ਭਾਰਤ ਦੇ ਟਰਾਂਸਪੋਰਟ ਵਿਭਾਗ ਦੇ ਮੰਤਰੀ ਨਿਤਿਨ ਗਡਕਰੀ ਨੇ ਟੀਵੀਐੱਸ ਅਪਾਚੇ ਆਰ.ਟੀ.ਆਰ 200 ਮੋਟਰਸਾਈਕਲ ਨੂੰ ਲਾਂਚ ਕੀਤਾ ਹੈ। ਇਸ ਮੋਟਰਸਾਈਕਲ ਦੀ ਸਭ ਤੋਂ ਵੱਡੀ ਵਿਸ਼ੇਸ਼ਤਾ ਇਹ ਹੈ ਕਿ ਇਸ ਨੂੰ ਚਲਾਉਣ ਲਈ ਪੈਟਰੋਲ ਦੀ ਬਜਾਏ ਈਥਾਨੌਲ ਦੀ ਵਰਤੋਂ ਕੀਤੀ ਜਾਂਦੀ ਹੈ। ਜਿੱਥੇ ਈਥਾਨੌਲ ਪੈਟਰੋਲ ਨਾਲੋਂ ਸਸਤਾ ਹੈ। ਉੱਥੇ ਇਸ ਦਾ ਇਹ ਵੀ ਫਾਇਦਾ ਹੈ ਕਿ ਸਾਨੂੰ ਇੱਥੇ ਨਾਲ ਵਿਦੇਸ਼ਾਂ ਤੋਂ ਨਹੀਂ ਮੰਗਵਾਉਣਾ ਪੈਂਦਾ। ਕਿਉਂਕਿ ਇਹ ਗੰਨੇ ਤੋਂ ਤਿਆਰ ਹੁੰਦਾ ਹੈ।

ਜੇਕਰ ਭਾਰਤ ਵਿੱਚ ਹੀ ਇੱਥੇ ਨਾਲ ਤਿਆਰ ਕੀਤਾ ਜਾਵੇਗਾ ਤਾਂ ਕਿਸਾਨਾਂ ਨੂੰ ਵੀ ਗੰਨੇ ਦੀ ਕਾਸ਼ਤ ਨਾਲ ਚੋਖਾ ਲਾਭ ਹੋਵੇਗਾ। ਜੇਕਰ ਭਾਰਤ ਵਿੱਚ ਈਥਾਨੌਲ ਨਾਲ ਚੱਲਣ ਵਾਲੇ ਮੋਟਰਸਾਈਕਲ ਆ ਜਾਂਦੇ ਹਨ ਤਾਂ ਸਾਨੂੰ ਈਥਾਨੌਲ ਦੀ ਜ਼ਰੂਰਤ ਪਵੇਗੀ। ਈਥਾਨੌਲ ਬਣਾਉਣ ਲਈ ਗੰਨੇ ਦੀ ਜ਼ਰੂਰਤ ਹੈ। ਜੇਕਰ ਗੰਨੇ ਦੀ ਖੇਤੀ ਹੋਣ ਲੱਗ ਪਈ ਤਾਂ ਝੋਨੇ ਦੇ ਫਸਲੀ ਚੱਕਰ ਵਿੱਚੋਂ ਕਿਸਾਨ ਨਿਕਲ ਸਕਦਾ ਹੈ। ਇਸ ਤੋਂ ਬਿਨਾਂ ਕਿਸਾਨ ਦੀ ਆਮਦਨ ਵਿੱਚ ਵੀ ਵਾਧਾ ਹੋਵੇਗਾ ਅਤੇ ਰੁਜ਼ਗਾਰ ਦੇ ਸਾਧਨ ਵੀ ਪੈਦਾ ਹੋਣਗੇ। ਈਥਾਨੌਲ ਦੀ ਵਰਤੋਂ ਕਰਨ ਨਾਲ ਪੈਟਰੋਲ ਦੇ ਮੁਕਾਬਲੇ ਪ੍ਰਦੂਸ਼ਣ ਵੀ ਘੱਟ ਫੈਲੇਗਾ। ਵਿਦੇਸ਼ਾਂ ਤੋਂ ਪੈਟਰੋਲ ਮੰਗਵਾਉਣ ਲਈ ਜੋ ਪੈਸਾ ਸਰਕਾਰ ਨੂੰ ਖ਼ਰਚਣਾ ਪੈਂਦਾ ਹੈ। ਉਸ ਤੋਂ ਵੀ ਛੁਟਕਾਰਾ ਹੋ ਸਕਦਾ ਹੈ।

ਭਾਰਤ ਵਿਦੇਸ਼ਾਂ ਤੇ ਨਿਰਭਰ ਨਹੀਂ ਰਹੇਗਾ। ਈਥਾਨੌਲ ਨਾਲ ਚੱਲਣ ਵਾਲੀ ਗੱਡੀ ਪੈਟਰੋਲ ਨਾਲ ਚੱਲਣ ਵਾਲੀ ਗੱਡੀ ਦੇ ਮੁਕਾਬਲੇ ਘੱਟ ਗਰਮ ਹੋਵੇਗੀ। ਜਿੱਥੇ ਪੈਟਰੋਲ ਦੀ ਕੀਮਤ 70 ਰੁਪਏ ਦੇ ਲੱਗਭਗ ਹੈ। ਉੱਥੇ ਈਥਾਨੌਲ ਦੀ ਕੀਮਤ 50-55 ਰੁਪਏ ਪ੍ਰਤੀ ਲੀਟਰ ਹੈ। ਇਸ ਤੋਂ ਬਿਨਾਂ ਪੈਟਰੋਲ ਦੀ ਕੀਮਤ ਘੱਟਦੀ ਵਧਦੀ ਰਹਿੰਦੀ ਹੈ। ਕਿਉਂਕਿ ਪੈਟਰੋਲ ਲਈ ਅਸੀਂ ਵਿਦੇਸ਼ਾਂ ਤੇ ਨਿਰਭਰ ਹਾਂ। ਜਦਕਿ ਈਥਾਨੌਲ ਭਾਰਤ ਵਿੱਚ ਹੀ ਬਣੇਗਾ ਅਤੇ ਇਸ ਦੀ ਕੀਮਤ ਘੱਟਣ ਵਧਣ ਦੇ ਘੱਟ ਹੀ ਚਾਂਸ ਹਨ।