Home / Viral / ਇੱਕ ਝਟਕੇ ਚ ਸਟਾਰ ਬਣਨ ਵਾਲੀ ਰਾਣੂ ਮੰਡਲ ਦੀ ਅਸਲੀਅਤ ਬਾਰੇ ਨਹੀਂ ਕਿਸੀ ਨੂੰ ਜਾਣਕਾਰੀ, ਪੜ੍ਹੋ ਜਾਣਕਾਰੀ

ਇੱਕ ਝਟਕੇ ਚ ਸਟਾਰ ਬਣਨ ਵਾਲੀ ਰਾਣੂ ਮੰਡਲ ਦੀ ਅਸਲੀਅਤ ਬਾਰੇ ਨਹੀਂ ਕਿਸੀ ਨੂੰ ਜਾਣਕਾਰੀ, ਪੜ੍ਹੋ ਜਾਣਕਾਰੀ

ਕਿਸਮਤ ਇਨਸਾਨ ਨੂੰ ਫਰਸ਼ ਤੋਂ ਅਰਸ਼ ਉੱਤੇ ਪਹੁੰਚਾ ਦਿੰਦੀ ਹੈ ਅਤੇ ਕਿਸਮਤ ਇਨਸਾਨ ਨੂੰ ਅਰਸ਼ ਤੋਂ ਫਰਸ਼ ਤੇ ਵੀ ਲੈ ਆਉਂਦੀ ਹੈ। ਇੱਕ ਔਰਤ ਜੋ ਚੱਲਦੀ ਟਰੇਨ ਵਿੱਚ ਗੀਤ ਗਾ ਕੇ ਪੈਸੇ ਮੰਗਦੀ ਸੀ। ਉਹ ਅੱਜ ਸੈਲੀਬ੍ਰਿਟੀ ਬਣ ਗਈ ਹੈ। ਰੇਲਵੇ ਸਟੇਸ਼ਨ ਤੇ ਗਾ ਰਹੀ ਦੀ ਉਸ ਦੀ ਵੀਡੀਓ ਕਿਸੇ ਨੇ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ। ਇਹ ਵੀਡੀਓ ਹਿਮੇਸ਼ ਰੇਸ਼ਮੀਆ ਨੇ ਦੇਖ ਲਈ ਹਿਮੇਸ਼ ਨੇ ਇਸ ਰਾਨੂ ਮੰਡਲ ਨਾਮ ਦੀ ਔਰਤ ਨੂੰ ਬਾਲੀਵੁੱਡ ਵਿੱਚ ਪਹੁੰਚਾ ਦਿੱਤਾ ਹੈ। 

ਸਟੇਸ਼ਨ ਤੇ ਉਹ ਲਤਾ ਮੰਗੇਸ਼ਕਰ ਦਾ ਪਿਆਰ ਦਾ ਨਗਮਾ ਗੀਤ ਗਾ ਰਹੀ ਸੀ। ਹੁਣ ਉਸ ਦੀ ਇੱਕ ਹੋਰ ਵੀਡੀਓ ਵਾਇਰਲ ਹੋਈ ਹੈ। ਜਿਸ ਵਿੱਚ ਰਾਣੂ ਮੰਡਲ ਅਤੇ ਹਿਮੇਸ਼ ਰੇਸ਼ਮੀਆਂ ਦੋਵੇਂ ਇੱਕ ਗਾਣਾ ਗਾ ਰਹੇ ਹਨ। ਇਸ ਗਾਣੇ ਦਾ ਨਾਮ ਤੇਰੀ ਮੇਰੀ ਕਹਾਣੀ ਹੈ। ਇਹ ਗਾਣਾ ਉਨ੍ਹਾਂ ਦੀ ਆਉਣ ਵਾਲੀ ਫਿਲਮ ਹੈਪੀ ਹਾਰਡੀ ਹਰ ਹੀਰ ਵਿੱਚ ਸੁਣਨ ਨੂੰ ਮਿਲੇਗਾ। ਹੁਣ ਰਾਨੂ ਮੰਡਲ ਸਿੰਗਿੰਗ ਰਿਐਲਿਟੀ ਸ਼ੋਅ ਵਿੱਚ ਹਿਮੇਸ਼ ਰੇਸ਼ਮੀਆਂ ਅਤੇ ਜੱਜਾਂ ਦੇ ਨਾਲ ਸ਼ੋਅ ਵਿੱਚ ਹਿੱਸਾ ਲੈ ਰਹੇ ਬੱਚਿਆਂ ਨਾਲ ਵੀ ਮੁਲਾਕਾਤ ਕਰੇਗੀ। 

