Home / Viral / ਹਰ ਮਹੀਨੇ 42 ਰੁਪਏ ਦੇਣ ਤੇ ਵਾਪਸ ਮਿਲਣਗੇ 5000 ਰੁਪਏ, ਜਾਣੋ ਇਸ ਅਨੋਖੀ ਸਕੀਮ ਬਾਰੇ

ਹਰ ਮਹੀਨੇ 42 ਰੁਪਏ ਦੇਣ ਤੇ ਵਾਪਸ ਮਿਲਣਗੇ 5000 ਰੁਪਏ, ਜਾਣੋ ਇਸ ਅਨੋਖੀ ਸਕੀਮ ਬਾਰੇ

ਪ੍ਰਾਇਵੇਟ ਨੌਕਰੀ ਕਰਣ ਵਾਲੇ ਹਮੇਸ਼ਾ ਭਵਿੱਖ ਨੂੰ ਲੈ ਕੇ ਚਿੰਤਤ ਰਹਿੰਦੇ ਹਨ। ਅਜਿਹੇ ਵਿੱਚ ਮੋਦੀ ਸਰਕਾਰ ਦੀ ਅਟਲ ਪੇਂਸ਼ਨ ਯੋਜਨਾ ਤੁਹਾਡੇ ਕੰਮ ਆ ਸਕਦੀ ਹੈ। ਪ੍ਰਾਇਵੇਟ ਖੇਤਰ ਵਿੱਚ ਕੰਮ ਕਰ ਰਹੇ ਲੋਕਾਂ ਲਈ ਇਹ ਯੋਜਨਾ ਬਹੁਤ ਖਾਸ ਹੈ। ਇਸ ਯੋਜਨਾ ਦੇ ਤਹਿਤ ਤੁਸੀ ਘੱਟ ਰਾਸ਼ੀ ਜਮਾਂ ਕਰਵੇ ਦੇ ਪੇਂਸ਼ਨ ਦੇ ਰੂਪ ਵਿੱਚ ਵੱਡੀ ਰਾਸ਼ੀ ਪ੍ਰਾਪਤ ਕਰ ਸਕਦੇ ਹੋ। ਜੇਕਰ ਕਿਸੇ ਕਾਰਣ ਤੁਹਾਡੀ ਮੌਤ ਹੋ ਜਾਂਦੀ ਹੈ ਤਾਂ ਤੁਹਾਡੇ ਪਰਵਾਰ ਵਾਲੇ ਇਸ ਯੋਜਨਾ ਦਾ ਮੁਨਾਫ਼ਾ ਲੈ ਸਕਦੇ ਹੋ।

ਅਸੰਗਠਿਤ ਖੇਤਰ ਦੇ ਲੋਕਾਂ ਨੂੰ ਧਿਆਨ ਰੱਖਦੇ ਹੋਏ ਅੱਟਲ ਪੈਨਸ਼ਨ ਸਕੀਮ ਬਣਾਈ ਗਈ ਹੈ । ਇਹ ਬੀਮਾ ਤੇ ਪੈਨਸ਼ਨ ਸੈਕਟਰ ਦੀ ਸਮਾਜਿਕ ਸੁਰੱਖਿਅਤ ਯੋਜਨਾ ਹੈ । ਇਸ ਸਕੀਮ ਨੂੰ ਸਰਕਾਰ ਵੱਲੋਂ ਦੇਸ਼ ਦੇ ਸਾਰੇ ਨਾਗਰਿਕਾਂ ਨੂੰ 1000 ਰੁਪਏ ਤੋਂ 5000 ਰੁਪਏ ਤਕ ਪੈਨਸ਼ਨ ਮੁਹੱਈਆ ਕਰਵਾਉਣ ਲਈ ਬਣਾਇਆ ਗਿਆ ਸੀ ।ਦਰਅਸਲ, ਇਸ ਯੋਜਨਾ ਦੀ ਦੇਖ-ਰੇਖ PFRDA ਵੱਲੋਂ ਕੀਤੀ ਜਾਂਦੀ ਹੈ । ਇਹ ਸਕੀਮ ਕਿਸੇ ਵੀ ਵਿਅਕਤੀ ਨੂੰ ਸੇਵਾਮੁਕਤ ਹੋਣ ਤੋਂ ਬਾਅਦ ਪੈਨਸ਼ਨ ਮੁਹੱਈਆ ਕਰਵਾਉਣ ਦੀ ਗਾਰੰਟੀ ਦਿੰਦੀ ਹੈ । ਇਸ ਵਿੱਚ 18 ਤੋਂ 40 ਸਾਲ ਤੱਕ ਦਾ ਕੋਈ ਵੀ ਭਾਰਤੀ ਨਾਗਰਿਕ ਸ਼ਾਮਿਲ ਹੋ ਸਕਦਾ ਹੈ ।

ਦੱਸ ਦੇਈਏ ਕਿ ਇਸ ਯੋਜਨਾ ਵਿੱਚ ਜੇਕਰ ਕੋਈ 18 ਸਾਲ ਦਾ ਨਾਗਰਿਕ ਸ਼ਾਮਿਲ ਹੁੰਦਾ ਹੈ ਤਾਂ ਉਸ ਨੂੰ 1000 ਤੋਂ 5000 ਰੁਪਏ ਤੱਕ ਦੀ ਪੈਨਸ਼ਨ ਪਾਉਣ ਲਈ 42 ਤੋਂ 210 ਰੁਪਏ ਤੱਕ ਹਰ ਮਹੀਨੇ ਦੇਣੇ ਪੈਣਗੇ ।ਜੇਕਰ ਕੋਈ ਸਕੀਮ ਵਿੱਚ ਕੋਈ 40 ਸਾਲ ਦੀ ਉਮਰ ਦਾ ਨਾਗਰਿਕ ਸ਼ਾਮਿਲ ਹੋਣਾ ਚਾਹੁੰਦਾ ਹੈ ਤਾਂ ਉਸ ਨੂੰ ਹਰ ਮਹੀਨੇ 291 ਤੋਂ 1454 ਰੁਪਏ ਤੱਕ ਦੇਣੇ ਪੈਣਗੇ । ਇਸ ਯੋਜਨਾ ਵਿੱਚ ਸ਼ਾਮਿਲ ਹੋ ਕੇ ਕੋਈ 80 ਸੀਸੀਡੀ ਤਹਿਤ ਟੈਕਸ ਵਿੱਚ ਛੂਟ ਹਾਸਿਲ ਕਰ ਸਕਦਾ ਹੈ ।

error: Content is protected !!