Home / Viral / SBI ਦੇ ਇਸ ਅਕਾਊਂਟ ਵਿੱਚ ਮਿਲਦਾ ਹੈ ਸੇਵਿੰਗ ਅਕਾਊਂਟ ਤੋਂ ਜਿਆਦਾ ਵਿਆਜ਼, ਜਾਣੋ ਹੋਰ ਵੀ ਫਾਇਦੇ

SBI ਦੇ ਇਸ ਅਕਾਊਂਟ ਵਿੱਚ ਮਿਲਦਾ ਹੈ ਸੇਵਿੰਗ ਅਕਾਊਂਟ ਤੋਂ ਜਿਆਦਾ ਵਿਆਜ਼, ਜਾਣੋ ਹੋਰ ਵੀ ਫਾਇਦੇ

ਦੇਸ਼ ਦਾ ਸਭਤੋਂ ਵੱਡਾ ਬੈਂਕ ਭਾਰਤੀ ਸਟੇਟ ਬੈਂਕ ਵੱਖਰੇ ਪ੍ਰਕਾਰ ਦੀਆਂ ਬੈਂਕਿੰਗ ਸਹੂਲਤਾਂ ਦੀ ਪੇਸ਼ਕਸ਼ ਕਰਦਾ ਹੈ। ਅੱਜ ਅਸੀ SBI ਵੱਲੋਂ ਪੇਸ਼ ਸਮਾਲ ਅਕਾਉਂਟ ਬਾਰੇ ਦੱਸ ਰਹੇ ਹਾਂ। ਇਸ ਸਮਾਲ ਅਕਾਉਂਟ ਨੂੰ 18 ਸਾਲ ਤੋਂ ਜਿਆਦਾ ਉਮਰ ਦਾ ਕੋਈ ਵੀ ਵਿਅਕਤੀ ਖੁੱਲ੍ਹਵਾ ਸਕਦਾ ਹੈ, ਜਿਸਦੇ ਲਈ ਕੇਵਾਈਸੀ ਪਰਿਕ੍ਰੀਆ ਦੀ ਜ਼ਰੂਰਤ ਨਹੀਂ ਹੈ। ਇਸ ਅਕਾਉਂਟ ਵਿੱਚ ਕੇਵਾਈਸੀ ਪਰਿਕ੍ਰੀਆ ਪੂਰੀ ਹੋਣ ਦੇ ਬਾਅਦ ਇਸਨੂੰ ਆਮ ਸੇਵਿਗਂ ਅਕਾਉਂਟ ਵਿੱਚ ਤਬਦੀਲ ਕੀਤਾ ਜਾ ਸਕਦਾ ਹੈ। ਆਓ ਜਾਣਦੇ ਹਾਂ ਐਸਬੀਆਈ ਦੇ ਸਮਾਲ ਅਕਾਉਂਟ ਬਾਰੇ ਜਰੂਰੀ ਜਾਣਕਾਰੀ।

ਵਿਆਜ ਦਰ ਐਸਬੀਆਈ ਸਮਾਲ ਅਕਾਉਂਟ ਵਿੱਚ ਬੈਂਕ 3.5 ਫੀਸਦ ਪ੍ਰਤੀ ਸਾਲ ਦਰ ਦੇ ਹਿਸਾਬ ਨਾਲ ਵਿਆਜ ਦਿੰਦਾ ਹੈ ।ਫਾਇਦੇ ਗਾਹਕਾਂ ਨੂੰ ਇਸ ਅਕਾਉਂਟ ਦੇ ਨਾਲ ਰੂਪੇ ਏਟੀਐਮ – ਕਮ- ਡੇਬਿਟ ਕਾਰਡ ਅਕਾਉਂਟ ਖੁਲ੍ਹਵਾਉਂਦੇ ਸਮੇ ਹੀ ਫਰੀ ਵਿੱਚ ਮਿਲਦਾ ਹੈ।ਵਿਦਡਰਾਲ ਐਂਡ ਟਰਾਂਸਫਰ ਲਿਮਿਟ ਇਸ ਅਕਾਉਂਟ ਵਿਚੋਂ ਪ੍ਰਤੀ ਮਹੀਨਾ ਵੱਧ ਤੋਂ ਵੱਧ 10 ਹਜਾਰ ਰੁਪਏ ਦੀ ਨਿਕਾਸੀ ਅਤੇ ਜਮਾਂ ਕੀਤੇ ਜਾ ਸਕਦੇ ਹਨ। ਐਸਬੀਆਈ ਬੈਂਕ ਦੀ ਵੇਬਸਾਈਟ ਦੇ ਅਨੁਸਾਰ, ਉਥੇ ਹੀ ਪ੍ਰਤੀ ਸਾਲ ਵਿੱਚ ਇਹ ਸੀਮਾ 1 ਲੱਖ ਰੁਪਏ ਤੱਕ ਦੀ ਹੈ।

ਇਸ ਅਕਾਉਂਟ ਵਿਚੋਂ ਅਕਾਉਂਟ ਹੋਲਡਰ ਇੱਕ ਮਹੀਨੇ ਵਿੱਚ ਵੱਧ ਤੋਂ ਵੱਧ 4 ਵਾਰ ਨਿਕਾਸੀ ਕਰ ਸਕਦਾ ਹੈ, ਜਿਸ ਵਿੱਚ ਐਸਬੀਆਈ ਦੇ ਏਟੀਐਮ ਅਤੇ ਹੋਰ ਬੈਂਕ ਦੇ ਏਟੀਐਮ ਸ਼ਾਮਿਲ ਹਨ।ਸਰਵਿਸ ਚਾਰਜ ਐਸਬੀਆਈ ਸਮਾਲ ਅਕਾਉਂਟ ਵਿੱਚ ਕਿਸੇ ਵੀ ਪ੍ਰਕਾਰ ਦਾ ਵਾਰਸ਼ਿਕ ਮੇਂਟੇਨੇਂਸ ਚਾਰਜ ਨਹੀਂ ਦੇਣਾ ਹੈ। ਐਨਈਐਫਟੀ / ਆਰਟੀਜੀਐਸ ਵਰਗੇ ਇਲੇਕਟਰਾਨਿਕ ਭੁਗਤਾਨ ਚੈਨਲਾਂ ਦੇ ਜਰਿਏ ਪੈਸੇ ਦਾ ਕਰੈਡਿਟ ਮੁਫਤ ਹੈ। ਕੇਂਦਰ/ਰਾਜ ਸਰਕਾਰ ਵੱਲੋਂ ਕੀਤੇ ਗਏ ਚੈੱਕ ਦਾ ਜਮਾਂ/ਕਲੇਕਸ਼ਨ ਵੀ ਫਰੀ ਹੈ। ਜੇਕਰ ਐਸਬੀਆਈ ਦੇ ਸਮਾਲ ਅਕਾਉਂਟ ਨੂੰ ਬੰਦ ਕੀਤਾ ਜਾਂਦਾ ਹੈ ਤਾਂ ਅਕਾਉਂਟ ਬੰਦ ਕਰਨ ਦੀ ਕੋਈ ਫੀਸ ਨਹੀਂ ਹੈ।

error: Content is protected !!