ਦੂਰਦਰਸ਼ਨ ਦੀ ਮਸ਼ਹੂਰ ਐਂਕਰ ਨੀਲਮ ਸ਼ਰਮਾ ਦਾ ਦੇਹਾਂਤ ਹੋ ਗਿਆ ਹੈ। ਦੂਰਦਰਸ਼ਨ ਨੇ ਆਪਣੇ ਅਧਿਕਾਰਤ ਟਵਿੱਟਰ ਹੈਂਡਲ ‘ਤੇ ਨੀਲਮ ਦੇ ਦੇਹਾਂਤ ਦੀ ਸੂਚਨਾ ਦਿੱਤੀ ਹੈ।ਨੀਲਮ ਦੂਰਦਰਸ਼ਨ ਦਾ ਇੱਕ ਜਾਣਿਆ-ਪਛਾਣਿਆ ਚੇਹਰਾ ਸੀ। ਨੀਲਮ ਦੇ ਦੇਹਾਂਤ ‘ਤੇ ਦੂਰਦਰਸ਼ਨ ਨੇ ਸੋਗ ਜਤਾਇਆ ਹੈ।

ਦੱਸਿਆ ਜਾ ਰਿਹਾ ਹੈ ਕਿ ਨੀਲਮ ਸ਼ਰਮਾ ਕੈਂਸਰ ਤੋਂ ਪੀੜਤ ਸੀ। ਉਹ ਪਿਛਲੇ 20 ਸਾਲਾਂ ਤੋਂ ਦੂਰਦਰਸ਼ਨ ਨਾਲ ਜੁੜੀ ਹੋਈ ਸੀ। ਨੀਲਮ ਨੂੰ ਮਾਰਚ ‘ਚ ਹੀ ‘ਨਾਰੀ ਸ਼ਕਤੀ’ ਸਨਮਾਨ ਮਿਲਿਆ ਸੀ।

ਨੀਲਮ ਨੂੰ ਇਸ ਤੋਂ ਇਲਾਵਾ ਵੀ ਕਈ ਪੁਰਸਕਾਰਾਂ ਨਾਲ ਸਨਮਾਨਤ ਕੀਤਾ ਜਾ ਚੁੱਕਾ ਹੈ।ਨੀਲਮ ਨੇ ਆਪਣੇ 20 ਸਾਲਾਂ ਦੇ ਕੈਰੀਅਰ ‘ਚ ‘ਤੇਜਸਵਨੀ’ ਤੋਂ ਲੈ ਕੇ ਵੱਡੀ ਚਰਚਾ ਵਰਗੇ ਕਈ ਪ੍ਰੋਗਰਾਮਾਂ ਦਾ ਸੰਚਾਲਨ ਕੀਤਾ।ਨੀਲਮ ਨੇ 1995 ‘ਚ ਦੂਰਦਰਜਨ ਤੋਂ ਕੈਰੀਅਰ ਦੀ ਸ਼ੁਰੂਆਤ ਕੀਤੀ ਸੀ।