Home / Viral / ਸਕੂਲ ਪੜ੍ਹਨ ਗਈ ਵਿਦਿਆਰਥਣ ਹੋਈ ਗਾਇਬ, ਜਦੋਂ ਮਿਲੀ ਤਾਂ ਸੱਚ ਜਾਣਕੇ ਸਭ ਹੋ ਗਏ ਹੈਰਾਨ, ਦੇਖੋ ਵੀਡੀਓ

ਸਕੂਲ ਪੜ੍ਹਨ ਗਈ ਵਿਦਿਆਰਥਣ ਹੋਈ ਗਾਇਬ, ਜਦੋਂ ਮਿਲੀ ਤਾਂ ਸੱਚ ਜਾਣਕੇ ਸਭ ਹੋ ਗਏ ਹੈਰਾਨ, ਦੇਖੋ ਵੀਡੀਓ

ਤਰਨਤਾਰਨ ਦੇ ਸੇਂਟ ਫਰਾਂਸਿਸ ਸਕੂਲ ਦੀ 13 ਸਾਲਾਂ ਦੀ ਇੱਕ ਵਿਦਿਆਰਥਣ ਨੂੰ ਕਿਸੇ ਹੋਰ ਸਕੂਲ ਦੇ ਵਿਦਿਆਰਥੀ ਹੁਸਨਪ੍ਰੀਤ ਸਿੰਘ ਪੁੱਤਰ ਪਰਮਜੀਤ ਸਿੰਘ ਉਰਫ਼ ਪੱਪੂ ਘੋੜਾ ਛੁੱਟੀ ਤੋਂ ਬਾਅਦ ਹਰਿਮੰਦਰ ਸਾਹਿਬ ਅੰਮ੍ਰਿਤਸਰ ਲੈ ਗਿਆ। ਲੜਕੀ ਦੇ ਮਾਤਾ ਪਿਤਾ ਵੱਲੋਂ ਪੁਲਿਸ ਨੂੰ ਜਾਣਕਾਰੀ ਦੇਣ ਤੇ ਪੁਲੀਸ ਨੇ ਇਨ੍ਹਾਂ ਦੋਵਾਂ ਨੂੰ ਅਨੰਦਪੁਰ ਸਾਹਿਬ ਤੋਂ ਕਾਬੂ ਕਰ ਲਿਆ। ਪੁਲਿਸ ਦੇ ਦੱਸਣ ਅਨੁਸਾਰ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਅਧਿਕਾਰੀ ਨੇ ਮੀਡੀਆ ਨੂੰ ਜਾਣਕਾਰੀ ਦਿੱਤੀ ਹੈ ਕਿ ਇਹ ਲੜਕੀ ਰੋਜ਼ਾਨਾ ਦੀ ਤਰ੍ਹਾਂ ਸਵੇਰੇ ਸਕੂਲ ਵਿੱਚ ਆਈ ਛੁੱਟੀ ਦੇ ਸਮੇਂ ਤਿੰਨ ਲੜਕੇ ਮੋਟਰਸਾਈਕਲ ਉੱਤੇ ਆਏ ਇਨ੍ਹਾਂ ਵਿੱਚੋਂ ਇੱਕ ਲੜਕਾ ਹੁਸਨਪ੍ਰੀਤ ਸਿੰਘ ਇਸ ਲੜਕੀ ਨੂੰ ਮੋਟਰਸਾਈਕਲ ਤੇ ਬਿਠਾ ਕੇ ਲੈ ਗਿਆ।

