Home / Viral / Online ਸ਼ਾਪਿੰਗ ਵਾਲੇ ਸਾਵਧਾਨ, ਇਸ ਤਰਾਂ ਤੁਹਾਡੇ ਨਾਲ ਵੀ ਵੱਜ ਸਕਦੀ ਹੈ ਠੱਗੀ !

Online ਸ਼ਾਪਿੰਗ ਵਾਲੇ ਸਾਵਧਾਨ, ਇਸ ਤਰਾਂ ਤੁਹਾਡੇ ਨਾਲ ਵੀ ਵੱਜ ਸਕਦੀ ਹੈ ਠੱਗੀ !

ਇੱਕ ਆਨਲਾਈਨ ਸ਼ਾਪਿੰਗ ਕਰਨ ਵਾਲੇ ਵਿਅਕਤੀ ਨੂੰ ਠੱਗੀ ਦਾ ਸ਼ਿਕਾਰ ਹੋਣਾ ਪਿਆ ਹੈ। ਤਾਜ਼ਾ ਮੀਡੀਆ ਰਿਪੋਰਟਾਂ ਅਨੁਸਾਰ ਹੁਸ਼ਿਆਰਪੁਰ ਦੇ ਡੀ. ਏ. ਵੀ. ਕਾਲਜ ਨੇੜੇ ਰਾਧਾ ਸਵਾਮੀ ਨਗਰ ਵਾਸੀ ਅਸ਼ੋਕ ਕੁਮਾਰ ਨੇ ਐਮਾਜ਼ਨ ਦੀ ਵੈੱਬਸਾਈਟ ’ਤੇ ਆਨਲਾਈਨ ਐੱਚ. ਪੀ. ਦੇ ਲੈਪਟਾਪ ਦਾ ਆਰਡਰ ਦਿੱਤਾ ਸੀ। ਜਦੋਂ ਅਸ਼ੋਕ ਕੁਮਾਰ ਨੂੰ ਆਪਣੇ ਆਰਡਰ ਦੀ ਡਿਲਵਰੀ ਮਿਲੀ ਤਾਂ ਖੋਲ੍ਹ ਕੇ ਦੇਖਣ ’ਤੇ ਪਤਾ ਲੱਗਾ ਕਿ ਉਸ ਵਿਚ ਲੈਪਟਾਪ ਨਹੀਂ, ਸਗੋਂ ਪੱਥਰ ਦੀ ਸਲੇਟ ਦਾ ਟੁਕੜਾ ਸੀ। ਅਸ਼ੋਕ ਕੁਮਾਰ ਜੋ ਕਿ ਸ਼ਹਿਰ ਦੇ ਇਕ ਮਲਟੀਨੈਸ਼ਨਲ ਉਦਯੋਗ ਸਮੂਹ ’ਚ ਅਕਾਊਂਟਸ ਵਿਭਾਗ ਦਾ ਅਧਿਕਾਰੀ ਹੈ ਨੇ ਦੱਸਿਆ ਕਿ ਉਸ ਦੇ ਆਰਡਰ ਦੀ ਡਿਲਵਰੀ ਗੁਡ਼ਗਾਓਂ ਦੇ ਇਕ ਵੈਂਡਰ ਅਪੈਰਿਓ ਰਿਟੇਲ ਪ੍ਰਾਈਵੇਟ ਲਿਮ. ਵੱਲੋਂ ਕੀਤੀ ਗਈ ਸੀ। ਉਨ੍ਹਾਂ ਇਸ ਠੱਗੀ ਵਿਰੁੱਧ ਐਮਾਜ਼ਨ ਦੇ ਹੈੱਡਕੁਆਰਟਰ ਨੂੰ ਮੇਲ ਰਾਹੀਂ ਸੂਚਿਤ ਕੀਤਾ ਹੈ।

