ਵਿਸ਼ਵ ਦੇ ਸਾਰੇ ਮੁਲਕ ਵਾਤਾਵਰਨ ਨੂੰ ਬਚਾਉਣ ਲਈ ਪਹਿਲ ਦੇ ਆਧਾਰ ਤੇ ਕੰਮ ਕਰ ਰਹੇ ਹਨ। ਪਰ ਨਾਰਵੇ ਨੇ ਵਾਤਾਵਰਣ ਨੂੰ ਬਚਾਉਣ ਲਈ ਜੰਗਲ ਕੱਟਣ ਉੱਤੇ ਪੂਰਨ ਤੌਰ ਤੇ ਪਾਬੰਦੀ ਹੀ ਲਗਾ ਦਿੱਤੀ ਹੈ। ਈਕੇ ਵਾਚ ਵੈੱਬਸਾਈਟ ਦੁਆਰਾ ਜਾਣਕਾਰੀ ਮਿਲੀ ਹੈ ਕਿ ਨਾਰਵੇ ਦੀ ਸੰਸਦ ਨੇ 26 ਬੀਰੂ ਇਹ ਫ਼ੈਸਲਾ ਕੀਤਾ ਹੈ ਕਿ ਮੁਲਕ ਵਿੱਚ ਕੋਈ ਵੀ ਨਾ ਤਾਂ ਅਜਿਹਾ ਪ੍ਰਾਜੈਕਟ ਲਗਾਇਆ ਜਾਵੇਗਾ ਅਤੇ ਨਾ ਹੀ ਕੋਈ ਅਜਿਹਾ ਕੰਮ ਕੀਤਾ ਜਾਵੇਗਾ।

ਜਿਸ ਨਾਲ ਉਨ੍ਹਾਂ ਨੂੰ ਜੰਗਲ ਕੱਟਣੇ ਪੈਣ ਇਸ ਮੁਲਕ ਦੀ ਰੇਨ ਫੋਰੈਸਟ ਫਾਊਂਡੇਸ਼ਨ ਦੁਆਰਾ ਇਸ ਯੋਜਨਾ ਨੂੰ ਅਮਲੀ ਜਾਮਾ ਪਹਿਨਾਏ ਜਾਣ ਦੀਆਂ ਕਈ ਸਾਲਾਂ ਤੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਜੋ ਕਿ ਸਿਰੇ ਚੜ੍ਹ ਗਈਆਂ ਹਨ। ਇਸ ਮੁਕਾਮ ਤੇ ਪਹੁੰਚਣ ਤੋਂ ਬਾਅਦ ਸੰਸਦੀ ਕਮੇਟੀ ਦੁਆਰਾ ਇਹ ਯੋਜਨਾ ਸੰਸਦ ਵਿੱਚ ਰੱਖੀ ਗਈ ਹੈ। ਸੰਸਦ ਵਿੱਚ ਵੀ ਇਹ ਯੋਜਨਾ ਪਾਸ ਹੋ ਜਾਣੀ ਹੈ।

ਕਿਉਂਕਿ ਸੰਸਦ ਨੇ ਵੀ ਇਸ ਨੂੰ ਪਾਸ ਕਰਨ ਦਾ ਇਰਾਦਾ ਕੀਤਾ ਹੋਇਆ ਹੈ। ਜਿੱਥੇ ਨਾਰਵੇ ਨੇ ਆਪਣੇ ਮੁਲਕ ਵਿੱਚ ਜੰਗਲ ਕੱਟਣ ਤੇ ਪਾਬੰਦੀ ਲਗਾ ਦਿੱਤੀ ਹੈ। ਉੱਥੇ ਇਹ ਮੁਲਕ ਜੰਗਲਾਂ ਨੂੰ ਕੱਟੇ ਜਾਣ ਤੋਂ ਰੋਕਣ ਲਈ ਵੀ ਮਾਲੀ ਮਦਦ ਕਰਦਾ ਹੈ। ਜੰਗਲਾਂ ਦੀ ਕਟਾਈ ਅਤੇ ਵਾਤਾਵਰਨ ਦਾ ਮੁੱਦਾ ਇਸ ਸਮੇਂ ਦੁਨੀਆ ਵਿਚ ਵੱਡਾ ਮੁੱਦਾ ਬਣਿਆ ਹੋਇਆ ਹੈ। ਸਾਰੇ ਮੁਲਕਾ ਦੀਆਂ ਸਰਕਾਰਾਂ ਇਸ ਨੂੰ ਲੈ ਕੇ ਚਿੰਤੀਤ ਹਨ।