ਲੰਬੇ ਤੇ ਕਾਲੇ ਸੋਹਨੇ ਵਾਲ ਤੁਹਾਡੀ ਖੂਬਸੂਰਤੀ ਨੂੰ ਚਾਰ ਚੰਨ ਲੱਗਾ ਦਿੰਦੇ ਹਨ । ਵਾਲਾ ਦੇ ਝੜਨ ਨਾਲ 25 ਸਾਲ ਦਾ ਵਿਅਕਤੀ ਵੀ 40 ਸਾਲ ਦਾ ਲੱਗਣ ਲੱਗਦਾ ਹੈ। ਵਾਲਾ ਦਾ ਝੜਨਾ ਅੱਜ ਕੱਲ ਇੱਕ ਗੰਭੀਰ ਸੱਮਸਿਆ ਬਣੀ ਹੋਈ ਹੈ। ਬੱਚਿਆ ਤੋ ਲੈ ਕੇ ਬੁੱਢਿਆ ਤੱਕ ਨੂੰ ਇਹ ਸੱਮਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।

ਵਾਲਾ ਦੇ ਝੜਨ ਨਾਲ ਸਿਰ ਤੇ ਗੰਜਾਪਨ ਆ ਜਾਂਦਾ ਹੈ, ਤੇ ਫਿਰ ਲੱਖਾਂ ਕੋਸ਼ਿਸ਼ਾਂ ਦੇ ਬਾਵਜੂਦ ਵੀ ਸਿਰ ਤੇ ਵਾਲ ਨਹੀਂ ਆਉਂਦੇ, ਕਈ ਲੋਕ ਗੰਜੇਪਨ ਤੋਂ ਛੁਟਕਾਰਾ ਪਾਉਣ ਲਈ ਲੱਖਾਂ ਰੁਪਏ ਦਵਾਈ ਤੇ ਖਰਚ ਕਰ ਦਿੰਦੇ ਹਨ, ਪਰ ਉਹਨਾਂ ਨੂੰ ਕੋਈ ਫਾਇਦਾ ਨਹੀਂ ਹੁੰਦਾ ,ਕਈ ਲੋਕ ਹੇਅਰ ਟਰਾਂਸਪਲਾਂਟ ਦੀ ਪ੍ਰਕਿਰਿਆ ਰਾਹੀਂ ਨਵੇਂ ਵਾਲ ਲਾਉਣ ਦੀ ਵਿਧੀ ਅਪਣਾਉਂਦੇ ਹਨ, ਜੋ ਕੀ ਕਾਫੀ ਮਹਿਗਾ ਇਲਾਜ ਹੈ,

ਪਰ ਅੱਜ ਅਸੀਂ ਤੁਹਾਨੂੰ ਅਜਿਹੇ ਵਿਅਕਤੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਤੋਂ ਉਸਤਰਾ ਲਗਵਾਉਣ ਨਾਲ ਸਿਰ ਤੇ ਪੂਰੀ ਤਰਾਂ ਵਾਲਾ ਆ ਜਾਂਦੇ ਹਨ , ਲੋਕ ਦੇਸ਼ਾ ਵਿਦੇਸ਼ਾ ਤੋਂ ਸਿਰ ਤੇ ਉਸਤਰਾ ਲਗਵਾਉਣ ਆਉਂਦੇ ਹਨ, ਜਿਥੇ ਮੌਜੂਦ ਲੋਕਾਂ ਨੇ ਦੱਸਿਆ ਕੇ ਉਸ ਦੇ ਉਸਤਰੇ ਚ ਚਮਤਕਾਰ ਹੀ ਹੈ,ਉਸ ਤੋਂ ਉਸਤਰਾ ਲਗਵਾਉਣ ਨਾਲ ਬਹੁਤ ਲੋਕਾਂ ਨੂੰ ਫਾਇਦਾ ਹੋਇਆ ਹੈ ,ਗੁਰਦਾਸਪੁਰ ਸ਼ਹਿਰ ਦਾ ਰਹਿਣ ਵਾਲੇ ਇਸ ਸ਼ਖਸ ਦੇ ਉਸਤਰੇ ਅੱਗੇ ਹੇਅਰ ਟਰਾਂਸਪਲਾਂਟ ‘ਤੇ ਮਹਿੰਗੀਆਂ ਦਵਾਈਆਂ ਵੀ ਫੇਲ੍ਹ ਹਨ ,ਇਸ ਨਾਈ ਕੋਲ ਲੋਕਾਂ ਦੀਆਂ ਵਾਲ ਕਟਵਾਉਣ ਲਈ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਹਨ ।