Home / Viral / ਤੁਸੀ ਵੀ ਖੇਤੀ ਕਰਨ ਲਈ ਜਾਣਾ ਚਾਹੁੰਦੇ ਹੋ ਕੈਨੇਡਾ ਤਾ ਇਹ ਖਬਰ ਜਰੂਰ ਪੜੋ

ਤੁਸੀ ਵੀ ਖੇਤੀ ਕਰਨ ਲਈ ਜਾਣਾ ਚਾਹੁੰਦੇ ਹੋ ਕੈਨੇਡਾ ਤਾ ਇਹ ਖਬਰ ਜਰੂਰ ਪੜੋ

ਜੇਕਰ ਤੁਸੀਂ ਵੀ ਕੈਨੇਡਾ ਜਾ ਕੇ ਖੇਤੀ ਕਰਨਾ ਚਾਹੁੰਦੇ ਹੋ ਤਾਂ ਅੱਜ ਅਸੀਂ ਤੁਹਾਨੂੰ ਤੁਹਾਡੇ ਕੰਮ ਦੀ ਗੱਲ ਦੱਸਣ ਜਾ ਰਹੇ ਹਾਂ, 2020 ਤੱਕ ਕੈਨੇਡਾ ਵਿੱਚ ਖੇਤੀਬਾੜੀ ਕਰਨ ਵਾਲਿਆਂ ਨੂੰ ਪੱਕੀ ਨਾਗਰਿਕਤਾ ਦਿੱਤੀ ਜਾ ਰਹੀ ਹੈ, ਇਸ ਲਈ ਤੁਸੀਂ ਵੀ ਅਪਲਾਈ ਕਰ ਸਕਦੇ ਹੋ ਕੈਨੇਡਾ ਜਾਣ ਤੋਂ ਲੈ ਕੇ ਉਥੇ ਪੱਕੀ ਨਾਗਰਿਕਤਾ ਹਾਸਲ ਕਰਨ ਤੱਕ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ। ਉਥੇ ਹੀ ਫੈਡਰਲ ਸਰਕਾਰ ਅਗਲੇ ਸਾਲ ਭਾਵ 2020 ਦੀ ਸ਼ੁਰੂਆਤ ‘ਚ ਇਥੇ ਕੰਮ ਕਰ ਰਹੇ ਵਿਦੇਸ਼ੀ ਕਾਮਿਆਂ ਨੂੰ ਪੱਕੀ ਨਾਗਰਿਕਤਾ ਦੇਣ ਲਈ ਇਕ ਨਵੇਂ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ।

