Home / Viral / ਤਾਜ਼ਾ ਵੱਡੀ ਖ਼ਬਰ: ਆਹ ਦੇਖੋ ਹੁਣੇ-ਹੁਣੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਨੂੰ ਸਰਕਾਰ ਨੇ ਦੇ ਦਿੱਤਾ ਤਕੜਾ ਝੱਟਕਾ, ਦੇਖੋ ਪੂਰੀ ਖ਼ਬਰ

ਤਾਜ਼ਾ ਵੱਡੀ ਖ਼ਬਰ: ਆਹ ਦੇਖੋ ਹੁਣੇ-ਹੁਣੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿੰਘ ਨੂੰ ਸਰਕਾਰ ਨੇ ਦੇ ਦਿੱਤਾ ਤਕੜਾ ਝੱਟਕਾ, ਦੇਖੋ ਪੂਰੀ ਖ਼ਬਰ

ਪੰਜਾਬੀ ਤੇ ਬਾਲੀਵੁੱਡ ਦੇ ਮਸ਼ਹੂਰ ਗਾਇਕ ਮੀਕਾ ਸਿਘ ਨੂੰ ਪਾਕਿਸਤਾਨ ਵਿਚ ਸ਼ੋਅ ਕਰਨਾ ਮਹਿੰਗਾ ਪੈ ਸਕਦਾ ਹੈ। ਜਿਥੇ ਗਾਇਕ ਮੀਕਾ ਸਿੰਘ ਨੇ ਕਰਾਚੀ ਵਿਚ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ ਮੁਸ਼ਰਫ ਦੇ ਰਿਸ਼ਤੇਦਾਰਾਂ ਦੇ ਵਿਆਹ ਵਿੱਚ ਸ਼ੋਅ ਕੀਤਾ ਸੀ। ਜਿਸ ਤੋਂ ਬਾਅਦ ਮੀਕਾ ਨੂੰ ਪਹਿਲਾਂ ਸੋਸ਼ਲ ਮੀਡਿਆ ‘ਤੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਸੀ ਪਰ ਹੁਣ ਬਾਲੀਵੁੱਡ ਦੇ ਵਿੱਚ ਵੀ ਗਾਇਕ ਮੀਕਾ ਦੇ ਖਿਲਾਫ਼ ਵਿਰੋਧ ਉੱਠਣਾ ਸ਼ੁਰੂ ਹੋ ਗਿਆ ਹੈ।

ਦਰਅਸਲ ‘ਚ ਕਸ਼ਮੀਰ ਤੋਂ ਧਾਰਾ 370 ਹਟਾਏ ਜਾਣ ਤੋਂ ਬਾਅਦ ਇਕ ਵਾਰ ਫਿਰ ਦੋਹਾਂ ਦੇਸ਼ਾਂ ਦੇ ਰਿਸ਼ਤਿਆਂ ਵਿਚ ਖਟਾਸ ਨਜ਼ਰ ਆ ਰਹੀ ਹੈ। ਇਸ ਦੌਰਾਨ ਭਾਰਤ ਅਤੇ ਪਾਕਿਸਤਾਨ ਵਿਚ ਤਣਾਅ ਦੇ ਚਲਦਿਆਂ ਗਾਇਕ ਮੀਕਾ ਸਿੰਘ ਨੇ ਕਰਾਚੀ ਵਿਚ ਇਕ ਅਰਬਪਤੀ ਦੀ ਬੇਟੀ ਦੇ ਵਿਆਹ ਵਿਚ ਪ੍ਰੋਗਰਾਮ ਪੇਸ਼ ਕੀਤਾ ਗਿਆ, ਜੋ ਕਿ 8 ਅਗਸਤ ਨੂੰ ਹੋਇਆ ਹੈ। ਜਿਸ ਤੋਂ ਬਾਅਦ ਮੀਕਾ ਸਿੰਘ ਹੁਣ ਵਿਵਾਦ ਵਿਚ ਫਸ ਚੁੱਕੇ ਹਨ।

ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ ਨੇ ਮੀਕਾ ਸਿੰਘ ਨੂੰ ਇੰਡੀਅਨ ਫਿਲਮ ਇੰਡਸਟਰੀ ਵਿਚ ਪਾਬੰਦੀ ਲਗਾਉਣ ਅਤੇ ਬਾਈਕਾਟ ਕਰਨ ਦੀ ਗੱਲ ਕਹੀ ਹੈ। ਆਲ ਇੰਡੀਆ ਸਿਨੇ ਵਰਕਰਜ਼ ਐਸੋਸੀਏਸ਼ਨ ਨੇ ਕਿਹਾ ਹੈ ਕਿ ਜੇਕਰ ਕੋਈ ਭਾਰਤੀ ਇਸ ਨਾਲ ਕੰਮ ਕਰਦਾ ਹੈ ਤਾਂ ਉਸਦੇ ਖਿਲਾਫ ਅਦਾਲਤ ਵਿਚ ਕਾਰਵਾਈ ਕੀਤੀ ਜਾਵੇਗੀ। ਆਲ ਇੰਡੀਆ ਸਿਨੈ ਵਰਕਰਜ਼ ਐਸੋਸੀਏਸ਼ਨ ਨੇ ਸੂਚਨਾ ਤੇ ਪ੍ਰਸਾਰਣ ਮੰਤਰਾਲੇ ਤੋਂ ਵੀ ਇਸ ਮਾਮਲੇ ਵਿਚ ਮਦਦ ਮੰਗੀ ਹੈ। ਐਸੋਸੀਏਸ਼ਨ ਨੇ ਕਿਹਾ ਕਿ ਮੀਕਾ ਸਿੰਘ ਖਿਲਾਫ਼ ਸਖ਼ਤ ਤੋਂ ਸਖਤ ਕਾਰਵਾਈ ਕੀਤੀ ਜਾਵੇ।

error: Content is protected !!