Home / Viral / ਕਦੇ ਵੀ ਭੁੱਲ ਨਾਲ ਵੀ ਨਾ ਖਾ ਲੈਣਾ ਇਹ ਸਭ ਚੀਜਾਂ, ਹੋ ਸਕਦੀ ਹੈ ਫੁਲਬਿਹਰੀ

ਕਦੇ ਵੀ ਭੁੱਲ ਨਾਲ ਵੀ ਨਾ ਖਾ ਲੈਣਾ ਇਹ ਸਭ ਚੀਜਾਂ, ਹੋ ਸਕਦੀ ਹੈ ਫੁਲਬਿਹਰੀ

ਅੰਡੇ ਖਾਣਾ ਅਤੇ ਕੋਲਡ ਡਰਿੰਕ ਪੀਣਾ ਅੱਜ ਕੱਲ੍ਹ ਫੈਸ਼ਨ ਹੀ ਹੋ ਗਿਆ ਹੈ। ਕੋਈ ਸਮਾਂ ਸੀ, ਪੰਜਾਬੀ ਲੋਕ ਆਏ ਮਹਿਮਾਨ ਨੂੰ ਲੱਸੀ ਪਿਆਉਂਦੇ ਸਨ। ਫੇਰ ਅੰਗਰੇਜ਼ਾਂ ਦੇ ਆਉਣ ਨਾਲ ਚਾਹ ਨਾਲ ਮਹਿਮਾਨ ਨਿਵਾਜ਼ੀ ਕੀਤੀ ਜਾਣ ਲੱਗ ਪਈ। ਅੱਜ ਕੱਲ੍ਹ ਲੋਕ ਕੋਲਡ ਡਰਿੰਕ ਲੈਣ ਦੇ ਸ਼ੌਕੀਨ ਹੋ ਗਏ ਹਨ। ਗਰਮੀ ਹੋਵੇ ਭਾਵੇਂ ਸਰਦੀ ਆਮ ਕਰਕੇ ਵਿਆਹਾਂ ਸ਼ਾਦੀਆਂ ਵਿੱਚ ਕੋਲਡ ਡਰਿੰਕ ਪੀਣ ਨੂੰ ਹੀ ਦਿੱਤਾ ਜਾਂਦਾ ਹੈ। ਇਸ ਤਰ੍ਹਾਂ ਹੀ ਅੰਡੇ ਵੀ ਸਾਰਾ ਸਾਲ ਖਾਧੇ ਜਾਂਦੇ ਹਨ। ਇਹ ਦੋਵੇਂ ਚੀਜ਼ਾਂ ਇੱਕ ਦੂਜੇ ਦੀਆਂ ਵਿਰੋਧੀ ਹਨ।

ਜਿਸ ਤਰ੍ਹਾਂ ਬਿਜਲੀ ਦੀ ਨੈਗਟਿਵ ਅਤੇ ਪਾਜ਼ਿਟਿਵ ਤਾਰਾਂ ਨੂੰ ਇਕੱਠੇ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਹੀ ਠੰਢੀ ਅਤੇ ਗਰਮ ਤਸੀਰ ਵਾਲੀਆਂ ਵਸਤੂਆਂ ਦੀ ਇੱਕੋ ਸਮੇਂ ਕੀਤੀ ਗਈ ਵਰਤੋਂ ਨੁਕਸਾਨ ਪਹੁੰਚਾ ਸਕਦੀ ਹੈ। ਅੰਡਾ ਅਤੇ ਕੋਲਡ ਡ੍ਰਿੰਕ ਦੋਵੇਂ ਮਿਲ ਕੇ ਸਰੀਰ ਨੂੰ ਨੁਕਸਾਨ ਪਹੁੰਚਾਉਣ ਦੀ ਸਮਰੱਥਾ ਰੱਖਦੇ ਹਨ। ਜੇਕਰ ਇਨ੍ਹਾਂ ਦੋਵਾਂ ਨੂੰ ਇਕੱਠੇ ਵਰਤੋਂ ਵਿੱਚ ਲਿਆਂਦਾ ਜਾਵੇ ਤਾਂ ਐਲਰਜੀ ਹੋ ਸਕਦੀ ਹੈ। ਅਲਰਜੀ ਨਾਲ ਸਰੀਰ ਤੇ ਖਾਰਸ਼ ਵੀ ਹੋ ਸਕਦੀ ਹੈ। ਖਾਰਸ਼ ਤੋਂ ਬਾਅਦ ਜ਼ਖਮ ਵੀ ਹੋ ਸਕਦੇ ਹਨ।

