ਹੌਜਕਾਜੀ ਦੇ ਲਾਲ ਕੂਆਂ ‘ਚ ਸਖ਼ਤ ਸੁਰੱਖਿਆ ਵਿਚਕਾਰ ਪ੍ਰਾਚੀਨ ਦੁਰਗਾ ਮੰਦਰ ਵਿਚ ਸ਼ਾਂਤੀ ਪੂਰਵਕ ਮੂਰਤੀ ਸਥਾਪਿਤ ਕੀਤੀ ਗਈ। ਇਸ ਦੌਰਾਨ ਵੱਡੀ ਗਿਣਤੀ ਵਿਚ ਲੋਕ ਮੌਜੂਦ ਸਨ।

ਸ਼ੋਭਾ ਯਾਤਰਾ ਦੌਰਾਨ ਨਾਰਥ ਵੈਸਟ ਦਿੱਲੀ ਤੋਂ ਭਾਜਪਾ ਦੇ ਸੰਸਦ ਮੈਂਬਰ ਹੰਸਰਾਜ ਹੰਸ ਦਾ ਫ਼ੋਨ ਉਹਨਾਂ ਦੀ ਜੇਬ ਚੋ ਚੋਰੀ ਹੋ ਗਿਆ। ਇਸ ਮਾਮਲੇ ਵਿਚ ਹੌਜ ਕਾਜੀ ਥਾਣੇ ਵਿਚ ਸ਼ਿਕਾਇਤ ਦਰਜ ਕਰਾਈ ਗਈ ਹੈ।ਇਸ ਤੋਂ ਬਾਅਦ ਸਥਾਨਕ ਪ੍ਰਸ਼ਾਸ਼ਨ ਨੂੰ ਭਾਜੜਾਂ ਪੈ ਗਈਆਂ ਅਤੇ ਹਜੇ ਤਕ ਵੀ ਫੋਨ ਦਾ ਕੋਈ ਪਤਾ ਨਹੀਂ ਲੱਗ ਸਕਿਆ।
