Home / Viral / ਕੀ ਹੁਣ ਪੰਜਾਬ ਟਰੈਫਿਕ ਪੁਲਿਸ ਤੁਹਾਨੂੰ ਬੇਵਜ੍ਹਾ ਰੋਕ ਸਕਦੀ ਹੈ ਜਾਂ ਨਹੀਂ, ਜਾਣੋ ਵਾਇਰਲ ਮੈਸਜ ਦੀ ਅਸਲ ਸੱਚਾਈ

ਕੀ ਹੁਣ ਪੰਜਾਬ ਟਰੈਫਿਕ ਪੁਲਿਸ ਤੁਹਾਨੂੰ ਬੇਵਜ੍ਹਾ ਰੋਕ ਸਕਦੀ ਹੈ ਜਾਂ ਨਹੀਂ, ਜਾਣੋ ਵਾਇਰਲ ਮੈਸਜ ਦੀ ਅਸਲ ਸੱਚਾਈ

ਪੰਜਾਬ ਪੁਲੀਸ ਦੇ ਏਡੀਜੀਪੀ ਟ੍ਰੈਫਿਕ ਡਾਕਟਰ ਐੱਸ ਐੱਸ ਚੌਹਾਨ ਨੇ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ ਕਿ ਹੁਣ ਵਾਹਨਾਂ ਦੇ ਕਾਗਜ਼ ਚੈੱਕ ਕਰਨ ਦੇ ਬਹਾਨੇ ਕਿਸੇ ਵੀ ਵਾਹਨ ਚਾਲਕ ਨੂੰ ਰੋਕਿਆ ਨਾ ਜਾਵੇ। ਪੁਲਿਸ ਕਿਸੇ ਵਾਹਨ ਚਾਲਕ ਨੂੰ ਉਸ ਸਮੇਂ ਹੀ ਰੋਕ ਸਕਦੀ ਹੈ। ਜਦੋਂ ਉਹ ਕੋਈ ਗ਼ਲਤੀ ਕਰਨਗੇ ਬਿਨਾਂ ਗਲਤੀ ਤੋਂ ਕਿਸੇ ਨੂੰ ਵੀ ਰੋਕਿਆ ਨਾ ਜਾਵੇ। ਜੇਕਰ ਕਿਸੇ ਮੁਲਾਜ਼ਮ ਵੱਲੋਂ ਇਸ ਦੀ ਉਲੰਘਣਾ ਕੀਤੀ ਜਾਂਦੀ ਹੈ ਤਾਂ ਉਸ ਦੇ ਖ਼ਿਲਾਫ਼ ਏਡੀਜੀਪੀ ਟ੍ਰੈਫਿਕ ਦੀ ਵੈੱਬਸਾਈਟ ਤੇ ਸ਼ਿਕਾਇਤ ਵੀ ਕੀਤੀ ਜਾ ਸਕਦੀ ਹੈ।

ਮੁਲਾਜ਼ਮ ਉਸ ਹਾਲਤ ਵਿੱਚ ਹੀ ਕਾਗਜ਼ ਚੈੱਕ ਕਰ ਸਕਦੇ ਹਨ। ਜਦੋਂ ਐਸਐਸਪੀ ਵੱਲੋਂ ਇਸ ਦੀ ਵਿਸ਼ੇਸ਼ ਇਜਾਜ਼ਤ ਦਿੱਤੀ ਗਈ ਹੋਵੇ। ਪੰਜਾਬ ਪੁਲੀਸ ਦੇ ਏਡੀਜੀਪੀ ਟ੍ਰੈਫਿਕ ਡਾ ਐਸਐਸ ਚੌਹਾਨ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਹੁਣ ਪਲਿਸ ਮੁਲਾਜ਼ਮ ਥਾਂ ਥਾਂ ਤੇ ਨਾਕੇ ਲਗਾ ਕੇ ਵਾਹਨਾਂ ਦੇ ਕਾਗਜ਼ ਚੈੱਕ ਨਹੀਂ ਕਰਨਗੇ। ਹੁਣ ਬਿਨਾਂ ਵਜ੍ਹਾ ਨਾਕਿਆਂ ਤੇ ਕਿਸੇ ਨੂੰ ਰੁਕਣਾ ਨਹੀਂ ਪਵੇਗਾ ਅਤੇ ਨਾ ਹੀ ਕਿਸੇ ਦਾ ਸਮਾਂ ਬਰਬਾਦ ਹੋਵੇਗਾ। ਪਹਿਲਾਂ ਪੁਲੀਸ ਵਾਲੇ ਆਪਣੀ ਮਰਜ਼ੀ ਅਨੁਸਾਰ ਕਿਤੇ ਵੀ ਨਾਕਾ ਲਗਾ ਕੇ ਕਾਗਜ਼ ਚੈੱਕ ਕਰਨ ਲੱਗ ਜਾਂਦੇ ਸਨ।

ਇਸ ਤਰ੍ਹਾਂ ਵਾਹਨ ਚਾਲਕਾਂ ਨੂੰ ਬਿਨਾਂ ਵਜ੍ਹਾ ਪ੍ਰੇਸ਼ਾਨ ਹੋਣਾ ਪੈਂਦਾ ਸੀ। ਇਸ ਤੋਂ ਬਿਨਾਂ ਨਾਕਿਆਂ ਤੇ ਆਵਾਜਾਈ ਰੁਕ ਜਾਂਦੀ ਸੀ। ਪਰ ਹੁਣ ਮੁਲਾਜ਼ਮ ਇਸ ਤਰ੍ਹਾਂ ਨਹੀਂ ਕਰ ਸਕਦੇ। ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਦੀ ਏਡੀਜੀਪੀ ਟ੍ਰੈਫਿਕ ਦੀ ਵੈੱਬਸਾਈਟ ਤੇ ਸ਼ਿਕਾਇਤ ਕੀਤੀ ਜਾ ਸਕਦੀ ਹੈ। ਕਾਗਜ਼ ਚੈੱਕ ਕਰਨ ਸਮੇਂ ਐਸਐਸਪੀ ਦੀ ਵੀ ਵਿਸ਼ੇਸ਼ ਇਜਾਜ਼ਤ ਹੋਣੀ ਜ਼ਰੂਰੀ ਹੈ। ਬਿਨਾਂ ਕਿਸੇ ਗਲਤੀ ਤੋਂ ਪੁਲਿਸ ਮੁਲਾਜ਼ਮ ਕਿਸੇ ਵੀ ਵਾਹਨ ਚਾਲਕ ਨੂੰ ਰੋਕ ਨਹੀਂ ਸਕਣਗੇ। ਇਸ ਤਰ੍ਹਾਂ ਹੁਣ ਪੁਲਿਸ ਵਾਲਿਆਂ ਦਾ ਕੰਮ ਸਿਰਫ ਟ੍ਰੈਫਿਕ ਨੂੰ ਕੰਟਰੋਲ ਕਰਨਾ ਹੋਵੇਗਾ। ਕਾਗਜ਼ ਚੈੱਕ ਕਰਨਾ ਨਹੀਂ ਇਸ ਨਾਲ ਹੁਣ ਨਾਕਿਆਂ ਤੇ ਆਵਾਜਾਈ ਵਿੱਚ ਰੁਕਾਵਟ ਨਹੀਂ ਪਵੇਗੀ ਅਤੇ ਵਾਹਨ ਚਾਲਕ ਪ੍ਰੇਸ਼ਾਨ ਨਹੀਂ ਹੋਣਗੇ।

error: Content is protected !!