ਉਨ੍ਹਾਂ ਇਸ ਸਬੰਧੀ ਗੁਡ਼ਗਾਓਂ ਦੀ ਕੰਪਨੀ ਵਿਰੁੱਧ ਵੀ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਜਿਕਰਯੋਗ ਹੈ ਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ ਸਗੋਂ ਇਸ ਤੋਂ ਪਹਿਲਾਂ ਵੀ ਕਾਫੀ ਘਟਨਾਵਾਂ ਵਾਪਰੀਆਂ ਹਨ ਜਿਸ ਦੇ ਤਹਿਤ ਲੋਕਾਂ ਨਾਲ ਧੋਖਾ ਹੋਇਆ ਹੈ। ਉਧਰ ਅਜਿਹੇ ਮਾਮਲਿਆਂ ਵਿੱਚ ਸਾਈਬਰ ਸੈਲ ਵੱਲੋਂ ਵੀ ਆਪਣੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਕਥਿਤ ਦੋਸ਼ੀਆਂ ਨੂੰ ਫੜਿਆ ਜਾ ਰਿਹਾ ਹੈ। ਦੇਸ਼ ਵਿਚ ਆਨਲਾਈਨ ਯੂਜ਼ਰਜ਼ ਦੀ ਗਿਣਤੀ ਲਗਾਤਾਰ ਤੇ ਤੇਜ਼ੀ ਨਾਲ ਵਧ ਰਹੀ ਹੈ। ਖਰੀਦਦਾਰੀ ਲਈ ਕਿਸੇ ਸ਼ੋਅਰੂਮ ਜਾਂ ਮਾਲ ਦਾ ਵਿਕਲਪ ਬਣ ਚੁਕੇ ਪੋਰਟਲ ਕਾਫੀ ਮਕਬੂਲ ਹੋ ਗਏ ਹਨ। ਤੁਹਾਡੇ ਮਨਪਸੰਦ ਉਤਪਾਦ ਚੰਦ ਘੰਟਿਆਂ ਵਿਚ ਹੀ ਤੁਹਾਡੇ ਤਕ ਪਹੁੰਚਾਉਣ ਦਾ ਦਾਅਵਾ ਕਰਨ ਵਾਲੀਆਂ ਇਹ ਵੈਬਸਾਈਟਾਂ ਦਿਨੋ ਦਿਨ ਵਧ ਰਹੀਆਂ ਹਨ। ਜੇ ਆਨਲਾਈਨ ਸ਼ਾਪਿੰਗ ਦੀ ਗੱਲ ਕਰੀਏ ਤਾਂ ਅੰਦਾਜ਼ਨ 2.5 ਕਰੋੜ ਤੋਂ ਵੱਧ ਲੋਕ ਇਸ ਦੀ ਵਰਤੋਂ ਕਰ ਰਹੇ ਹਨ।

ਇਸ ਖੇਤਰ ਵਿਚ ਸਟ੍ਰੈਟਜੀ ਤੋਂ ਲੈ ਕੇ ਵੈੱਬਸਾਈਟ ਨਾਲ ਜੁੜੇ ਅਪਾਰ ਨਵੇਂ ਕਰੀਅਰ ਵਿਕਲਪ ਉਭਰ ਕੇ ਸਾਹਮਣੇ ਆਏ ਹਨ ਜਿਨ੍ਹਾਂ ਬਾਰੇ ਕੁਝ ਸਾਲ ਪਹਿਲਾਂ ਤੱਕ ਨਾ ਸੋਚਿਆ ਹੋਵੇਗਾ, ਨਾ ਕਿਸੇ ਸੁਣਿਆ ਹੋਵੇਗਾ। ਸੰਸਾਰ ਦਾ ਆਨਲਾਈਨ ਮਾਰਕੀਟਿੰਗ ਕਾਰੋਬਾਰ ਅੱਜ 12 ਅਰਬ ਡਾਲਰ ਹੋ ਚੁੱਕਿਆ ਹੈ ਜੋ 2020 ਤੱਕ 75 ਅਰਬ ਡਾਲਰ ਤੱਕ ਪੁੱਜਣ ਦੇ ਆਸਾਰ ਹਨ। ਭਾਰਤ ਦਾ ਆਨਲਾਈਨ ਮਾਰਕੀਟਿੰਗ ਬਾਜ਼ਾਰ 2021 ਤੱਕ ਕਰੀਬ 76 ਅਰਬ ਡਾਲਰ ਤੱਕ ਪਹੁੰਚਣ ਦਾ ਅੰਦਾਜ਼ਾ ਹੈ। ਉਦੋਂ ਤੱਕ ਇਸ ਖੇਤਰ ਵਿਚ ਲਗਭਗ 14 ਲੱਖ ਰੁਜ਼ਗਾਰ ਪੈਦਾ ਹੋਣਗੇ। ਭਾਰਤੀ ਆਨਲਾਈਨ ਸਾਈਟਾਂ ਹੀ ਅਰਬਾਂ ਖਰਬਾਂ ਦਾ ਵਪਾਰ ਕਰ ਰਹੀਆਂ ਹਨ। ਜੇ ਭਵਿੱਖ ਨੂੰ ਲੈ ਕੇ ਕੀਤੀਆਂ ਗਈਆਂ ਪੇਸ਼ੇਨਗੋਈਆਂ ਸੱਚ ਸਿੱਧ ਹੁੰਦੀਆਂ ਹਨ ਤਾਂ ਆਉਣ ਵਾਲੇ ਸਮੇਂ ਵਿਚ ਆਨਲਾਈਨ ਮਾਰਕੀਟਿੰਗ ਕਾਰੋਬਾਰ ਵਿਚ ਬਹੁਤ ਵੱਡੀ ਗਿਣਤੀ ਵਿਚ ਕੁਸ਼ਲ, ਯੋਗ ਅਤੇ ਮਾਹਿਰ ਪੇਸ਼ੇਵਰਾਂ ਦੀ ਲੋੜ ਪਵੇਗੀ ਜਿਸ ਨੂੰ ਪੂਰਾ ਕਰਨਾ ਸਿੱਖਿਆ ਖੇਤਰ ਲਈ ਸੌਖਾ ਕੰਮ ਨਹੀਂ ਹੋਵੇਗਾ।

error: Content is protected !!