ ਇਕ ਰਿਮਾਇੰਡਰ ਜਾਰੀ ਕੀਤਾ ਹੈ,

ਜਿਸ ‘ਚ ਕਿਹਾ ਗਿਆ ਹੈ ਕਿ ਜਿਹੜੇ ਲੋਕ ਜੋ ਯੂ.ਏ.ਈ. ਦੀ ਯਾਤਰਾ ‘ਤੇ ਪਰਿਵਾਰ ਦੇ ਮੈਂਬਰਾਂ ਨਾਲ ਜਾਣਾ ਚਾਹੁੰਦੇ ਹਨ, ਉਹ ਅਜਿਹਾ ਕਰ ਸਕਦੇ ਹਨ।ਇਸ ਹਫਤੇ ਦੀ ਸ਼ੁਰੂਆਤ ‘ਚ ਜੀ.ਡੀ.ਆਰ.ਐੱਫ.ਏ. ਦੀਆਂ ਸੋਸ਼ਲ ਨੈੱਟਵਰਕਿੰਗ ਸਾਈਟਾਂ ‘ਤੇ ਅਪਲੋਡ ਕੀਤੇ ਗਏ ਵੀਡੀਓ ‘ਚ ਕਿਹਾ ਗਿਆ ਹੈ ਕਿ ਬ੍ਰਿਟੇਨ ਤੇ ਯੂਰਪ ਦੇ ਦੇਸ਼ਾਂ ਦੇ ਨਿਵਾਸ ਵੀਜ਼ਾ ਦੇ ਨਾਲ ਆਮ ਪਾਸਪੋਰਟ ਰੱਖਣ ਵਾਲੇ ਭਾਰਤੀ ਪੂਰੇ ਯੂਏਈ ‘ਚ ਕਿਤੇ ਵੀ ਪ੍ਰਵੇਸ਼ ਪਰਮਿਟ ਲੈ ਸਕਦੇ ਹਨ।

ਸ਼ਰਤ ਸਿਰਫ ਇੰਨੀ ਹੈ ਕਿ ਵੀਜ਼ਾ ਵੈਲਿਡ ਹੋਵੇ। ਭਾਰਤੀ ਯਾਤਰੀ ਇਸ ਤੋਂ ਬਾਅਦ 100 ਦਰਾਹਮ ਤੇ 20 ਸਰਵਿਸ ਟੈਕਸ ਦੇ ਕੇ ਆਪਣਾ ਪ੍ਰਵੇਸ਼ ਪਰਮਿਟ ਹਾਸਲ ਕਰਨ ਲਈ ਮਰਹਬਾ ਸੇਵਾ ਕਾਉਂਟਰ ‘ਤੇ ਜਾ ਸਕਦੇ ਹਨ ਤੇ ਪਾਸਪੋਰਟ ਸੀ ‘ਤੇ ਜਾਰੀ ਰੱਖ ਸਕਦੇ ਹਨ।

ਸੰਯੁਕਤ ਅਰਬ ਅਮੀਰਾਤ ‘ਚ ਰਹਿਣ ਦੀ ਮਿਆਦ 14 ਦਿਨ ਹੈ। ਜੇਕਰ ਭਾਰਤ ਹੋਰ ਦਿਨ ਯੂਏਈ ‘ਚ ਰਹਿਣਾ ਚਾਹੁਣ ਤਾਂ ਇਸ ਨੂੰ 250 ਦਿਰਹਮ ਦੇ ਨਵੀਨੀਕਰਨ ਕਰ ਲਈ ਇਕ ਵਾਰ ਵਧਾਇਆ ਜਾ ਸਕਦਾ ਹੈ। ਇਸ ਲਈ 20 ਦਿਰਹਮ ਸਰਵਿਸ ਟੈਕਸ ਦੇਣਾ ਹੋਵੇਗਾ। ਵਿਸਥਾਰ ਕੀਤੇ ਜਾਣ ‘ਤੇ ਯਾਤਰੀ ਹੋਰ 28 ਦਿਨਾਂ ਲਈ ਦੁਬਈ ‘ਚ ਰਹਿ ਸਕਦੇ ਹਨ।

error: Content is protected !!