Home / Viral / ਹੁਣੇ ਹੁਣੇ ਸੰਨੀ ਦਿਓਲ ਬਾਰੇ ਆਈ ਇਹ ਮਾੜੀ ਖਬਰ

ਹੁਣੇ ਹੁਣੇ ਸੰਨੀ ਦਿਓਲ ਬਾਰੇ ਆਈ ਇਹ ਮਾੜੀ ਖਬਰ

ਬਟਾਲਾ— ਬਟਾਲਾ ਦੇ ਰਿਹਾਇਸ਼ੀ ਇਲਾਕੇ ਦੀ ਇਕ ਇਮਾਰਤ ‘ਚ ਚੱਲ ਰਹੀ ਪਟਾਕਾ ਫੈਕਟਰੀ ‘ਚ ਧਮਾਕਾ ਹੋਣ ਤੋਂ ਬਾਅਦ ਪੂਰੇ ਪੰਜਾਬ ‘ਚ ਸੋਗ ਦੀ ਲਹਿਰ ਫੈਲ ਗਈ ਹੈ। ਇਸ ਹਾਦਸੇ ‘ਚ ਜਿੱਥੇ ਹੁਣ ਤੱਕ 23 ਲੋਕਾਂ ਦੀ ਮੌਤ ਹੋ ਚੁੱਕੀ ਉਥੇ ਹੀ 30 ਦੇ ਕਰੀਬ ਲੋਕ ਜ਼ਖਮੀ ਹੋਏ ਹਨ।

ਇਸ ਦਰਦਨਾਕ ਹਾਦਸੇ ਤੋਂ ਬਾਅਦ ਗੁਰਦਾਸਪੁਰ ਤੋਂ ਸੰਸਦ ਮੈਂਬਰ ਸੰਨੀ ਦਿਓਲ ਬਾਰੇ ਮਾੜੀ ਖਬਰ ਆ ਰਹੀ ਹੈ ਕੇ ਸਥਾਨਕ ਲੋਕ ਸੰਨੀ ਦਿਓਲ ਬਾਰੇ ਬਹੁਤ ਮੰਦਾ ਬੋਲ ਰਹੇ ਹਨ ਤੇ ਉਸਨੂੰ ਗੱਲ੍ਹਾਂ ਸੁਣਾ ਰਹੇ ਹਨ ਕੇ ਉਹ ਸਾਡੇ ਦੁੱਖ ਦੇ ਸਮੇ ਵਿਚ ਵੀ ਨਹੀ ਆ ਸਕਿਆ ਓਥੇ ਸੈਣੀ ਦਿਓਲ ਅਜੇ ਤੱਕ ਆਪਣੇ ਹਲਕੇ ਦੇ ਲੋਕਾਂ ਦਾ ਹਾਲ ਨਹੀਂ ਜਾਣਨ ਪਹੁੰਚੇ ਹਨ। ਸੰਨੀ ਦੀ ਥਾਂ ਉਨ੍ਹਾਂ ਦਾ ਪੀ. ਏ. ਪਲਹੇੜੀ ਮੌਕੇ ‘ਤੇ ਜ਼ਰੂਰ ਪਹੁੰਚਿਆ।

ਉਥੇ ਹੀ ਸੰਨੀ ਨੇ ਇਕ ਟਵੀਟ ਕਰਕੇ ਹੀ ਕੰਮ ਸਾਰ ਦਿੱਤਾ, ਜਿਸ ਨੂੰ ਲੈ ਕੇ ਲੋਕਾਂ ‘ਚ ਕਾਫੀ ਰੋਸ ਪਾਇਆ ਜਾ ਰਿਹਾ ਹੈ। ਲੋਕਾਂ ਨੇ ਸੰਨੀ ਦੇ ਹਮਦਰਦੀ ਵਾਲੇ ਟਵੀਟ ‘ਤੇ ਕੁਮੈਂਟ ਕਰਕੇ ਸੰਨੀ ਨੂੰ ਖਰੀਆਂ-ਖਰੀਆਂ ਸੁਣਾ ਦਿੱਤੀਆਂ ਅਤੇ ਕਿਹਾ ਕਿ ਉਹ ਬਟਾਲਾ ਵਾਲਿਆਂ ਦਾ ਹਾਲ ਜਾਣਨ ਪਹੁੰਚਣ।

