Home / Viral / ਨੌਜਵਾਨ ਨੇ ਕੋਕਾ ਕੋਲੇ ਨਾਲ ਚਲਾ ਦਿੱਤਾ ਮੋਟਰਸਾਈਕਲ, ਜਾਣੋ ਆਪਣੇ ਮੋਟਰਸਾਈਕਲ ਨੂੰ ਤੇਲ ਦੀ ਬਜਾਏ ਕੋਕਾ ਕੋਲਾ ਤੇ ਚਲਾਉਣ ਦਾ ਤਰੀਕਾ, ਦੇਖੋ ਵੀਡੀਓ

ਨੌਜਵਾਨ ਨੇ ਕੋਕਾ ਕੋਲੇ ਨਾਲ ਚਲਾ ਦਿੱਤਾ ਮੋਟਰਸਾਈਕਲ, ਜਾਣੋ ਆਪਣੇ ਮੋਟਰਸਾਈਕਲ ਨੂੰ ਤੇਲ ਦੀ ਬਜਾਏ ਕੋਕਾ ਕੋਲਾ ਤੇ ਚਲਾਉਣ ਦਾ ਤਰੀਕਾ, ਦੇਖੋ ਵੀਡੀਓ

ਭਾਰਤ ‘ਚ ਜ਼ਿਆਦਾਤਰ ਮੋਟਰਸਾਈਕਲ ਪੈਟਰੋਲ ਨਾਲ ਚੱਲਣ ਵਾਲੇ ਹਨ। ਉਧਰ ਪਿਛਲੇ ਇੱਕ ਦਹਾਕੇ ‘ਚ ਇਲੈਕਲਟ੍ਰੋਨਿਕ ਬਾਈਕ ਦੀ ਤਕਨੀਕ ‘ਚ ਵੀ ਵਧੇਰੇ ਵਿਕਾਸ ਹੋਇਆ ਹੈ। ਇਸ ਕਰਕੇ ਵੱਡੇ ਪੱਧਰ ‘ਤੇ ਸੁਧਾਰ ਦੇਖੇ ਗਏ ਹਨ। ਭਾਰਤ ‘ਚ ਇਲੈਕਟ੍ਰੋਨਿਕ ਵਹੀਕਲ ਰੇਸ ‘ਚ ਜ਼ਿਆਦਾ ਕੰਪਨੀਆਂ ਅੱਗੇ ਨਹੀਂ ਆਈਆਂ।

ਅਜਿਹੇ ‘ਚ ਇੱਕ ਸਟਾਰਟਅੱਪ ਰੀਵੋਲਟ ਮੋਟਰਸ ਆਪਣੀ ਬਾਈਕ ਲੌਂਚ ਕਰਨ ਜਾ ਰਹੀ ਹੈ ਜਿਸ ‘ਚ ਫਿਊਚਰਿਸਟਿਕ ਫੀਚਰਸ ਵੀ ਸ਼ਾਮਲ ਹਨ। ਕਈ ਵਾਰ ਵਾਹਨਾਂ ‘ਚ ਅਜਿਹੀ ਤਕਨੀਕ ਵੀ ਦੇਖਣ ਨੂੰ ਮਿਲੀ ਹੈ ਜਿਸ ‘ਚ ਵਾਹਨ ਹਾਈਡ੍ਰੋਜਨ ਦੀ ਮਦਦ ਨਾਲ ਚੱਲਦੇ ਨਜ਼ਰ ਆਏ ਹਨ। ਹੁਣ ਇੱਕ ਅਜਿਹੀ ਵੀਡੀਓ ਸਾਹਮਣੇ ਆਈ ਹੈ ਜਿਸ ‘ਚ ਬਾਇਕ ‘ਚ ਪੈਟਰੋਲ ਜਾਂ ਹਾਈਡ੍ਰੋਜਨ ਦੀ ਥਾਂ ਨਾਰਮਲ ਸਾਫਟ ਡ੍ਰਿੰਕ ਨਾਲ ਬਾਈਕ ਚਲਾ ਕੇ ਦਿਖਾਇਆ ਗਿਆ ਹੈ।

ਹੁਣ ਇਸ ਵੀਡੀਓ ‘ਚ ਕਿੰਨੀ ਸਚਾਈ ਹੈ, ਇਸ ਬਾਰੇ ਕੁਝ ਵੀ ਕਹਿਣਾ ਮੁਸ਼ਕਲ ਹੈ। ਵੀਡੀਓ ‘ਚ ਸਾਫ ਨਜ਼ਰ ਆ ਰਿਹਾ ਹੈ ਕਿ ਮੁੰਡਾ ਹੀਰੋ ਹੌਂਡਾ ਗਲੈਮਰ ਬਾਈਕ ਵਿੱਚੋਂ ਪੂਰਾ ਪੈਟਰੋਲ ਕੱਢਦਾ ਹੈ। ਇਸ ਤੋਂ ਬਾਅਦ ਕੋਕਾ ਕੋਲਾ ਦੀ ਦੋ ਲੀਟਰ ਦੀ ਨਵੀਂ ਬੋਤਲ ਫਿਊਲ ਟੈਂਕ ’ਚ ਪਾਉਂਦਾ ਹੈ। ਇਸ ‘ਚ ਹੈਰਾਨ ਕਰਨ ਵਾਲੀ ਗੱਲ ਹੈ ਕਿ ਇਸ ਤੋਂ ਬਾਅਦ ਬਾਈਕ ਸਟਾਰ ਵੀ ਹੁੰਦੀ ਹੈ ਤੇ ਚੱਲਦੀ ਵੀ ਹੈ। ਇਸ ਤੋਂ ਬਾਅਦ ਸਵਾਲ ਉੱਠਦਾ ਹੈ ਕਿ ਕੀ ਸੱਚ ਹੀ ਕੋਕ ਨਾਲ ਬਾਈਕ ਚੱਲ ਸਕਦੀ ਹੈ?

ਇਸ ਤੋਂ ਬਾਅਦ ਮਕੈਨਿਕ ਤੇ ਐਕਸਪਰਟ ਬਾਈਕ ਇੰਜਨੀਅਰਾਂ ਨਾਲ ਗੱਲ ਕੀਤੀ ਗਈ। ਉਨ੍ਹਾਂ ਨੇ ਇਸ ਗੱਲ ਨੂੰ ਸਿਰੇ ਤੋਂ ਨਕਾਰ ਦਿੱਤਾ ਤੇ ਕਿਹਾ ਕਿ ਜੇਕਰ ਤੁਸੀਂ ਅਜਿਹਾ ਕੁਝ ਕਰਦੇ ਹੋ ਤਾਂ ਤੁਸੀਂ ਇਸ ਨਾਲ ਆਪਣੀ ਬਾਈਕ ਦਾ ਇੰਜਨ ਪੂਰੀ ਤਰ੍ਹਾਂ ਖ਼ਤਮ ਕਰਦੇ ਹੋ।

error: Content is protected !!