ਕਈ ਹਾਲਤਾਂ ਵਿੱਚ ਸਰੀਰ ਤੇ ਦਾਗ ਪੈ ਜਾਂਦੇ ਹਨ। ਜਿਨ੍ਹਾਂ ਦਾ ਸਰੀਰ ਤੋਂ ਹਟਾਇਆ ਜਾਣਾ ਮੁਸ਼ਕਿਲ ਹੁੰਦਾ ਹੈ। ਇਸ ਤਰ੍ਹਾਂ ਹੀ ਦੁੱਧ ਅਤੇ ਸ਼ਰਾਬ ਦੀ ਵਰਤੋਂ ਖਤਰਨਾਕ ਹੋ ਸਕਦੀ ਹੈ। ਜੇਕਰ ਦੁੱਧ ਪੀਤਾ ਹੋਵੇ ਤਾਂ ਦਾਰੂ ਪੀਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ ਅਤੇ ਜੇਕਰ ਦਾਰੂ ਪੀਤੀ ਹੋਵੇ ਤਾਂ ਦੁੱਧ ਪੀਣ ਤੋਂ ਪ੍ਰਹੇਜ਼ ਕਰਨਾ ਚਾਹੀਦਾ ਹੈ। ਇਸ ਨਾਲ ਸਰੀਰ ਤੇ ਜ਼ਖਮ ਹੋ ਜਾਂਦੇ ਹਨ। ਕਈ ਹਾਲਤਾਂ ਵਿੱਚ ਤਾਂ ਕੋਹੜ ਵੀ ਫੁੱਟ ਸਕਦਾ ਹੈ। ਮੱਛੀ ਦੇ ਨਾਲ ਦੁੱਧ ਦੀ ਵਰਤੋਂ ਕਰਨੀ ਖਤਰਨਾਕ ਹੈ।

ਜੇਕਰ ਮੱਛੀ ਖਾਧੀ ਹੋਵੇ ਤਾਂ ਪੂਰਾ ਦਿਨ ਦੁੱਧ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਨਹੀਂ ਤਾਂ ਕੁੱਲ ਬਹਿਰੀ ਵੀ ਹੋ ਸਕਦੀ ਹੈ। ਇਹ ਦੋਵੇਂ ਵਸਤੂਆਂ ਦੁੱਧ ਅਤੇ ਮੱਛੀ ਮਿਲ ਕੇ ਐਲਰਜੀ ਪੈਦਾ ਕਰਦੇ ਹਨ। ਫੁਲਵਾਰੀ ਹੋਣ ਨਾਲ ਸਰੀਰ ਦੀ ਕੁਦਰਤੀ ਸੁੰਦਰਤਾ ਖਤਮ ਹੋ ਜਾਂਦੀ ਹੈ। ਗਰਮੀਆਂ ਦੇ ਦਿਨਾਂ ਵਿੱਚ ਤਰਬੂਜ਼ ਭਾਵ ਹਦਵਾਣਾ ਬੜੇ ਸ਼ੌਕ ਨਾਲ ਖਾਧਾ ਜਾਂਦਾ ਹੈ। ਪਰ ਜੇਕਰ ਤਰਬੂਜ਼ ਖਾਧਾ ਹੋਵੇ ਤਾਂ ਦੁੱਧ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਜੇਕਰ ਤੁਸੀਂ ਚਾਹ ਪੀਤੀ ਹੈ ਤਾਂ ਆਈਸਕ੍ਰੀਮ ਖਾਣ ਤੋਂ ਅਤੇ ਕੋਲਡ ਡਰਿੰਕ ਪੀਣ ਤੋਂ ਪਰਹੇਜ਼ ਕਰੋ ਨਹੀਂ ਤਾਂ ਦੰਦਾਂ ਨੂੰ ਨੁਕਸਾਨ ਹੋ ਸਕਦਾ ਹੈ।

error: Content is protected !!