Home / Viral / ਖੇਤਾਂ ਚ ਝੋਨਾ ਲਾ ਰਹੇ ਪਿਓ ਤੇ ਟੁੱਟੇਆ ਦੁੱਖਾ ਦਾ ਪਹਾੜ, ਅੱਠ ਮਹੀਨੇ ਦੀ ਮਸੂਮ ਬੱਚੀ ਨਾਲ ਖੇਤਾਂ ਚ ਵਾਪਰਿਆ ਇਹ ਭਾਣਾ

ਖੇਤਾਂ ਚ ਝੋਨਾ ਲਾ ਰਹੇ ਪਿਓ ਤੇ ਟੁੱਟੇਆ ਦੁੱਖਾ ਦਾ ਪਹਾੜ, ਅੱਠ ਮਹੀਨੇ ਦੀ ਮਸੂਮ ਬੱਚੀ ਨਾਲ ਖੇਤਾਂ ਚ ਵਾਪਰਿਆ ਇਹ ਭਾਣਾ

ਸਾਡੇ ਮੁਲਕ ਵਿੱਚ ਆਵਾਰਾ ਪਸ਼ੂਆਂ ਦੀ ਗਿਣਤੀ ਬਹੁਤ ਵਧ ਗਈ ਹੈ। ਇਨ੍ਹਾਂ ਆਵਾਰਾ ਪਸ਼ੂਆਂ ਕਰਕੇ ਆਏ ਦਿਨ ਵੱਡੇ ਵੱਡੇ ਹਾਦਸੇ ਵਾਪਰਦੇ ਰਹਿੰਦੇ ਹਨ। ਜਿਨ੍ਹਾਂ ਵਿੱਚ ਕੀਮਤੀ ਜਾਨਾ ਚੱਲੀਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਇਹ ਆਵਾਰਾ ਜਾਨਵਰ ਕਈ ਵਾਰ ਇਨਸਾਨਾਂ ਤੇ ਹਮਲਾ ਵੀ ਕਰਦੇ ਸੁਣੇ ਅਤੇ ਦੇਖੇ ਜਾ ਸਕਦੇ ਹਨ।

ਇਹ ਖਬਰ ਫਰੀਦਕੋਟ ਤੋਂ ਸਾਹਮਣੇ ਆਈ ਹੈ। ਜਿੱਥੇ ਕਿ ਕੁਝ ਆਵਾਰਾ ਕੁੱਤਿਆਂ ਦੁਆਰਾ ਇੱਕ ਅੱਠ ਮਹੀਨੇ ਦੀ ਮਸੂਮ ਬੱਚੀ ਨੂੰ ਨੌਚ-2 ਕੇ ਖਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਤੋਂ ਇਲਾਵਾ ਇਨ੍ਹਾਂ ਆਵਾਰਾ ਕੁੱਤਿਆਂ ਨੇ ਇੱਕ ਹੋਰ ਦੋ ਸਾਲ ਦੀ ਬੱਚੀ ਨੂੰ ਵੀ ਜਖਮੀ ਕਰ ਦਿੱਤਾ। ਇਹ ਦੋਵੇਂ ਬੱਚੀਆਂ ਪ੍ਰਵਾਸੀ ਮਜ਼ਦੂਰ ਦੀਆਂ ਧੀਆਂ ਦੱਸੀਆਂ ਜਾਂਦੀਆਂ ਹਨ।

ਜਾਣਕਾਰੀ ਅਨੁਸਾਰ ਜਦੋਂ ਇਨ੍ਹਾਂ ਮਸੂਮ ਬੱਚਿਆਂ ਦਾ ਪਰਿਵਾਰ ਖੇਤਾਂ ਵਿਚ ਕੰਮ ਕਰਨ ਗਿਆ ਹੋਇਆ ਸੀ ਤਾਂ ਆਵਾਰਾ ਕੁੱਤਿਆਂ ਨੇ ਆ ਕੇ ਇਨ੍ਹਾਂ ਤੇ ਹਮਲਾ ਕਰ ਦਿੱਤਾ ਅਤੇ ਇੱਕ ਮਸੂਮ ਬੱਚੀ ਦੀ ਮੌਕੇ ਤੇ ਹੀ ਜਾਨ ਚਲੀ ਗਈ। ਜਦੋਂ ਇਹ ਕੁੱਤੇ ਬੱਚਿਆਂ ਤੇ ਹਮਲਾ ਕਰ ਰਹੇ ਸਨ ਤਾਂ ਇਨ੍ਹਾਂ ਨੂੰ ਇੱਕ ਹੋਰ ਵਿਅਕਤੀ ਨੇ ਵੇਖ ਲਿਆ ਅਤੇ ਇਨ੍ਹਾਂ ਨੂੰ ਛੁਡਾਉਣ ਦੀ ਕੋਸ਼ਿਸ਼ ਵਿੱਚ ਉਹ ਖੁਦ ਵੀ ਜਖਮੀ ਹੋ ਗਿਆ।

ਫਿਲਹਾਲ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਸਹਮ ਦਾ ਮਾਹੋਲ ਹੈ ਅਤੇ ਹਰ ਕੋਈ ਖੇਤਾਂ ਵਿੱਚ ਇਕੱਲੇ ਜਾਣ ਤੋਂ ਡਾਰ ਰਿਹਾ ਹੈ। ਲੋਕਾਂ ਦਾ ਕਹਿਣਾ ਹੈ ਕਿ ਉਹ ਇਨ੍ਹਾਂ ਆਵਾਰਾ ਕੁੱਤਿਆਂ ਦੀ ਪਹਿਲਾਂ ਵੀ ਕਈ ਵਾਰ ਪ੍ਰਸ਼ਾਸਨ ਨੂੰ ਸਕਾਇਤ ਕਰ ਚੁੱਕੇ ਹਨ। ਪਰ ਉਨ੍ਹਾਂ ਵੱਲੋਂ ਹਾਲੇ ਤੱਕ ਕੋਈ ਵੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ। ਸਥਾਨਕ ਲੋਕਾਂ ਵੱਲੋਂ ਮੀਡੀਆ ਦੇ ਰਾਹੀਂ ਸਰਕਾਰ ਅਤੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਗਈ ਕਿ ਉਹ ਇਨ੍ਹਾਂ ਬੱਚਿਆਂ ਦੇ ਪਰਿਵਾਰ ਦੀ ਆਰਥਕ ਮਦਦ ਜ਼ਰੂਰ ਕਰਨ ਅਤੇ ਜਖਮੀ ਹੋਏ ਵਿਅਕਤੀ ਦੀ ਵੀ ਆਰਥਕ ਮਦਦ ਕੀਤੀ ਜਾਵੇ।

error: Content is protected !!