ਦੇਸ਼ ਦੀ ਆਰਥਿਕ ਰਾਜਧਾਨੀ ਮੁੰਬਈ ‘ਚ ਮਾਨਸੂਨ ਦੀ ਵਾਪਸੀ ਹੋਈ ਤੇ ਦੋ ਘੰਟੇ ਤੋਂ ਲਗਾਤਾਰ ਬਾਰਿਸ਼ ਹੋ ਰਹੀ ਹੈ। ਇਸ ਨਾਲ ਸ਼ਹਿਰ ਪਾਣੀ-ਪਾਣੀ ਹੋ ਗਿਆ। ਮੁੰਬਈ ਤੋਂ ਇਲਾਵਾ ਤੱਟੀ ਕੋਂਕਣ ਤੇ ਮਹਾਰਾਸ਼ਟਰ ਦੇ ਹੋਰ ਹਿੱਸਿਆਂ ‘ਚ ਵੀ ਬਾਰਿਸ਼ ਹੋ ਰਹੀ ਹੈ। ਛੱਤਰਪਤੀ ਸ਼ਿਵਾਜੀ ਇੰਟਰਨੈਸ਼ਨਲ ਏਅਰਪੋਰਟ, ਮੁੰਬਈ ਦੇ ਪੀ.ਆਰ.ਓ. ਨੇ ਦੱਸਿਆ ਕਿ ਬੀਤੇ 2 ਘੰਟੇ ਤੋਂ ਹੋ ਰਹੀ ਬਾਰਿਸ਼ ਕਾਰਨ ਉਡਾਣਾਂ ‘ਚ ਔਸਤਨ ਅੱਧੇ ਘੰਟੇ ਦੀ ਦੇਰੀ ਹੋ ਰਹੀ ਹੈ। ਉਥੇ ਹੀ ਬਾਰਿਸ਼ ਕਾਰਨ ਮੁੰਬਈ ਏਅਰਪੋਰਟ ਤੋਂ 17 ਉਡਾਣਾਂ ਦਾ ਰਾਹ ਬਦਲਿਆ ਗਿਆ ਹੈ।

ਖੇਤਰੀ ਮੌਸਮ ਵਿਭਾਗ ਨੇ ਜਾਰੀ ਕੀਤਾ ਸੀ ਆਰੈਂਜ ਅਲਰਟ – ਇਸ ਤੋਂ ਪਹਿਲਾਂ ਮਹਾਰਾਸ਼ਟਰ ਦੀ ਰਾਜਧਾਨੀ ਮੁੰਬਈ ਸਥਿਤ ਖੇਤਰੀ ਮੌਸਮ ਵਿਗਿਆਨ ਕੇਂਦਰ ਨੇ ਸ਼ੁੱਕਰਵਾਰ ਨੂੰ ਠਾਣੇ ਤੇ ਪੁਣੇ ‘ਚ ਆਰੈਂਜ ਅਲਰਟ ਜਾਰੀ ਕੀਤਾ ਸੀ। ਕੇਂਦਰ ਦੇ ਅੰਦਾਜੇ ਮੁਤਾਬਕ, ਰਾਜਧਾਨੀ ਮੁੰਬਈ ਸਣੇ ਠਾਣੇ ਤੇ ਰਾਏਗੜ੍ਹ ‘ਚ ਭਾਰੀ ਬਾਰਿਸ਼ ਦੀ ਸੰਭਾਵਨਾ ਹੈ। ਇਸ ਤੋਂ ਪਹਿਲਾਂ 26 ਤੇ 28 ਜੁਲਾਈ ਲਈ ਪਾਲਘਰ ‘ਚ ਰੈਡ ਅਲਰਟ ਜਾਰੀ ਕੀਤਾ ਜਾ ਚੁੱਕਾ ਹੈ।
