ਕੁਝ ਦਿਨ ਪਹਿਲਾਂ ਅਗਵਾ ਕੀਤੇ ਪਿੰਡ ਮਲਕ ਦੇ ਅਨਮੋਲ ਦੀ ਬਾਡੀ ਚੌਥੇ ਦਿਨ ਅਖਾੜਾ ਨਹਿਰ ਦੇ ਪੁਲ ਡੱਲਾ ਤੋਂ ਬਰਾਮਦ ਕਰ ਲਈ ਗਈ ਜਾਣਕਾਰੀ ਅਨੁਸਾਰ ਕਾਤ#ਲ ਅਨਮੋਲ ਦਾ ਗੁਆੰਢੀ ਹੀ ਨਿਕਲਿਆ, ਪਹਿਲੇ ਦਿਨ ਹੀ ਨਹਿਰ ‘ਚ ਸੁੱਟ ਕੇ ਕੀਤਾ ਸੀ ktal ਤੁਹਾਨੂੰ ਦੱਸ ਦੇਈਏ ਕਿ ਐਤਵਾਰ ਰਾਤ ਨੂੰ ਪਿੰਡ ਮਲਕ ਤੋਂ ਅਗਵਾ ਕੀਤੇ ਗਏ 14 ਸਾਲ ਦੇ ਸੱਤਵੀਂ ਕਲਾਸ ਵਿਚ ਪੜ੍ਹਦੇ ਲੜਕੇ ਅਨਮੋਲ ਦਾ ktal ਕਰ ਦਿਤਾ ਗਿਆ। ਉਸਦੀ lash ਅਖਾੜਾ ਨਹਿਰ ਦੇ ਪੁਲ ਡੱਲਾ ਦੇ ਨਜ਼ਦੀਕ ਤੋਂ ਮਿਲੀ। ਪੁਲਿਸ ਨੇ ਕਰੋਪੀ ਗਿਰਫਤਾਰ ਕਰ ਲਿਆ। ਇਸ ਸੰਬਧ ਵਿਚ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਮਲਕ ਦੇ ਹੀ ਅਤੇ ਅਨਮੋਲ ਦੇ ਗੁਆੰਢੀਬਲਵੀਰanmol ਸਿੰਘ ਉਰਫ ਗੈਰੀ ਨੇ ਐਤਵਾਰ ਸ਼ਾਮ ਨੂੰ ਸੱਤ ਵਜੇ ਦੇ ਕਰੀਬ ਅਨਮੋਲ ਨੂੰ ਉਸਦੇ ਘਰ ਦੇ ਨਜਦੀਕ ਧਰਮਸ਼ਾਲਾ ਵਿਚ ਖੇਡਦੇ ਸਮੇਂ ਆਪਣੇ ਨਾਲ ਲੈ ਗਿਆ ਸੀ ਅਤੇ ਬਾਅਦ ਵਿਚ ਪਿੰਡ ਦੇ ਹੀ ਇਕ ਕੈਫੇ ਤੇ ਉਤਾਰ ਕੇ ਆਪ ਚਲਿਆ ਗਿਆ।

ਪਿੰਦ ਦੇ ਲੋਕਾਂ ਅਤੇ ਪੁਲਿਸ ਦੀਆਂ ਅੱਖਾਂ ਵਿਚ ਧੂਲ ਝੋਂਕਣ ਦੇ ਇਰਾਦੇ ਨਾਲ ਬਲਵੀਰ ਨੇ ਕੈਫੇ ਦੇ ਮਾਲਕ ਨੂੰ ਫੋਨ ਕਰਕੇ ਪੁੱਛਿਆ ਕਿ ਇਥੇ ਤੇਰੇ ਪਾਸ ਅਨਮੋਲ ਬੈਠਾ ਹੈ ਉਸਨੂੰ ਕਹਿ ਦਿਓ ਕਿ ਉਹ ਆਪਣੇ ਘਰ ਚੱਲਿਆ ਜਾਵੇ ਮੈਂ ਬਾਅਦ ਵਿਚ ਆਵਾਂਗਾ ਅਤੇ ਅਗਲੇ ਹੀ ਪਲ ਉਸਨੇ ਚਲਾਕੀ ਨਾਲ ਕੈਫੇ ਮਾਲਕ ਨੂੰ ਇਹ ਕਹਿ ਦਿਤਾ ਕਿ ਮੇਰੇ ਨਾਲ ਅਨਮੋਲ ਦੀ ਗੱਲ ਹੀ ਕਰਵਾ ਦੇ। ਉਸਨੇ ਅਨਮੋਲ ਨੂੰ ਦੁਕਾਨ ਤੋਂ ਬਾਹਰ ਥੋੜਾ ਅੱਗੇ ਆ ਕੇ ਖੜ੍ਹ ਲਈ ਕਹਿ ਦਿਤਾ ਅਤੇ ਬਾਹਰ ਖੜੇ ਅਨਮੋਲ ਨੂੰ ਉਹ ਕਾਰ ਵਿਚ ਬਿਠਾ ਕੇ ਆਪਣੇ ਨਾਲ ਲੈ ਗਿਆ। ਜਿਸਦੀ ਸੀਸੀ ਟੀ ਵੀ ਕੈਮਰੇ ਵਿਚ ਫੁਟੇਜ ਵੀ ਪੁਲਿਸ ਨੇ ਬਰਾਮਦ ਕੀਤੀ। ਜਦੋਂ ਉਹ ਉਥੋਂ ਚਲਾ ਗਿਆ ਤਾਂ ਸ਼ਾਤਰ ਬਲਵੀਰ ਸਿੰਘ ਨੇ ਸੋਫਟਵੇਅਰ ਰਾਹੀਂ ਇਕ ਮੈਸੇਜ ਅਨਮੋਲ ਦੇ ਦੋਸਤ ਦੇ ਫੋਨ ਤੇ ਕਰ ਦਿਤਾ ਕਿ ਅਨਮੋਲ ਦੇ ਬਦਲੇ 20 ਲੱਖ ਰੁਪਏ ਦਿਓ ਅਤੇ ਜੇਕਰ ਇਹ ਗੱਲ ਬਾਹਰ ਕੀਤੀ ਜਾਂ ਪੁਲਿਸ ਦੇ ਪਾਸ ਗਏ ਤਾਂ ਅਨਮੋਲ ਦਾ ktal ਕਰ ਦਿਤਾ ਜਾਵੇਗਾ।

ਇਹ ਸੋਫਟਵੇਅਰ ਅਕਸਰ ਸਮਗਲਰ ਅਤੇ ਕ੍ਰਿਮਿਨਲ ਲੋਕ ਵਰਤਦੇ ਹਨ ਕਿਉਂਕਿਇਸ ਵਿਚ ਫੋਨ ਕਰਨ ਤੇ ਯੂ ਐਸ ਏ ਦਾ ਨੰਬਰ ਆ ਜਾਂਦਾ ਹੈ। ਮੈਸੇਜ ਕਰਨ ਤੋਂ ਬਾਅਦ ਬਲਵੀਰ ਸਿੰਘ ਨੇ ਉਹ ਸੋਫਟਵੇਅਰ ਡਲੀਟ ਕਰ ਦਿਤਾ। ਜਦੋਂ ਪਿੰਡ ਵਿਚ ਰੌਲਾ ਪੈ ਗਿਆ ਤਾਂ ਪਿੰਡ ਦੇ ਲੋਕ ਬਲਵੀਰ ਸਿੰਘ ਨੂੰ ਫਨ ਕਰਕੇ ਅਨਮੋਲ ਸੰਬਧੀ ਪੁੱਛਣ ਲੱਗੇ ਅਤੇ ਉਸਦੇ ਘਰ ਵੀ ਜਾਣ ਲੱਗੇ। ਉਸ ਸਮੇਂ ਬਲਵੀਰ ਘਰ ਨਿਚ ਮੌਜੂਦ ਨਹੀਂ ਸੀ। ਬਲਵੀਰ ਦੇ ਪਰਿਵਾਰ ਨੇ ਉਸਨੂੰ ਫੋਨ ਕਰਕੇ ਫੌਰਨ ਘਰ ਆਉਣ ਲਈ ਕਿਹਾ ਤਾਂ ਬਲਵੀਰ ਨੇ ਪਹਿਲਾਂ ਮਾਸੂਮ ਅਨਮੋਲ ਨੂੰ ਅਖਾੜਾ ਨਹਿਰ ਦੇ ਪੁਲ ਤੇ ਲਿਜਾ ਕੇ ਨਹਿਰ ਵਿਚ ਧੱਕਾ ਦੇ ਦਿਤਾ ਅਤੇ ਆਪ ਪਿੰਡ ਆ ਗਿਆ। ਪਿੰਡ ਆ ਕੇ ਉਹ ਖੁਦ ਵੀ ਪੁਲਿਸ ਨੂੰ ਅਨਮੋਲ ਦੀ ਗੁਮਸ਼ੁਦਗੀ ਦੀ ਰਿਪੋਰਟ ਲਿਖਾਉਣ ਲਈ ਅਨਮੋਲ ਦੇ ਪਰਿਵਾਰ ਦੇ ਨਾਲ ਗਿਆ ਤਾਂ ਕਿ ਉਸ ਉੱਪਰ ਕੋਈ ਸ਼ੱਕ ਨਾ ਕਰੇ।