ਰਾਣੂ ਦੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਤੋਂ ਬਾਅਦ ਉਹ ਹੁਣ ਆਮ ਇਨਸਾਨ ਦੀ ਬਜਾਏ ਖਾਸ ਹੋ ਗਈ ਹੈ। ਹੁਣ ਉਹ ਸੈਲੀਬ੍ਰਿਟੀ ਦੇ ਤੌਰ ਤੇ ਪਛਾਣੀ ਜਾਂਦੀ ਹੈ। ਕਿਉਂਕਿ ਉਸ ਕੋਲ ਕਲਾ ਹੈ। ਇਸ ਕਲਾ ਨੂੰ ਹਿਮੇਸ਼ ਰੇਸ਼ਮੀਆ ਨੇ ਪਛਾਣ ਲਿਆ। ਹੁਣ ਉਸ ਲਈ ਇੱਕ ਹੋਰ ਖ਼ੁਸ਼ੀ ਦੀ ਖ਼ਬਰ ਹੈ ਕਿ ਉਸ ਦੀ ਵੀਡੀਓ ਵਾਇਰਲ ਹੋਣ ਨਾਲ ਉਸ ਨੂੰ ਆਪਣੀ ਬੇਟੀ ਵੀ ਮਿਲ ਗਈ ਹੈ। ਜਿਹੜੀ ਕਿ ਦਸ ਸਾਲ ਪਹਿਲਾਂ ਉਸ ਤੋਂ ਵਿਛੜ ਗਈ ਸੀ। 

ਇਸ ਨੂੰ ਕਿਸਮਤ ਕਿਹਾ ਜਾਵੇ ਜਾਂ ਉਸ ਦੀ ਕਲਾ ਜਿਸ ਨੇ ਉਸ ਨੂੰ ਆਮ ਤੋਂ ਖਾਸ ਬਣਾ ਦਿੱਤਾ। ਇਹ ਕਲਾ ਤਾਂ ਉਸ ਕੋਲ ਪਹਿਲਾਂ ਵੀ ਸੀ। ਪਰ ਇਸ ਕਲਾ ਦਾ ਪਤਾ ਹੋਣ ਲੱਗਾ ਹੈ। ਸਾਨੂੰ ਰਾਨੂ ਮੰਡਲ ਫ਼ਿਲਮਾਂ ਵਿੱਚ ਨਜ਼ਰ ਆਵੇਗੀ। ਹਿਮੇਸ਼ ਰੇਸ਼ਮੀਆ ਨੇ ਉਸ ਨੂੰ ਸਟਾਰ ਬਣਾ ਦਿੱਤਾ ਹੈ। ਹਿਮੇਸ਼ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਸਲਮਾਨ ਦੇ ਪਿਤਾ ਨੇ ਉਨ੍ਹਾਂ ਨੂੰ ਇੱਕ ਵਾਰ ਇਹ ਕਿਹਾ ਸੀ ਕਿ ਜਦੋਂ ਵੀ ਤੁਹਾਨੂੰ ਕੋਈ ਗੁਣਵਾਨ ਵਿਅਕਤੀ ਮਿਲੇ ਤਾਂ ਉਸ ਨੂੰ ਜਾਣ ਨਾ ਦਿਓ।

error: Content is protected !!