Home / Informations / NRIs ਲਈ ਵੱਡੀ ਖੁਸ਼ਖਬਰੀ ਹੁਣੇ ਹੁਣੇ ਸਰਕਾਰ ਨੇ ਕਰਤਾ ਇਹ ਵੱਡਾ ਐਲਾਨ

NRIs ਲਈ ਵੱਡੀ ਖੁਸ਼ਖਬਰੀ ਹੁਣੇ ਹੁਣੇ ਸਰਕਾਰ ਨੇ ਕਰਤਾ ਇਹ ਵੱਡਾ ਐਲਾਨ

ਹੁਣੇ ਹੁਣੇ ਸਰਕਾਰ ਨੇ ਕਰਤਾ ਇਹ ਵੱਡਾ ਐਲਾਨ

ਨਵੀਂ ਦਿੱਲੀ— NRIs ਲਈ ਗੁੱਡ ਨਿਊਜ਼ ਹੈ। ਹੁਣ ਉਹ 182 ਦਿਨਾਂ ਦੀ ਉਡੀਕ ਬਿਨਾਂ ‘ਆਧਾਰ ਕਾਰਡ’ ਲਈ ਅਪਲਾਈ ਕਰ ਸਕਦੇ ਹਨ। ਸਰਕਾਰ ਨੇ ਕਿਹਾ ਹੈ ਕਿ ਜਿਨ੍ਹਾਂ NRIs ਕੋਲ ਵੈਲਿਡ ਭਾਰਤੀ ਪਾਸਪੋਰਟ ਹੈ ਉਹ ਇੱਥੇ ਪਹੁੰਚਣ ‘ਤੇ ਹੁਣ ਬਿਨਾਂ ਕਿਸੇ ਦਿਨ ਦੀ ਉਡੀਕ ਕੀਤੇ ਆਧਾਰ ਬਣਵਾ ਸਕਦੇ ਹਨ। ਇਸ ਸੰਬੰਧ ‘ਚ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ।

ਉੱਥੇ ਹੀ, ਇਸ ਮਗਰੋਂ ਭਾਰਤੀ ਵਿਲੱਖਣ ਪਛਾਣ ਅਥਾਰਿਟੀ (ਯੂ. ਆਈ. ਡੀ. ਏ. ਆਈ.) ਨੇ ਵੀ ਸਰਕੂਲਰ ਜਾਰੀ ਕਰ ਦਿੱਤਾ ਹੈ, ਜਿਸ ‘ਚ ਉਸ ਨੇ ਕਿਹਾ ਹੈ ਭਾਰਤ ਆਉਣ ਤੋਂ ਬਾਅਦ ਪ੍ਰਵਾਸੀ ਭਾਰਤੀ ਆਧਾਰ ਨੰਬਰ ਪ੍ਰਾਪਤ ਕਰਨ ਦੇ ਹੱਕਦਾਰ ਹੋਣਗੇ।

ਯੂ. ਆਈ. ਡੀ. ਏ. ਆਈ. ਦੇ ਇਕ ਸੂਤਰ ਨੇ ਕਿਹਾ ਕਿ ਅਪਲਾਈ ਕਰਨ ਦੇ ਤੌਰ ਤਰੀਕੇ ਲਗਭਗ ਪਹਿਲਾਂ ਦੀ ਤਰ੍ਹਾਂ ਹੀ ਰਹਿਣਗੇ। ਭਾਰਤ ਆਉਣ ਵਾਲੇ ਵੈਲਿਡ ਪਾਸਪੋਰਟ ਧਾਰਕ NRIs ਇੱਥੇ ਪਹੁੰਚਣ ‘ਤੇ ਜਾਂ ਪਹਿਲਾਂ ਤੋਂ ਸਮਾਂ ਲੈ ਕੇ ਆਧਾਰ ਲਈ ਅਪਲਾਈ ਕਰ ਸਕਦੇ ਹਨ। ਇਸ ਲਈ 182 ਦਿਨ ਦੀ ਉਡੀਕ ਨਹੀਂ ਕਰਨੀ ਹੋਵੇਗੀ। ਪਾਸਪੋਰਟ ਨੂੰ ਪਛਾਣ, ਪਤੇ ਤੇ ਜਨਮ ਦੇ ਪ੍ਰਮਾਣ ਪੱਤਰ ਦੇ ਤੌਰ ‘ਤੇ ਸਵੀਕਾਰ ਕੀਤਾ ਜਾਵੇਗਾ।

ਉੱਥੇ ਹੀ, ਜੇਕਰ ਕਿਸੇ NRI ਦੇ ਪਾਸਪੋਰਟ ‘ਚ ਭਾਰਤੀ ਪਤਾ ਨਹੀਂ ਹੈ ਤਾਂ ਉਹ ਯੂ. ਆਈ. ਡੀ. ਏ. ਆਈ. ਵੱਲੋਂ ਮਨਜ਼ੂਰ ਦਸਤਾਵੇਜ਼ਾਂ ‘ਚੋਂ ਕਿਸੇ ਨੂੰ ਵੀ ਪ੍ਰਮਾਣ ਪੱਤਰ ਯਾਨੀ ਪਤੇ ਦੇ ਸਬੂਤ ਵਜੋਂ ਜਮ੍ਹਾ ਕਰਾ ਸਕਦੇ ਹਨ। ਹੁਣ ਤਕ ਕੋਈ NRI ਸਿਰਫ ਉਦੋਂ ਹੀ ਆਧਾਰ ਕਾਰਡ ਲਈ ਅਰਜ਼ੀ ਦੇ ਸਕਦਾ ਸੀ

ਜੇਕਰ ਉਹ ਪਿਛਲੇ 12 ਮਹੀਨਿਆਂ ‘ਚ ਘੱਟੋ-ਘੱਟ 182 ਦਿਨ ਭਾਰਤ ‘ਚ ਰਿਹਾ ਹੋਵੇ। ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ 5 ਜੁਲਾਈ ਨੂੰ ਬਜਟ ਭਾਸ਼ਣ ‘ਚ ਭਾਰਤੀ ਪਾਸਪੋਰਟ ਧਾਰਕ NRIs ਲਈ ਆਧਾਰ ਕਾਰਡ ਬਣਾਉਣ ਦਾ ਨਿਯਮ ਆਸਾਨ ਕਰਨ ਦਾ ਪ੍ਰਸਤਾਵ ਕੀਤਾ ਸੀ। ਬੈਂਕਾਂ, ਡਾਕਘਰਾਂ ਤੇ ਸਰਕਾਰੀ ਸੰਸਥਾਨਾਂ ‘ਚ ਆਧਾਰ ਨਾਲ ਸੰਬੰਧਤ ਸੇਵਾਵਾਂ ਉਪਲੱਬਧ ਹਨ।

error: Content is protected !!