ਦਿੱਲੀ ਦੇ ਤੁਗਲਕਾਬਾਦ ’ਚ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਿਰ ਢਾਹੁਣ ਦਾ ਮਾਮਲਾ ਲਗਾਤਾਰ ਤੂਲ ਫੜਦਾ ਜਾ ਰਿਹਾ ਹੈ। ਇਸੇ ਸਬੰਧ ’ਚ ਅੱਜ ਥਾਣਾ ਜਲੰਧਰ ਦੇ ਥਾਣਾ ਮਕਸੂਦਾਂ ਵਿਖੇ ਪਿੰਡ ਸ਼ੇਰਪੁਰ ਸ਼ੇਖੇ ਦੀਆਂ ਸੰਗਤਾਂ ਵੱਲੋਂ ਹੁਸ਼ਿਆਰਪੁਰ ਰੋਡ ਜਾਮ ਕਰਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਲੋਕਾਂ ਨੂੰ ਆਉਣ ਜਾਣ ’ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ।
ਇਸ ਮੌਕੇ ਪਿੰਡ ਸ਼ੇਰਪੁਰ, ਸ਼ੇਖੇ, ਕੋਡਲਾ, ਕਬੂਲਪੁਰ, ਮੁਬਾਰਕਪੁਰ, ਨੰਗਲ, ਹਰਦਿਆਲ ਸਿੰਘ ਤੋਂ ਲੋਕਾਂ ਇਕੱਠੇ ਹੋ ਕੇ ਮੋਦੀ ਸਰਕਾਰ ਖਿਲਾਫ ਜਮ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਮੋਦੀ ਸਰਕਾਰ ਦਾ ਪੁਤਲਾ ਵੀ ਸਾੜਿਆ। ਮੌਕੇ ’ਤੇ ਥਾਣਾ ਮਕਸੂਦਾਂ ਦੀ ਪੁਲਸ ਨੇ ਪਹੁੰਚ ਜਾਮ ਹਟਵਾਇਆ। ਦੱਸ ਦੇਈਏ ਕਿ ਰਵਿਦਾਸ ਭਾਈਚਾਰੇ ਵੱਲੋਂ ਬੀਤੇ ਦਿਨÄ ਕੇਂਦਰੀ ਰਾਜ ਮੰਤਰੀ ਸੋਮ ਪ੍ਰਕਾਸ਼ ਅਤੇ ਹਰਸਿਮਰਤ ਕੌਰ ਬਾਦਲ ਦੀ ਕੋਠੀ ਦਾ ਵੀ ਘਿਰਾਓ ਕੀਤਾ ਗਿਆ ਸੀ। ਇਸ ਦੌਰਾਨ ਰਵਿਦਾਸ ਭਾਈਚਾਰੇ ਦੀ ਪੁਲਸ ਦੇ ਨਾਲ ਧੱਕਾ-ਮੁੱਕੀ ਵੀ ਹੋਈ ਸੀ।