Home / Viral / ਬਿਜਲੀ ਦੇ ਮੀਟਰਾਂ ਤੇ ਵੀ ਲੰਘਣਗੇ ਜਹਾਜ਼ਾਂ ਵਾਲੇ ਬਲੈਕ ਬਾਕਸ

ਬਿਜਲੀ ਦੇ ਮੀਟਰਾਂ ਤੇ ਵੀ ਲੰਘਣਗੇ ਜਹਾਜ਼ਾਂ ਵਾਲੇ ਬਲੈਕ ਬਾਕਸ

ਹੁਣ ਤੱਕ ਹਾਦਸੇ ਦੇ ਖ਼ਦਸ਼ੇ ਨੂੰ ਦੇਖਦੇ ਹੋਏ ਹਵਾਈ ਜਹਾਜ਼ਾਂ ਵਿਚ ਹੀ ਬਲੈਕ ਬਾਕਸ ਲਗਾਏ ਜਾਂਦੇ ਰਹੇ ਹਨ, ਤਾਂ ਜੋ ਅਣਹੋਣੀ ਹੋਣ ‘ਤੇ ਉਸ ਦੀ ਸਹੀ ਜਾਣਕਾਰੀ ਮਿਲ ਸਕੇ । ਹੁਣ ਪਾਵਰਕਾਮ ਜਲਦੀ ਹੀ ਪਹਿਲੀ ਵਾਰ ਬਲੈਕ ਬਾਕਸ ਲੱਗੇ ਬਿਜਲੀ ਮੀਟਰਾਂ ਦੀ ਖ਼ਰੀਦ ਕਰਨ ਦੀ ਤਿਆਰੀ ‘ਚ ਹੈ, ਕਿਉਂਕਿ ਰਾਜ ਵਿਚ ਬਿਜਲੀ ਦੇ ਮੀਟਰ ਸੜਨ ਦੇ ਕਈ ਸ਼ੱਕੀ ਮਾਮਲੇ ਵੀ ਸਾਹਮਣੇ ਆਏ ਹਨ ਤੇ ਹੁਣ ਸੜਨ ਵਾਲੇ ਮੀਟਰਾਂ ਵਿਚ ਲੱਗੇ ਬਲੈਕ ਬਾਕਸ ਵੀ ਕਾਫ਼ੀ ਸਚਾਈ ਦੇ ਦੇਣਗੇ ਕਿ ਬਿਜਲੀ ਮੀਟਰਾਂ ਨਾਲ ਕਿਧਰੇ ਕਿਸੇ ਤਰ੍ਹਾਂ ਦੀ ਛੇੜਛਾੜ ਤਾਂ ਨਹੀਂ ਕੀਤੀ ਗਈ ਸੀ । ਪਾਵਰਕਾਮ ਇਸ ਤਰ੍ਹਾਂ ਬਿਜਲੀ ਦੇ ਮੀਟਰ ਖ਼ਰੀਦਣ ਜਾ ਰਿਹਾ ਹੈ, ਇਨ੍ਹਾਂ ਮੀਟਰਾਂ ਵਿਚ ਬਲੈਕ ਬਕਸੇ ਲਗਾਉਣ ਦੀ ਮੰਗ ਪਾਵਰਕਾਮ ਨੇ ਮੀਟਰ ਤਿਆਰ ਕਰਨ ਵਾਲੀ ਕੰਪਨੀਆਂ ਨੂੰ ਕਰ ਦਿੱਤੀ ਹੈ । ਨਵੇਂ ਖ਼ਰੀਦਣ ਵਾਲੇ ਮੀਟਰਾਂ ਵਿਚ ਬਲੈਕ ਬਕਸੇ ਦੇ ਲੱਗੇ ਹੋਣ ਦੀ ਸਹੂਲਤ ਹੋਵੇਗੀ ।

ਸੂਤਰਾਂ ਦੀ ਮੰਨੀਏ ਤਾਂ ਜ਼ਿਆਦਾਤਰ ਇਕ ਫੇਸ ਦੇ ਮੀਟਰਾਂ ਦੀ ਖ਼ਰੀਦ ਕੀਤੀ ਜਾਣੀ ਹੈ । ਜਦੋਂ ਬਲੈਕ ਬਕਸੇ ਵਾਂਗ ਉਪਕਰਨ ਬਿਜਲੀ ਮੀਟਰਾਂ ਵਿਚ ਲਗਾਏ ਜਾਣਗੇ ਤਾਂ ਮੀਟਰ ਸੜਨ ਤੋਂ ਬਾਅਦ ਵੀ ਮੀਟਰ ਵਿਚ ਪਈ ਜਾਣਕਾਰੀ ਖ਼ਤਮ ਨਹੀਂ ਹੋਵੇਗੀ । ਜੇਕਰ ਬਿਜਲੀ ਮੀਟਰ ਨਾਲ ਛੇੜਛਾੜ ਕੀਤੀ ਹੋਵੇਗੀ ਤਾਂ ਬਲੈਕ ਬਕਸੇ ਵਿਚ ਉਸ ਬਾਰੇ ਜਾਣਕਾਰੀ ਉਪਲਬਧ ਹੋਵੇਗੀ । ਇਸ ਤੋਂ ਇਲਾਵਾ ਪਾਵਰਕਾਮ ਦੀ ਸਿਫ਼ਾਰਸ਼ ‘ਤੇ ਮੀਟਰਾਂ ਵਿਚ ਹੋਰ ਵੀ ਇਸ ਤਰਾਂ ਦੀ ਸਹੂਲਤ ਦਿੱਤੀ ਜਾਵੇਗੀ, ਜਿਸ ਨਾਲ ਪਾਵਰਕਾਮ ਨੂੰ ਮੀਟਰ ਦੇ ਨੁਕਸਾਨ ਹੋ ਜਾਣ ਤੋਂ ਬਾਅਦ ਵੀ ਮਿਲ ਜਾਵੇ । ਪਾਵਰਕਾਮ ਹੁਣ ਬਲੈਕ ਬਕਸੇ ਵਾਲੇ ਮੀਟਰਾਂ ਦੀ ਖ਼ਰੀਦ ਇਸ ਕਰਕੇ ਵੀ ਕਰਨ ਨੂੰ ਪਹਿਲ ਦੇ ਰਿਹਾ ਹੈ ਕਿਉਂਕਿ ਬਿਜਲੀ ਦੇ ਮੀਟਰਾਂ ਦੇ ਸੜਨ ਕਰਕੇ ਉਸ ਦਾ ਕਾਫ਼ੀ ਨੁਕਸਾਨ ਹੋ ਰਿਹਾ ਹੈ ।

error: Content is protected !!