Home / Viral / “ਜਾਣੋ ਹੁਣ ਤੱਕ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਕਿੰਨੀ ਪਈ ਬਾਰਿਸ਼ ਤੇ ਕੀ ਨੇ ਹਾਲਾਤ !

“ਜਾਣੋ ਹੁਣ ਤੱਕ ਪੰਜਾਬ ਦੇ ਕਿਹੜੇ ਸ਼ਹਿਰ ਵਿੱਚ ਕਿੰਨੀ ਪਈ ਬਾਰਿਸ਼ ਤੇ ਕੀ ਨੇ ਹਾਲਾਤ !

ਸਤਲੁਜ ਖੇਤਰਾਂ ਚ ਸਥਿਤੀ ਗੰਭੀਰ ਹੋਣੀ ਤੈਅ ਸੂਬੇ ਚ ਫੌਜ ਤੇ NDRF ਨੂੰ ਸੱਦਾ ਸਥਿਤੀ ਸਧਾਰਨ ਹੋਣ ਤੱਕ, ਸਤਲੁਜ ਖੇਤਰਾਂ ਤੇ ਹਿਮਾਚਲ ਤੋਂ ਦੂਰੀ ਬਣਾਈ ਜਾਵੇ। ਭਾਦੋਂ ਦੀ ਸੰਗਰਾਂਦ, ਸੂਬੇ ਦੇ ਅਨੇਕਾਂ ਭਾਗਾਂ ਤੇ ਹਿਮਾਚਲ ਚ ਪਏ ਭਿਆਨਕ ਮੀਂਹ ਕਾਰਨ ਭਾਖੜਾ ਡੈਮ ਦੇ ਫਲੱਡ ਗੇਟ ਖੋਲ੍ਹੇ ਗਏ। ਛੱਡੇ ਪਾਣੀ ਕਾਰਨ ਸਤਲੁਜ ਕੰਢੇ ਪੈਂਦੇ ਲੁਧਿਆਣਾ, ਜਲੰਧਰ, ਮੋਗਾ, ਨਵਾਂ ਸ਼ਹਿਰ ਤੇ ਰੋਪੜ ਚ ਹੜ੍ਹ ਦੀ ਮਾਰ ਸ਼ੁਰੂ ਹੈ। ਅਗਲੇ 24 ਘੰਟਿਆਂ ਚ ਪੰਜਾਬ ਦੇ ਕੁਝ ਹਿੱਸਿਆਂ ਚ ਦਰਮਿਆਨਾ ਮੀੰਹ, ਜਦਕਿ ਹਿਮਾਚਲ ਤੇ ਉਸਦੇ ਨਾਲ਼ ਲੱਗਦੇ ਪੰਜਾਬ ਦੇ ਜਿਲਿਆਂ ਚ ਭਾਰੀ ਮੀਂਹ ਪੈ ਸਕਦਾ ਹੈ। ਜਿਸਨਾਲ ਸਤਲੁਜ ਕੰਢੇ ਵਸੇ ਹਿੱਸਿਆਂ ਚ ਸਥਿਤੀ ਹੋਰ ਨਾਜ਼ੁਕ ਹੋ ਸਕਦੀ ਹੈ।

