Home / Viral / ਇਸ ਜਗ੍ਹਾ ਭਾਰੀ ਹੜ੍ਹ ਆਉਣ ਕਾਰਨ ਲੋਕਾਂ ਦੇ ਘਰਾਂ ਦੀਆਂ ਛੱਤਾਂ ਤੇ ਚੜ੍ਹੇ ਖ਼ਤਰਨਾਕ ਮਗਰਮੱਛ, ਦੇਖੋ ਪੂਰਾ ਲਾਇਵ ਵੀਡੀਓ

ਇਸ ਜਗ੍ਹਾ ਭਾਰੀ ਹੜ੍ਹ ਆਉਣ ਕਾਰਨ ਲੋਕਾਂ ਦੇ ਘਰਾਂ ਦੀਆਂ ਛੱਤਾਂ ਤੇ ਚੜ੍ਹੇ ਖ਼ਤਰਨਾਕ ਮਗਰਮੱਛ, ਦੇਖੋ ਪੂਰਾ ਲਾਇਵ ਵੀਡੀਓ

ਦੇਸ਼ ਦੇ ਪੱਛਮੀ ਹਿੱਸੇ ਤੋਂ ਲੈ ਕੇ ਦੱਖਣ ਦੇ ਸੂਬਿਆਂ ਤੱਕ ਹੜ੍ਹ ਦਾ ਕਹਿਰ ਲਗਾਤਾਰ ਵਧ ਰਿਹਾ ਹੈ। ਕਰਨਾਟਕ ‘ਚ ਵੀ ਹੜ੍ਹ ਨੇ ਕਹਿਰ ਢਾਹਿਆ ਹੋਇਆ ਹੈ ਅਤੇ ਲੋਕਾਂ ਦੇ ਮਕਾਨ ਪਾਣੀ ‘ਚ ਡੁੱਬ ਚੁੱਕੇ ਹਨ। ਇਥੇ ਇਨਸਾਨ ਤਾਂ ਕੀ ਜਾਨਵਰ ਵੀ ਹੜ੍ਹ ਦੀ ਮਾਰ ਨਾਲ ਬੇਹਾਲ ਹਨ। ਉੱਥੇ ਜਾਨਵਰਾਂ ਦਾ ਵੀ ਬੁਰਾ ਹਾਲ ਹੈ।ਇਸ ਨਾਲ ਜਾਨਵਰ ਆਬਾਦੀ ਵਾਲੇ ਇਲਾਕਿਆਂ ‘ਚ ਦਾਖਲ ਹੋ ਗਏ ਹਨ।

ਕਰਨਾਟਕ ਦੇ ਬੇਲਗਾਮ ‘ਚ ਜਾਨਵਰਾਂ ਦੀ ਘੁਸਪੈਠ ਦਾ ਅਜਿਹਾ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਦਿਖਾਈ ਦੇ ਰਿਹਾ ਹੈ ਕਿ ਬੇਲਗਾਮ ਦੀ ਰਾਏਬਾਗ ਤਹਿਸੀਲ ‘ਚ ਇੱਕ ਵੱਡਾ ਮਗਰਮੱਛ ਇਕ ਘਰ ਦੀ ਛੱਤ ‘ਤੇ ਚੜ੍ਹ ਗਿਆ ਹੈ। ਜਿਸ ਕਾਰਨ ਲੋਕਾਂ ‘ਚ ਸਨਸਨੀ ਫੈਲ ਗਈ ਹੈ। ਇਸ ਦੌਰਾਨ ਲੋਕਾਂ ਨੇ ਇਸ ਘਟਨਾ ਨੂੰ ਕੈਮਰੇ ‘ਚ ਕੈਦ ਕਰ ਲਿਆ ਹੈ।

ਦੱਸ ਦੇਈਏ ਕਿ ਕਰਨਾਟਕ, ਕੇਰਲ ਤੇ ਗੁਜਰਾਤ ‘ਚ ਹੜ੍ਹ ਕਾਰਨ ਹਾਲਾਤ ਗੰਭੀਰ ਬਣੇ ਹੋਏ ਹਨ। ਇਨ੍ਹਾਂ ਸੂਬਿਆਂ ‘ਚ ਹੁਣ ਤੱਕ ਲੱਗਭਗ 150 ਲੋਕਾਂ ਦੀ ਮੌਤ ਹੋ ਗਈ ਹੈ ਤੇ 10 ਲੱਖ ਤੋਂ ਜ਼ਿਆਦਾ ਲੋਕ ਰਾਹਤ ਕੈਂਪਾਂ ‘ਚ ਰਹਿਣ ਲਈ ਮਜਬੂਰ ਹਨ।

#WATCH A crocodile lands on roof of a house in flood-affected Raybag taluk in Belgaum. #Karnataka (11.09.19) pic.twitter.com/R5GxaDRMDL— ANI (@ANI) August 12, 2019

error: Content is protected !!