ਇਸ ਪ੍ਰੋਗਰਾਮ ਦਾ ਨਾਂ ‘ਪਾਇਲਟ ਪ੍ਰੋਗਰਾਮ’ ਹੈ, ‘ਚ ਖੇਤੀਬਾੜੀ ਨਾਲ ਸਬੰਧਿਤ ਵਿਦੇਸ਼ੀ ਕਾਮਿਆਂ ਨੂੰ ਪੀ. ਆਰ. (ਕੈਨੇਡਾ ਦੀ ਪੱਕੀ ਨਾਗਰਿਕਤਾ) ਦਿੱਤੀ ਜਾਵੇਗੀ।ਦੱਸ ਦਈਏ ਕਿ ਫੈਡਰਲ ਸਰਕਾਰ ਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਖੇਤੀਬਾੜੀ ‘ਚ ਚੱਲ ਰਹੀ ਕਾਮਿਆਂ ਦੀ ਘਾਟ ਨੂੰ ਲੈ ਕੇ ਕੀਤੀ ਹੈ। ਯੋਗਤ ਐਗਰੀ ਫੂਡ ਇਮੀਗ੍ਰੇਸ਼ਨ ਪਾਇਲਟ ਨੇ ਐਲਾਨ ਕੀਤਾ ਕਿ ਇਹ ਪ੍ਰੋਗਰਾਮ ਉਨ੍ਹਾਂ ਕਾਮਿਆਂ ਲਈ ਹੈ ਜਿਹੜੇ ਕਿ ਮੀਟ ਪ੍ਰੋਸੈਸਿੰਗ, ਮਸ਼ਰੂਮ ਅਤੇ ਗ੍ਰੀਨ ਹਾਊਸ ਕ੍ਰਾਪ ਪ੍ਰੋਡੱਕਸ਼ਨ ‘ਚ ਕੰਮ ਕਰ ਰਹੇ ਹਨ। ਇਸ ਪ੍ਰੋਗਰਾਮ ਰਾਹੀਂ ਪੱਕੀ ਨਾਗਰਿਕਤਾ ਹਾਸਲ ਕਰਨ ਲਈ ਇਨ੍ਹਾਂ ਫੀਲਡਾਂ ‘ਚ ਕੰਮ ਕਰ ਰਹੇ ਕਾਮਿਆਂ ਨੂੰ 1 ਸਾਲ ਦਾ ਤਜ਼ਰਬਾ, ਅੰਗ੍ਰੇਜ਼ੀ ਅਤੇ ਫ੍ਰੈਂਚ ‘ਚ ਗੱਲਬਾਤ ਕਰਨ ਲਈ, ਹਾਈ ਸਕੂਲ ਸਿੱਖਿਆ ਅਤੇ ਜਾਬ ਆਫਰ ਲੋੜੀਂਦੀ ਹੈ।

ਇਸ ਟਰਾਇਲ ਅਧੀਨ ਹਰ ਸਾਲ ਪ੍ਰੋਸੈਸਿੰਗ ਲਈ ਵੱਧ ਤੋਂ ਵੱਧ 2750 ਅਰਜ਼ੀਆਂ ਨੂੰ ਸਵਿਕਾਰ ਕੀਤਾ ਜਾਵੇਗਾ। ਇੰਮੀਗਰੇਸ਼ਨ ਰਫਿਊਜੀ ਅਤੇ ਨਾਗਰਿਕਤਾ ਕੈਨੇਡਾ (IRCC) ਦਾ ਕਹਿਣਾ ਹੈ ਕਿ ਪਰਵਾਰਕ ਮੈਂਬਰਾਂ ਸਮੇਤ ਟਰਾਈਲ ਲਈ ਤਿੰਨ ਸਾਲਾਂ ਵਿਚ ਲਗਭਗ 16,500 ਨਵੇਂ ਸਥਾਈ ਨਿਵਾਸੀਆਂ ਦਾ ਸਵਾਗਤ ਕੀਤਾ ਜਾ ਸਕਦਾ ਹੈ। ਕੈਨੇਡਾ ਦੇ ਰੋਜ਼ਗਾਰ, ਕਰਮਚਾਰੀ ਵਿਕਾਸ ਅਤੇ ਲੇਬਰ ਮੰਤਰੀ ਦੇ ਸੰਸਦੀ ਸਕੱਤਰ ਰੋਜਰ ਕੁਜ਼ਨਰ ਨੇ ਕਿਹਾ ਕਿ ਵਿਦੇਸ਼ਾਂ ਤੋਂ ਜੋ ਅਸਥਾਈ ਕਰਮਚਾਰੀ ਇਸ ਦੇਸ਼ ਵਿਚ ਆਉਂਦੇ ਹਨ ਅਤੇ ਸਥਾਈ ਨੌਕਰੀਆਂ ਲਈ ਸਖ਼ਤ ਮਿਹਨਤ ਕਰਦੇ ਹਨ ਉਹਨਾਂ ਕੋਲ ਪੱਕੇ ਹੋਣ ਲਈ ਇਕ ਵਧੀਆ ਅਤੇ ਉਚਿਤ ਮੌਕਾ ਹੋਣਾ ਚਾਹੀਦਾ ਹੈ।

error: Content is protected !!