ਇਸੇ ਤਰ੍ਹਾਂ ਇਕ ਨੇ ਲਿਖਿਆ ”ਸੋ ਸੈਡ ਭਾਜੀ, ਤੁਸੀਂ ਪਹਿਲਾਂ ਪ੍ਰਮੋਸ਼ਨ ਕਰੋ, ਜੋ ਗਿਆ, ਵੋ ਲੌਟ ਕੇ ਨਹੀਂ ਆਏਗਾ, ਜੈ ਹਿੰਦ।” ਇਕ ਨੇ ਲਿਖਿਆ, ”ਸਹੀ ਕਹਿਕੇ ਹੈਂ, ਕਿਸੀ ਸੈਲੀਬ੍ਰਿਟੀ ਕੋ ਮਤ ਜਿਤਾਓ।” ਇਕ ਹੋਰ ਯੂਜ਼ਰ ਨੇ ਲਿਖਿਆ, ‘ਬਹੁਤ ਜ਼ਿਆਦਾ ਕੰਮ ਕਰ ਦਿੱਤਾ ਤੁਸੀਂ ਤਾਂ.।”ਇਕ ਯੂਜ਼ਰ ਨੇ ਲਿਖਿਆ ‘ਇਸ ਤੋਂ ਇਲਾਵਾ ਤੁਸੀਂ ਰਾਜਨੇਤਾ ਕਰ ਵੀ ਕੀ ਸਕਦੇ ਹੋ। ਮ੍ਰਿਤਕਾਂ ਦੇ ਪਰਿਵਾਰਾਂ ਦੀ ਹਾਲਤ ਜਾਣਨ ਦਾ ਵੀ ਟਾਈਮ ਨਹੀਂ ਤੁਹਾਡੇ ਕੋਲ।

ਇਕ ਹੋਰ ਯੂਜ਼ਰ ਨੇ ਲਿਖਿਆ, ”ਢਾਈ ਕਿਲੋ ਦਾ ਹੱਥ ਕਦੋਂ ਉਠਾਓਗੇ।” ਇਕ ਵਿਅਕਤੀ ਨੇ ਲਿਖਿਆ, ”ਸਰ ਟਰੇਲਰ ਛੱਡੋ, ਬਟਾਲਾ ਪਹੁੰਚੋ ਸਰ…ਸਰ ਲੋਕ ਗਾਲ੍ਹਾਂ ਕੱਢਣਗੇ ਅਤੇ ਅਸੀਂ ਸਹਿਣ ਨਹੀਂ ਕਰ ਸਕਾਂਗੇ।ਆਪਣੇ ਲੜਕੇ ਲਈ ਮੁੰਬਈ ‘ਚ ਟਰੇਲਰ ਲਾਂਚ ਕਰੋਗੇ ਅਤੇ ਬਟਾਲਾ, ਗੁਰਦਾਸਪੁਰ ਵਾਲਿਆਂ ਲਈ ਪਿਆਰ ਨਹੀਂ ਰਿਹਾ, ਪਲੀਜ਼ ਸਰ ਛੱਡੋ ਟਰੇਲਰ।” ਇਕ ਨੇ ਲਿਖਿਆ, ”ਤੁਸੀਂ ਸਰ ਉਥੋਂ ਦੇ ਸੰਸਦ ਮੈਂਬਰ ਹੋ, ਤੁਹਾਨੂੰ ਉੱਥੇ ਹੋਣਾ ਚਾਹੀਦਾ।

‘ਪਲ ਪਲ ਦਿਲ ਕੇ ਪਾਸ’ ਫਿਲਮ ਦਾ ਟਰੇਲਰ ਦੋ ਦਿਨ ਬਾਅਦ ਵੀ ਲਾਂਚ ਕਰ ਸਕਦੇ ਹੋ। ਤੁਸੀਂ ਸਰ ਜ਼ਰੂਰ ਆਪਣੇ ਖੇਤਰ ‘ਚ ਜਾਓ।”ਇਥੇ ਦੱਸ ਦੇਈਏ ਕਿ ਸੰਨੀ ਦਿਓਲ ਦੇ ਬੇਟੇ ਦੀ ਫਿਲਮ ਆਉਣ ਵਾਲੀ ਹੈ,ਜਿਸ ਦੀ ਪ੍ਰਮੋਸ਼ਨ ਵਿਚ ਸੰਨੀ ਦਿਓਲ ਇੰਨੇ ਰੁੱਝ ਗਏ ਹਨ ਕਿ ਇੰਨੇ ਵੱਡੇ ਹਾਦਸੇ ਤੋਂ ਬਾਅਦ ਵੀ ਬਟਾਲਾ ਨਹੀਂ ਪਹੁੰਚੇ, ਜਿਸ ‘ਤੇ ਲੋਕਾਂ ਦਾ ਗੁੱਸਾ ਵਧਦਾ ਜਾ ਰਿਹਾ ਹੈ।

error: Content is protected !!