ਪ੍ਸ਼ਾਸਨ ਪਹਿਲੋਂ ਹੀ ਅਲਰਟ ਤੇ ਸੀ ਸੋ ਹਾਲੇ ਤੱਕ ਜਾਨੀ ਨੁਕਸਾਨ ਤੋਂ ਬਚਾਅ ਰਿਹਾ, ਪਰ ਮਾਲੀ ਨੁਕਸਾਨ ਚ ਵਾਧਾ ਹੋਣਾ ਤੈਅ। ਹਾਲਾਂਕਿ ਚੰਗੀ ਖ਼ਬਰ ਇਹ ਹੈ ਕਿ ਪੰਜਾਬ ਚ ਹੁਣ ਬਹੁਤ ਭਾਰੀ(100-300mm) ਮੀਂਹ ਦੀ ਕੋਈ ਉਮੀਦ ਨਹੀਂ ਹੈ। ਰਾਵੀ-ਬਿਆਸ ਵੀ ਨੱਕੋ-ਨੱਕ ਭਰੇ ਹੋਏ ਹਨ, ਖੰਨਾ-ਨਾਭਾ ਖੇਤਰ ਚ ਪਏ ਬਹੁਤ ਭਾਰੀ ਮੀਂਹ ਤੋਂ ਬਾਅਦ ਸਰਹੰਦ ਚੋਆ ਸੰਗਰੂਰ, ਨਾਭਾ, ਸੁਨਾਮ ਤੇ ਅਮਰਗੜ੍ਹ ਖੇਤਰਾਂ ਚ ਤਬਾਹੀ ਮਚਾਅ ਰਿਹਾ ਹੈ, ਜੋ ਕਿ ਅੱਗੇ ਜਾਕੇ ਵੀ ਨੁਕਸਾਨ ਕਰ ਸਕਦਾ ਹੈ। ‎ਪੱਛਮੀ ਮਾਲਵੇ ਚ ਵੀ ਠੰਡੀ ਨੇਰੀ ਨਾਲ ਕਾਰਵਾਈ ਦੀ ਆਸ ਜਾਪ ਰਹੀ ਹੈ। ਦੱਸੇ ਅਨੁਸਾਰ ਸੂਬੇ ਦੇ ਅਨੇਕਾਂ ਭਾਗਾ ਚ ਘੱਟੋ ਘੱਟ ਪਾਰਾ 22°C ਤੋਂ ਹੇਠ ਦਰਜ਼ ਕੀਤਾ ਗਿਆ।

ਸਮਰਾਲਾ 19.6°C ਤੇ ਲੁਧਿਆਣਾ 21.4°C ਨਾਲ ਸਭ ਤੋਂ ਠੰਢੇ ਰਹੇ। ਅਗਲੇ ਦੋ-ਤਿੰਨ ਦਿਨ ਵਗਦੀ ਪੱਛੋਂ ਦਰਮਿਆਨ ਮੌਸਮ ਸੁਹਾਵਣਾ ਰਹੇਗਾ। ਤੁਹਾਨੂੰ ਦੱਸ ਦੇਈਏ ਕਿ ਬੀਤੇ 24 ਘੰਟਿਆਂ ਦੌਰਾਨ ਦਰਜ਼ ਹਿਮਾਚਲ ਤੇ ਪੰਜਾਬ ਤੇ ਪੂਰੇ ਭਾਰਤ ਚ ਸਭ ਤੋ ਵੱਧ ਅਨੰਦਪੁਰ ਸਾਹਿਬ ਲਾਗੇ ਨੈਣਾ ਦੇਵੀ “ਪੰਜਾਬ ਦੇ ਵੱਖ-ਵੱਖ ਇਲਾਕਿਆਂ ‘ਚ ਬੀਤੇ ਦਿਨ ਤੋਂ ਪੈ ਰਹੀ ਭਾਰੀ ਬਾਰਿਸ਼ ਨੇ ਹੜ੍ਹ ਜਿਹੇ ਹਾਲਾਤ ਬਣਾ ਦਿੱਤੇ ਹਨ, ਜਿਸ ਦਾ ਜ਼ਿਆਦਾ ਅਸਰ ਰੋਪੜ ‘ਚ ਦੇਖਣ ਨੂੰ ਮਿਲਿਆ। ਜਿਸ ਨੂੰ ਮੱਦੇਨਜ਼ਰ ਰੱਖਦੇ ਹੋਏ ਡਿਪਟੀ ਕਮਿਸ਼ਨਰ ਸੁਮਿਤ ਜਾਰੰਗਲ ਰੂਪਨਗਰ ਵੱਲੋਂ ਅੱਜ ਯਾਨੀ ਸੋਮਵਾਰ ਨੂੰ ਸਾਰੇ ਵਿਦਿਅਕ ਅਦਾਰੇ ਬੰਦ ਰੱਖਣ ਦੇ ਹੁਕਮ ਦਿੱਤੇ ਗਏ ਹਨ।

error: Content is protected !!