ਇਸ ਨੇ ਨੂਰਦੀਨ ਦੇ ਬੱਸ ਸਟੈਂਡ ਤੋਂ ਲੜਕੀ ਨੂੰ ਹੋਰ ਕੱਪੜੇ ਲੈ ਕੇ ਦਿੱਤੇ। ਲੜਕੀ ਨੇ ਸਕੂਲ ਦੀ ਵਰਦੀ ਉਤਾਰ ਕੇ ਨਵੇਂ ਕੱਪੜੇ ਪਹਿਨ ਲਏ ਇਹ ਦੋਵੇਂ ਜਣੇ ਦਰਬਾਰ ਸਾਹਿਬ ਅੰਮ੍ਰਿਤਸਰ ਚਲੇ ਗਏ। ਲੜਕਾ ਹੁਸਨਪ੍ਰੀਤ ਲੜਕੀ ਨੂੰ ਦਰਬਾਰ ਸਾਹਿਬ ਛੱਡ ਕੇ ਕਿਤਾਬਾਂ ਰੱਖਣ ਘਰ ਆਇਆ। ਫੇਰ ਉਹ ਦੁਆਰਾ ਅੰਮ੍ਰਿਤਸਰ ਪਹੁੰਚ ਗਿਆ। ਦੋ ਦਿਨ ਇਹ ਦੋਵੇਂ ਅੰਮ੍ਰਿਤਸਰ ਰਹੇ ਲੜਕਾ ਰਸੂਲਪੁਰ ਪਿੰਡ ਦਾ ਰਹਿਣ ਵਾਲਾ ਹੈ। ਜਦੋਂ ਲੜਕੀ ਘਰ ਨਾ ਪਹੁੰਚੀ ਤਾਂ ਉਸ ਦੇ ਪਰਿਵਾਰ ਨੇ ਇਸ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ ਕਾਲ ਡਿਟੇਲ ਤੋਂ ਪਤਾ ਲੱਗਾ ਹੈ ਕਿ ਘਰ ਵਾਲੇ ਫੋਨ ਤੇ ਲੜਕੀ ਦੀ ਹਰ ਰੋਜ਼ ਲੜਕੇ ਨਾਲ ਗੱਲ ਹੁੰਦੀ ਸੀ।

ਪੁਲਿਸ ਅਨੁਸਾਰ ਲੜਕੀ ਨੇ ਲੜਕੇ ਨਾਲ ਇਹ ਸਕੀਮ ਬਣਾਈ ਸੀ ਕਿ ਉਹ ਸਕੂਲ ਵਿਚ ਛੁੱਟੀ ਹੋਣ ਤੋਂ ਬਾਅਦ ਇਕੱਠੇ ਚਲੇ ਜਾਣਗੇ। ਜਦੋਂ ਪੁਲਿਸ ਨੇ ਲੜਕੇ ਦੇ ਮੋਬਾਈਲ ਦੀ ਲੋਕੇਸ਼ਨ ਪਤਾ ਕਰਵਾਈ ਤਾਂ ਪਤਾ ਲੱਗਾ ਕਿ ਇਹ ਅਨੰਦਪੁਰ ਸਾਹਿਬ ਦੇ ਏਰੀਏ ਵਿੱਚ ਹੈ। ਪੁਲਿਸ ਪਾਰਟੀ ਨੇ ਅੰਮ੍ਰਿਤਸਰ ਤੋਂ ਇਨ੍ਹਾਂ ਦੋਵਾਂ ਨੂੰ ਕਾਬੂ ਕਰ ਲਿਆ ਹੈ। ਲੜਕੇ ਨੇ ਮੰਨਿਆ ਕਿ ਉਨ੍ਹਾਂ ਦੀ 9 ਮਹੀਨੇ ਤੋਂ ਆਪਸ ਵਿੱਚ ਗੱਲਬਾਤ ਹੁੰਦੀ ਸੀ। ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਕਾਗਜ਼ੀ ਕਾਰਵਾਈ ਕਰਨ ਉਪਰੰਤ ਲੜਕੀ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਾਵੇਗਾ। ਲੜਕੇ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਰਿਮਾਂਡ ਹਾਸਲ ਕੀਤਾ ਜਾਵੇਗਾ।

error: Content is protected !!