ਸੋਸ਼ਲ ਮੀਡਆ ਪਲੇਟਫਾਰਮ ‘ਤੇ ਕਿਸੀ ਵੀ ਫੇਕ ਮੈਸੇਜ ਨੂੰ ਵਾਇਰਲ ਹੋਣ ‘ਚ ਜ਼ਿਆਦਾ ਸਮਾਂ ਨਹੀਂ ਲੱਗਦਾ। ਪਿਛਲੇ ਕੁਝ ਮਹੀਨਿਆਂ ‘ਚ ਦੁਨੀਆ ਦੇ ਸਭ ਤੋਂ ਮਸ਼ਹੂਰ ਇੰਸਟੈਂਟ ਮੈਸੇਜਿੰਗ ਐਪ ਵਟਸਐਪ ਨੇ ਆਪਣੇ ਪਲੇਟਫਾਰਮ ‘ਤੇ ਫੇਕ ਮੈਸੇਜ ਅਤੇ ਨਿਊਜ਼ ਨੂੰ ਰੋਕਨ ਲਈ ਅਪਡੇਟਸ ਰਾਹੀਂ ਕਈ ਫੀਚਰਸ ਐਡ ਕੀਤੇ ਹਨ। ਵਟਸਐਪ ਫੇਕ ਨਿਊਜ਼ ਨੂੰ ਰੋਕਨ ‘ਚ ਕਿੰਨਾ ਸਫਲ ਹੋਇਆ ਹੈ ਇਸ ਦੇ ਬਾਰੇ ‘ਚ ਅਜੇ ਕੋਈ ਡਾਟਾ ਉਪਲੱਬਧ ਨਹੀਂ ਹੈ ਪਰ ਵਟਸਐਪ ਖੁਦ ਫੇਕ ਮੈਸੇਜ ਦਾ ਸ਼ਿਕਾਰ ਜ਼ਰੂਰ ਹੋ ਗਿਆ ਹੈ। 3 ਜੁਲਾਈ ਨੂੰ ਦੁਨੀਆਭਰ ‘ਚ ਫੇਸਬੁੱਕ ਸਮੇਤ ਇੰਸਟਾਗ੍ਰਾਮ ਅਤੇ ਵਟਸਐਪ ਯੂਜ਼ਰਸ ਨੂੰ ਫੋਟੋ ਅਪਲੋਡ ਕਰਨ ਨਾਲ ਹੀ ਮੈਸੇਜ ‘ਚ ਵੀ ਪ੍ਰੇਸ਼ਾਨੀ ਹੋਣ ਲੱਗੀ ਸੀ। ਇਸ ਮੌਕੇ ਦਾ ਫਾਇਦਾ ਚੁੱਕਦੇ ਹੋਏ ਵਟਸਐਪ ‘ਤੇ ਫੇਕ ਮੈਸੇਜ ਤੇਜ਼ੀ ਨਾਲ ਸਰਕੁਲੇਟ ਹੋਣ ਲੱਗੇ, ਜਿਸ ‘ਚ ਕਿਹਾ ਜਾ ਰਿਹਾ ਸੀ ਕਿ ਵਟਸਐਪ ਹੁਣ ਰੋਜ਼ਾਨਾ ਕੁਝ ਘੰਟਿਆਂ ਲਈ ਬੰਦ ਰਹੇਗਾ ਅਤੇ ਇਸ ਨੂੰ ਯੂਜ਼ ਕਰਨ ਲਈ ਯੂਜ਼ਰਸ ਨੂੰ ਪੈਸੇ ਦੇਣ ਹੋਣਗੇ।

ਇਥੇ ਜਿਹੜੇ ਮੈਸੇਜ ਨੂੰ ਤੁਸੀਂ ਦੇਖਿਆ, ਉਸ ‘ਤੇ ਜੇਕਰ ਤੁਸੀਂ ਧਿਆਨ ਦੇਵੋਗੇ ਤਾਂ ਇਸ ਮੈਸੇਜ ਦੇ ਆਖਿਰ ‘ਚ ਗੂਗਲ ਦਾ ਜ਼ਿਕਰ ਹੈ। ਮਤਲਬ ਕਿ ਇਸ ਮੈਸੇਜ ਨੂੰ ਗੂਗਲ ਆਪ ਯੂਜ਼ਰਸ ਤਕ ਪਹੁੰਚਾ ਰਿਹਾ ਹੈ। ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਵਟਸਐਪ, ਫੇਸਬੁੱਕ ਦੀ ਕੰਪਨੀ ਹੈ। ਇਸ ਲਈ ਗੂਗਲ ਆਪਣੇ ਵੱਲੋਂ ਅਜਿਹਾ ਕਿਉਂ ਕਰੇਗਾ, ਜਿਸ ‘ਚ ਕਿਹਾ ਜਾਵੇ ਕਿ ਸੈਟੇਲਾਈਟ ਅਤੇ ਨੈੱਟਵਰਕ ਦੀ ਦਿੱਕਤ ਕਾਰਨ ਵਟਸਐਪ ਇਕ ਹਫਤੇ ਲਈ ਬੈਨ ਕੀਤਾ ਜਾ ਰਿਹਾ ਹੈ। ਇਕ ਹੋਰ ਚੀਜ਼ ਜੋ ਇਸ ਮੈਸੇਜ ‘ਚ ਧਿਆਨ ਦੇਣ ਵਾਲੀ ਹੈ ਉਹ ਇਹ ਹੈ ਕਿ ਮੈਸੇਜ ‘ਚ ਕਈ ਅੰਗਰੇਜੀ ਸ਼ਬਦਾਂ ਦੇ ਸਪੈਲਿੰਗ ਗਲਤ ਲਿਖੇ ਹੋਏ ਹਨ। ਇਸ ਤਰ੍ਹਾਂ ਵਟਸਐਪ ਬੈਨ ਅਤੇ ਅਕਾਊਂਟ ਡਿਐਕਟੀਵੇਟ ਹੋਣ ਨੂੰ ਲੈ ਕੇ ਇਕ ਹੋਰ ਮੈਸੇਜ ਕਾਫੀ ਵਾਇਰਲ ਹੋ ਰਿਹਾ ਹੈ। ਮੈਸੇਜ ਨੂੰ ਪੜ੍ਹ ਕੇ ਅਜਿਹਾ ਲੱਗ ਰਿਹਾ ਹੈ ਕਿ ਇਸ ਨੂੰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਦੀ ਟੀਮ ਦੁਆਰਾ ਭੇਜਿਆ ਜਾ ਰਿਹਾ ਹੈ। ਮੈਸੇਜ ‘ਚ ਵਟਸਐਪ ਦੇ ਰੋਜ਼ਾਨਾ 11:30 ਵਜੇ ਤੋਂ ਲੈ ਕੇ 6 ਵਜੇ ਤਕ ਬੰਦ ਰਹਿਣ ਦੀ ਗੱਲ ਕੀਤੀ ਗਈ ਹੈ ਜਿਸ ਦਾ ਆਦੇਸ਼ ਕੇਂਦਰ ਸਰਕਾਰ ਦੁਆਰਾ ਦਿੱਤਾ ਗਿਆ ਹੈ।

ਇੰਨਾਂ ਹੀ ਨਹੀਂ ਇਸ ਮੈਸੇਜ ਨੂੰ ਯੂਜ਼ਰਸ ਨੂੰ ਸਾਰੇ ਕਾਨਟੈਕਟਸ ਨਾਲ ਸ਼ੇਅਰ ਕਰਨ ਲਈ ਵੀ ਕਿਹਾ ਜਾ ਰਿਹਾ ਹੈ। ਅਜਿਹਾ ਨਾ ਕਰਨ ‘ਤੇ ਉਨ੍ਹਾਂ ਦਾ ਅਕਾਊਂਟ ਬੰਦ ਹੋ ਜਾਵੇਗਾ ਅਤੇ ਜੇਕਰ ਯੂਜ਼ਰ ਇਸ ਨੂੰ ਫਿਰ ਤੋਂ ਐਕਟੀਵੇਟ ਕਰਨਗੇ ਤਾਂ ਉਨ੍ਹਾਂ ਨੂੰ 4,99 ਰੁਪਏ ਦੇਣਗੇ ਹੋਣਗੇ। ਇਹ ਦੋਵੇਂ ਮੈਸੇਜ ਪੂਰੀ ਤਰ੍ਹਾਂ ਫੇਕ ਹਨ ਅਤੇ ਇਨ੍ਹਾਂ ‘ਤੇ ਵਿਸ਼ਵਾਸ ਨਹੀਂ ਕੀਤਾ ਜਾਣਾ ਚਾਹੀਦਾ। ਇਨ੍ਹਾਂ ਮੈਸੇਜ ਦੇ ਬਾਰੇ ‘ਚ ਨਾ ਤਾਂ ਵਟਸਐਪ ਵੱਲੋਂ ਕੋਈ ਬਿਆਨ ਦਿੱਤਾ ਗਿਆ ਹੈ ਅਤੇ ਨਾ ਹੀ ਭਾਰਤ ਸਰਕਾਰ ਵੱਲੋਂ। ਇਸ ਦਾ ਸਿੱਧਾ ਮਤਲਬ ਇਹ ਹੋਇਆ ਹੈ ਕਿ ਮੈਸੇਜ ਸੋਸ਼ਲ ਮੀਡੀਆ ‘ਤੇ ਮੌਜੂਦ ਕੁਝ ਸ਼ਰਾਰਤੀ ਯੂਜ਼ਰਸ ਦੀ ਦੇਨ ਹੈ ਅਤੇ ਇਨ੍ਹਾਂ ‘ਤੇ ਯਕੀਨ ਕਰ ਆਪਣਾ ਕੀਮਤੀ ਸਮਾਂ ਬਰਬਾਦ ਕਰਨਾ ਸਹੀ ਨਹੀਂ ਹੋਵੇਗਾ।
